ਪੰਨਾ:ਖੁਲ੍ਹੇ ਲੇਖ.pdf/264

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੪੮)


ਵੋਟ ਤੇ ਪਾਲਿਟਿਕਸ।

ਦੁਨੀਆਂ ਦੇ ਇੰਤਜਾਮ ਉਸੀ ਤਰਾਂ ਉਠਦੇ ਤੇ ਢਹਿੰਦੇ ਰਹਿੰਦੇ ਹਨ ਜਿਸ ਤਰਾਂ ਘਰ ਦੇ ਇੰਤਜਾਮ। ਜਦ ਚੰਗੀ ਸਵਾਣੀ ਤੇ ਆਦਮੀ ਮਿਲ ਬੈਠੇ ਤੇ ਉਨ੍ਹਾਂ ਆਪਣੇ ਆਪ ਨੂੰ ਇਕ ਦੁਜੇ ਪਰ ਵਾਰ ਦਿੱਤਾ, ਤਦ ਘਰ ਟੁਰ ਪੈਂਦਾ ਹੈ। ਦੁੱਖ ਦਰਦ ਦੇ ਸਮੇ ਲਈ ਕੁਛ ਕੀੜੀ ਵਾਂਗ ਅੰਦਰ ਭੀ ਰਖਿਆ ਹੁੰਦਾ ਹੈ, ਤੇ ਬਾਕੀ ਆਪਣਾ, ਬੱਚਿਆਂ ਦਾ, ਤੇ ਆਏ ਗਏ ਦਾ ਨਿਰਬਾਹ ਵੀ ਸੋਹਣੀ ਤਰਾਂ ਚੱਲ ਜਾਂਦਾ ਹੈ, ਦੱਸਾਂ ਨੌਹਾਂ ਦੀ ਮਿਹਨਤ ਆਦਮੀ ਕਰਦਾ ਹੈ ਤੇ ਸਵਾਣੀ ਵੀ ਦਿਨ ਰਾਤ ਨਿਰਬਾਹ ਲਈ ਹਥ ਪੈਰ ਸਦਾ ਮਾਰਦੀ ਰਹਿੰਦੀ ਹੈ, ਖਾਵੰਦ ਦਾ ਹਥ ਵਟਾਂਦੀ ਰਹਿੰਦੀ ਹੈ, ਜਿਸ ਤਰਾਂ ਉਹ ਕਮਾ ਕੇ ਘਰ ਲਿਆਉਂਦਾ ਹੈ ਉਸੀ ਤਰਾਂ ਇਹ ਨਾ ਖਰਚ ਕਰਕੇ ਆਪਣੀ ਹੱਥੀ ਘਰ ਦੀਆਂ ਲੋੜਾਂ ਦੇ ਕੰਮ ਸੰਵਾਰ ਕੇ ਜੋ ਬਚਦਾ ਹੈ ਉਹ ਓਹਦੀ ਕਮਾਈ ਜਾਨਣੀ ਚਾਹੀਏ। ਹਰ ਇਕ ਪੈਸਾ ਜਿਹੜਾ ਖਰਚ ਨ ਕੀਤਾ ਜਾਵੇ ਉਹ ਬਚਿਆ ਹੀ ਸਮਝਣਾ ਚਾਹੀਏ। ਜਿਹੜੇ ਲੋਕੀ ਇਹ ਗਲ ਕਹਿੰਦੇ ਹਨ ਕਿ ਹਿੰਦੁਸਤਾਨ ਦੀਆਂ ਤੀਮੀਆਂ ਨਕੰਮੀਆਂ ਰਹਿੰਦੀਆਂ ਹਨ ਤੇ ਮਖੱਟੂ ਹਨ ਉਨ੍ਹਾਂ ਨੂੰ ਪੰਜਾਬ ਦੇ ਗ੍ਰਾਵਾਂ ਵਿੱਚ ਜਾ ਕੇ ਗੌਰ ਨਾਲ ਦੇਖਣਾਚਾਹੀਏ ਕਿ ਪੰਜਾਬੀ ਸਵਾਣੀ ਆਪਣੇ ਘਰ ਦਾ ਕਿੰਨਾ ਕਮਾਉ ਕੰਮ ਕਰਦੀ ਹੈ, ਨਿਰਾ ਖੱਦਰ ਬੁਣਨਾ ਹੀ