ਪੰਨਾ:ਖੁਲ੍ਹੇ ਲੇਖ.pdf/274

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੨੫੮ )


ਲਾਗਤ ਹੈ ਸਾਈਸ ਹੀ ਜਾਣੇ, ਸੋ ਰਾਜਸੀ ਕੰਮ ਕਰਨ ਵਾਲੇ ਲੋਕ ਸਦੀਆਂ ਪ੍ਰਯੰਤ ਇਹ ਕੰਮ ਕਰਨ ਨਾਲ ਲੀਨ ਪ੍ਰਭੀਨ ਹੋਏ, ਮਖਲੂਕ ਵਿੱਚ ਹੀ ਇਕ ਖਾਸ ਤਬਕਾ ਇਸ ਲਿਆਕਤ ਦਾ ਪੁਰਾਣੇ ਸਿਲੇ ਸਿਲੇ ਵਿੱਚ ਹੀ ਉਪਜ ਪਿਆ ਸੀ ਤੇ ਉਹੋ ਜਮਾਤ ਨਵੇਂ ਘੜਾਂ ਵਿੱਚ ਘੜੀ ਗਈ। ਅੱਗੇ ਇਹ ਲੋਕਾਂ ਬਾਦਸ਼ਾਹਾਂ ਦੀ ਵਜ਼ੀਰੀ ਤੇ ਸੂਬੇ ਦਾਰ ਕਰਦੇ ਸਨ, ਹੁਣ ਉਹੋ ਹੀ ਵੋਟ ਦੇਣ ਵਾਲਿਆਂ ਦੀ ਛਿੰਝ ਜਾ ਪਹੁੰਚੇ ਤੇ ਇਕ ਬਾਦਸ਼ਾਹ ਦੀ ਥਾਂ ਅਨੇਕਪਰ ਨਿੱਕੇ ਨਿੱਕੇ ਬਾਦਸ਼ਾਹਾਂ ਦੀਆਂ ਕਸਰਾਂ ਕਿਰਸਾਂ ਦੇ ਦਵਾਲੇ ਘੁਮਣ ਲੱਗ ਪਏ। ਕੌਂਸਲ ਵਿੱਚ ਗਏ ਬੰਦਿਆਂ ਉੱਪਰ ਕੁਛ ਭੇ ਪੈ ਗਿਆ ਜੇ ਮਾੜੇ ਨਿਕਲੇ, ਮਖਲੂਕ ਖੁਸ਼ੀ ਨ ਰਹੀ, ਤਦ ਅਸੀ ਤਖਤੋਂ ਉਤਾਰੇ ਜਾਵਾਂਗੇ, ਇਕ ਤਖਤ ਦੇ ਅਨੇਕ ਟੁਕੜੇ ਹੋਏ ਤੇ ਇਕ ਮਿਉਨਸਿਪਲ ਕਮੇਟੀ ਦਾ ਮੈਂਬਰ ਤੇ ਪ੍ਰਧਾਨ ਵੀ ਆਪਣੀ ਵਿਤ ਦੀ ਹੱਦ ਵਿੱਚ ਇਕ ਬਾਦਸ਼ਾਹ ਹੋ ਗਿਆ। ਨਾਮ ਤਾਂ ਕਰਮਚਾਰੀ ਦਾ ਹੀ ਮਿਲਿਆ, ਪਰ ਉਸਦਾ ਦਿਮਾਗ ਤੇ ਉਸ ਦੀ ਵਰਤੋਂ ਆਪਣੀ ਹੱਦ ਵਿੱਚ ਇਕ ਬਾਦਸ਼ਾਹ ਦੀ ਵਰਤੋਂ ਹੋ ਗਈ, ਹੁਣ ਅਮਰੀਕਾ ਦਾ ਪ੍ਰੈਜ਼ੀਡੈਂਟ ਲੋਕਾਂ ਦੀ ਚੋਣ ਭਾਵੇਂ ਕਈ ਤਰਾਂ ਦੇ ਲਾਲਚਾਂ, ਮਜਬੂਰੀਆਂ, ਰਿਸ਼ਵਤਾਂ, ਲਾਲਚਾਂ, ਧਨਾਢ ਲੋਕਾਂ ਦੇ ਸਮੂਹ ਦੇ ਸਮੂਹ ਅਕੱਠਾਂ, ਦੇ ਨਾਜਾਇਜ਼ ਬਲ ਨਾਲ ਖਰੀਦੀਆਂ ਵੋਟਾਂ ਨਾਲ ਹੋਈ