ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/273

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫੭ )


ਉਹ ਕਿਸੀ ਲਾਲਚ ਵਿੱਚ ਆਕੇ ਅਸ਼ੋਕ ਦੀ ਕੋਈ ਕਸਰ ਅਸ਼ਾਰੀਆ ਬਲਕਿ ਜ਼ਾਲਮ ਨੀਰੋ ਦੀ ਕਸਰ ਅਸ਼ਾਰੀਆ ਬਣ ਕੇ ਵੋਟ ਦੇ ਹੱਕ ਨੂੰ ਭੈੜੀ ਤਰਾਂ ਵਰਤਦਾ ਹੈ। ਸੋ ਚੰਗੇ ਰਾਜਸੀ ਕੰਮ ਕਰਨ ਦੀ ਯੋਗਤਾ ਤੇ ਲਿਆਕਤ ਵਾਲੇ ਲਾਇਕ ਪੁਰਸ਼ਾਂ ਤੀਵੀਆਂ ਦੀ ਥਾਂ ਭੈੜੇ ਆਦਮੀ ਪਾਰਲੀਮਿੰਟ ਵਿੱਚ ਭੇਜ ਦਿੰਦਾ ਹੈ, ਸੋ ਮੁੜ ਗੱਲ ਉੱਥੇ ਦੀ ਉੱਥੇ ਰਹੀ| ਆਦਮੀ ਦੇ ਬਣਾਏ ਸਿਲਸਿਲੇ ਮੁਲਕੀ ਬਨਤਰਾਂ ਬਨਾਉਣ ਉੱਪਰ ਗੱਲ ਨਹੀਂ ਮੁਕਦੀ, ਮੁੜ ਬੰਦਿਆਂ ਦੇ ਚੰਗੇ ਹੋਣ ਤੇ ਚੰਗੀ ਚੋਣ ਉੱਤੇ ਹੀ ਗੱਲ ਰਹਿੰਦੀ ਹੈ। ਪੁਰਾਣੇ ਜਮਾਨਿਆਂ ਥੀਂ ਜੋ ਰਾਜਸੀ ਕੰਮ ਕਰਦੇ ਚਲੇ ਆਏ ਹਨ ਉਨਾਂ ਦੇ ਖੂਨ ਵਿੱਚ ਹੀ ਉਹ ਕੰਮ ਕਰਨ ਦੀ ਕੁਛ ਕਾਬਲੀਅਤ ਹੁੰਦੀ ਹੈ ਤੇ ਹਰ ਕੰਮ ਲਈ ਆਪਣੀ ਆਪਣੀ ਤਰਾਂ ਦੀ ਕਾਬਲੀਅਤਾਂ ਦੀ ਲੋੜ ਹੁੰਦੀ ਹੈ, ਸੋ ਇਸ ਤਰਾਂ ਉਹ ਲੋਕੀ ਜੋ ਪਹਿਲੇ ਇਕ ਵੱਡੇ ਰਾਜੇ ਦੀ ਖੁਸ਼ਾਮਦ ਦਰਾਮਦ ਵਿੱਚ ਰਹਿ ਕੇ ਆਪਣਾ ਹੁਨਰ ਦੱਸਦੇ ਸਨ ਤੇ ਕੰਮ ਰਾਜ ਦਾ ਕਰਦੇ ਸਨ ਉਹ ਹੁਣ ਇਕ ਇਕ ਵੋਟ ਦੇਣ ਵਾਲੇ ਦੇ ਦਵਾਲੇ ਚੱਕਰ ਮਾਰਦੇ ਹਨ। ਤੇ ਇਓਂ ਮੁੜ ਉਹੋ ਜਿਹੇ ਹੀ ਲੋਕ ਰਾਜਸੀ ਕੰਮ ਨਜਿਠਦੇ ਹਨ, ਗੱਦੀ ਉੱਪਰ ਉਹੋ ਬਹਿਣ ਜੋ ਬਹਿੰਦੇ ਆਏ ਹਨ। "ਜਿਸ ਕਾ ਕਾਮ ਉਸੀ ਕੇ ਸਾਜੇ ਔਰ ਕਰੇ ਤੇ ਠੀਗਾਂ ਬਾਜੇ", ਇਸ ਮੁਲਕੀ ਕਾਇਦੇ ਵਿੱਚ ਵੀ ਉਹੋ ਖਾਣ ਲਗਦਾ ਹੈ, ਸਾਈਸੀ ਇਲਮ ਦਰਯਾਈ ਹੈ ਕੌਣ ਬਕਸੂਆ ਕਹਾਂ