ਪੰਨਾ:ਖੁਲ੍ਹੇ ਲੇਖ.pdf/28

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

( ੧੨ )


ਬਿਨਾਂ ਇੰਦ੍ਰੀਆਂ ਪੰਜਾਂ ਯਾ ਛਿਆਂ ਦੇ ਇਹ ਆਪਾ ਸਹੀ ਹੀ ਨਹੀਂ ਕਰ ਸੱਕਦਾ ਤੇ ਰੂਹ ਦਾ ਆਪਾ ਅੰਦਰੋਂ ਤਾਂ ਬਾਹਰ ਨਿਕਲਦਾ ਹੈ ਤੇ ਬਾਹਰ ਸਾਰੇ ਨੂੰ ਅੰਦਰ ਬਣਾਕੇ ਆਪਾ ਪਾਂਦਾ ਹੈ।ਜਿਵੇਂ ਲਾਜਵੰਤੀ ਛੋਹ ਦਾ ਵਾਰ ਖਾ ਕੇ ਮੁੰਦ ਜਾਂਦੀ ਹੈ, ਤਿਵੇਂ ਸੁਹਣੱਪ ਦੇ ਰੂਪਾਂ ਤੇ ਰੰਗਾਂ ਦੀ ਛੋਹ ਪਾ ਕੇ ਰੂਹ ਮੁੜ ਜਾਂਦਾ ਹੈ, ਇਹਦੇ ਨੈਣ ਬੰਦ ਹੋ ਜਾਂਦੇ ਹਨ ਤੇ ਇਹ ਪਿਆਰ ਦੀ ਜੋਤ ਨੂੰ ਜਗਾ ਅੰਦਰ ਵਿਗਸਣ ਲਗ ਜਾਂਦਾ ਹੈ:-


“ਨਾਮੇ ਪੀਤਿ ਨਾਰਾਇਣ ਲਾਗੀ ॥
ਸਹਜ ਸੁਭਾਇ ਭਇਓ ਬੈਰਾਗੀ" ॥

ਜਿਨ੍ਹਾਂ ਨੂੰ ਅਸੀਂ ਪਿਆਰ ਸਮਝਦੇ ਹਾਂ ਉਹ ਪਿਆਰ ਦੇ ਝਲਕੇ, ਝਾਂਵਲੇ ਹਨ । ਇਕ ਵੇਰੀ ਇਕ ਪੇਂਡੂ ਅੰਗ੍ਰੇਜ਼ ਗਰੀਬੀ ਦੇ ਕਾਰਣ ਗਰੀਬ-ਘਰ ਵਿੱਚ ਲਿਆਂਦਾ ਗਿਆ। ਉਹਦੀ ਤੀਮੀ "ਮੇਰੀ" ਵੀ ਨਾਲ ਆਈ। ਉਹ ਜਨਾਨੀਆਂ ਵਾਲੇ ਪਾਸੇ ਭੇਜੀ ਗਈ ਤੇ ਉਹ ਮਰਦਾਂ ਵਿੱਚ ਕੰਮ ਕਰਦਾ ਰਿਹਾ। ਯਾ ਕਿਸੀ ਹੋਰ ਤਰ੍ਹਾਂ ਐਸੀ ਘਟਨਾ ਹੋਈ ਕਿ ਉਹ ਇਸ ਗਰੀਬ-ਘਰ ਵਿੱਚ ਉਸ ਰਾਤੀ ਆਪਣੀ "ਮੇਰੀ" ਨੂੰ ਨਾ ਮਿਲ ਸੱਕਿਆ ਤੇ ਉਸ ‘ਗਰੀਬ-ਘਰ” ਦੇ ਕਰਤਿਆਂ ਧਰਤਿਆਂ ਨੂੰ ਬੜੀ ਪੀੜ ਨਾਲ ਕਹਿੰਦਾ ਹੈ, ਕਿ ਅਜ ਮੈਂ "ਮੇਰੀ" ਨੂੰ ਨਹੀਂ ਮਿਲ ਸੱਕਾਂਗਾ ? ਅਜ ਪੰਜਾਹ ਸਾਲ ਥੀਂ ਹਰ ਰਾਤ ਮੈਂ ਮੇਰੀ ਨੂੰ ਮਿਲ ਕੇ ਗੁਡ-ਨਾਈਟ ਕਿੱਸ’’ ਰਾਤ ਵਿਛੋੜੇ ਦੀ