(੨੫੧)
ਰਹਿੰਦਾ ਹੈ ਸੋ ਦੋ ਆਨੇ ਸਿਰੇ ਪਰਤੀ ਪਈ, ਹੁਣ ਦੋ ਆਨੇ ਰੋਜ ਵਿੱਚ ਕੌਣ ਚੰਗੀ ਤਰਾਂ ਜੀ ਸੱਕਦਾ ਹੈ, ਐਸੀ ਕਠਨ ਕਮਾਈ ਦਾ ਪੈਸਾ ਹਕੂਮਤ ਲੈ ਰਾਜ ਕਰਦੀ ਹੈ॥
ਹੁਣ ਇਸ ਮੁਲਕ ਵਿਚ ਧਨ ਉਪਜਾਊ ਕੰਮਸਿਵਾਏ ਖੇਤੀ ਦੇ ਹੋਰ ਆਮ ਕਰਕੇ ਕੋਈ ਨਹੀਂ ਹੈ, ਜਿੰਨਾ ਮੁਲਕੀ ਖਰਚ ਪੈਂਦਾ ਹੈ ਉਹੋ ਇਨ੍ਹਾਂ ਗਰੀਬ ਘਰਾਂ ਪਰ ਧਨ ਉਪਜਾਉ ਘਰਾਂ ਤੇ ਪੈਂਦਾ ਹੈ, ਆਖਰ ਦੱਸਾਂ ਨੌਹਾਂ ਦੀ ਮਿਹਨਤ ਨਾਲ ਹੀ ਜਮੀਨ, ਜਲ, ਮੀਂਹ, ਹਵਾ, ਧੁੱਪ ਤੇ ਮੌਸਮਾਂ ਦੇ ਅਨੇਕ ਤਰਾਂ ਦੇ ਗਰਮ ਸਰਦ ਵਟਾਂਦਰਿਆਂ ਕੋਲੋਂ ਮਦਦ ਲਈ ਜਾਂਦੀ ਹੈ, ਹੋਰ ਵੀ ਮਨੁੱਖੀ ਮਿਲਵਰਤਣ ਕੁਦਰਤ ਦੇ ਮਿਲ ਵਰਤਣ ਨਾਲ ਨਾਲ ਇਸ ਉਪਜਾਉ ਕਿਰਤ ਨੂੰ ਸਹਾਇਤ ਦਿੰਦਾ ਹੈ, ਕੁਦਰਤ ਆਪਣੀਆਂ ਸਾਰੀਆਂ ਤਾਕਤਾਂ ਬਗੈਰ ਕਿਸੀ ਮੁੱਲ ਲੈਣ ਦੇ ਉਪਜਾਊ ਕਿਰਤ ਵਾਲਿਆਂ ਦੇ ਵਰਤਣ ਲਈ ਧਰ ਦਿੰਦੀ ਹੈ, ਪਰ ਆਦਮੀ ਆਪਣੀ ਸਹਾਇਤਾ ਦਾ ਮੁੱਲ ਪਾ ਕੇ ਦਿੰਦਾ ਹੈ, ਸਰਮਾਯਾ ਜਿਸ ਨਾਲ ਕੋਈ ਅਮੀਰ ਆਦਮੀ ਜਮੀਨ ਖਰੀਦਦਾ ਹੈ ਤੇ ਫਿਰ ਵਾਹੀ ਲਈ ਕਿਸਾਨਾਂ ਨੂੰ ਦਿੰਦਾ ਹੈ, ਉਹ ਦਰਹਕੀਕਤ ਕੁਦਰਤ ਦੇ ਸਰਮਾਏ ਵਾਂਗ ਹੀ ਹੁੰਦਾ ਹੈ। ਕੁਦਰਤ ਆਪਣੀ ਨਿਕੀ ਨਿਕੀ ਤੇ ਚੁੱਪ, ਅੰਦਰ ਅੰਦਰ ਦੀ ਡਾਹਡੀ ਕਿਰਤ ਨਾਲ ਸਬ ਕੰਮ ਕਰਦੀ ਹੈ, ਤੇ ਪਲੀ ਪਲੀ ਜੋੜਦੀ ਹੈ ਤੇ ਉਹਦੇ ਕੁੱਪੇ ਰੋੜ੍ਹੇ ਜਾਂਦੇ ਹਨ, ਪਰ ਉਹ ਮਾਂ ਹੈ ਉਹ ਸਾਥੋਂ