ਪੰਨਾ:ਖੁਲ੍ਹੇ ਲੇਖ.pdf/26

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੦ )

ਜਿਕਰ ਕਰਨਾ ਸੂਰਜ ਨੂੰ ਦੀਵੇ ਦੇ ਪ੍ਰਕਾਸ਼ ਦਾ ਪਤਾ ਦੇਣ ਦੇ ਤੁੱਲ

ਤੁੱਛਤਾ ਹੈ। ਬੱਦਲ ਆਏ ਤੇ ਨਿੱਕੇ ਨਿੱਕੇ ਚੰਬੇ ਦੀ ਵੇਲ ਦੀਆਂ ਚੀਰਵੀਆਂ ਪਤੀਆਂ ਨੂੰ ਕਿਸੀ ਦੇ ਕੇਸ ਸਮਝ ਧੋ ਗਏ, ਹਵਾਵਾਂ ਆਈਆਂ, ਕਈਆਂ ਨਖਰਿਆਂ ਨਾਲ ਉਹ ਚੰਬੇ ਨੂੰ ਜੱਫੀਆਂ ਪਾ ਮਿਲੀਆਂ। ਕਿਰਣਾਂ ਨੇ ਚੁੰਮਿਆਂ, ਧਰਤ ਨੇ ਮਾਂ ਦੀ ਗੋਦ ਬਖਸ਼ੀ ਤੇ ਇਨ੍ਹਾਂ ਕਾਰਣਾਂ ਦੇ ਸਮੂਹ ਸਾਧਨਾਂ ਦੇ ਜੁਗਾ ਜੁਗੀ ਹੜ੍ਹ ਆਏ। ਇਕ ਜੀਂਦੀ ਕਣੀ ਵਾਲੇ ਬੀ ਨੂੰ ਆਪੇ ਵਿੱਚ ਇਕ ਰੂਹੀ ਝੂਟਾ ਮਿਲਿਆ। ਚੰਬੇ ਦੀ ਖਿੜੀ ਵੇਲ ਕਦੀ ਤੱਕੀ ਜੇ ? ਵੇਖੋ ਕਿਸ ਰੂਹਾਨੀ ਨਸ਼ੇ ਵਿੱਚ ਝੂਮ ਰਹੀ ਹੈ ਤੇ ਖੁਸ਼ਬੂ ਉਸ ਨਖਰੀਲੀ ਝੂਮ ਦਾ ਆਵੇਸ਼ ਹੈ । ਅੰਦਰ ਕੁਛ ਨਹੀਂ ਰਿਹਾ ਸਭ ਰੂਹ ਬਾਹਰ ਹੋ ਗਿਆ ਹੈ ਤੇ ਬਾਹਰ ਕਿਥੇ ਹੈ ਚੰਬੇ ਦੇ ਨੈਣ ਫੁੱਲਾਂ ਵਿੱਚ ਯੋਗੀ ਦੇ ਨੈਣਾਂ ਥੀਂ ਵਧ ਬੰਦ ਪਏ ਹੋਏ ਹਨ। ਇਹ ਖੇੜਾ ਬਾਹਰ ਨਹੀਂ, ਅੰਦਰ ਰੂਹ ਵਿੱਚ ਹੈ, ਅੰਮਰਿਤ ਬਿੰਦੂ ਦਸਵੇਂ ਦਵਾਰ ਦੀ ਟਪਕ ਰਹੀ ਹੈ ਕੋਈ ਤ੍ਰੇਲ ਦਾ ਕਤਰਾ ਤਾਂ ਨਹੀਂ, ਇਹ ਫੁੱਲਾਂ ਦਾ ਸਮੂਹ ਇਕ ਅੰਦਰ ਥੀਂ ਵੀ ਅੰਦਰ ਰੂਹ ਦੇ ਅੰਤ੍ਰੀਵ ਅਵਸਥਾ ਦਾ ਝਾਕਾ ਹੈ। ਬਾਹਰ ਅੰਦਰ ਕੀ? ਅੰਦਰ ਕੁਛ ਵੀ ਨਹੀਂ, ਸਭ ਬਾਹਰ ਆ ਗਿਆ ਹੈ ਤੇ ਬਾਹਰ ਹੈ ਕਿੱਥੇ?ਇਹ ਸਭ ਕੁਛ ਅੰਦਰ ਹੀ, ਅੰਦਰ ਹੈ।।