ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
(੨੬੮)
ਸ਼ੂਨ੍ਯ ਫਿਲਸਫੇ-ਥੀਂ ਕਿਸੀ ਖਾਸ ਫਿਲਸਫੇ ਦੇ ਸਕੂਲ ਥੀਂ ਮੁਰਾਦ ਨਹੀਂ ਇਕ ਕਾਵਯ ਰਸਿਕ ਦ੍ਰਿਸ਼ਟੀ ਨੂੰ ਜੋ ਰੂਪ ਸੱਚ ਦਿਸਦਾ ਹੈ ਉਸ ਥੀਂ ਉਲਟ ਜੋ ਸੱਚ ਨੂੰ ਮਨਤਕੀ ਤਰਾਂ ਸ਼ੂਨਯ ਕਰ ਦੱਸਦੇ ਹਨ ਉਹ ਮੁਰਦਾ ਖਿਆਲ ਹਨ।
ਬਾਹਰ ਅੰਦਰ ਕੀ? ਯੋਗੀ ਜਨ ਕਹਿੰਦੇ ਹਨ ਅੰਤਰ ਧਿਆਨ ਹੋਕੇ ਕਿਸੀ ਖਾਸ ਮਰਾਕਬੇ ਵਿੱਚ ਜਾਕੇ ਪਰਫੁਲਤ ਹੁੰਦੇ ਹਨ, ਉਹਨੂੰ ਅੰਦਰ ਦਾ ਵਿਗਾਸ ਕਹਿਕੇ ਬੜਾ ਸਲਾਹੁੰਦੇ ਹਨ। ਅੰਦਰ ਬਾਹਰ ਨਿਰੇ ਲਫਜ਼ ਹੀ ਹਨ ਟੇਕ ਵਿੱਚ ਖੜਾ ਬੰਦਾ ਖੁਲ੍ਹੇ ਨੈਣ ਵੀ ਅੰਤਰ ਮੁੱਖੀ ਹੈ ਤੇ ਬੇ ਟੇਕਾ ਯੋਗੀ ਬੰਦ ਨੈਣ ਵੀ ਬਾਹਰ ਮੁੱਖੀ ਹੈ। ਦੀਦ ਵਿੱਚ ਜੇ ਗਗਨ ਆਪਣੇ ਅੰਦਰ ਕਰ ਦੇਖੀਏ ਤਦ ਸਾਰਾ ਬਾਹਰ ਦਾ ਸੰਸਾਰ ਅੰਦਰ ਹੋ ਹੀ ਜਾਂਦਾ ਹੈ, ਬਾਹਰ ਕੁਛ ਨਹੀਂ ਰਹਿੰਦਾ ਤੇ ਜੇ ਬਾਹਰ ਵਲ ਇਕ ਹੋਰ ਤਰਾਂ ਦਾ ਕਾਵ੍ਯ ਕਟਾਖ੍ਯ ਸੁਟੀਏ ਤਦ ਅੰਦਰ ਹਨੇਰਾ ਹੀ ਰਹਿ ਜਾਂਦਾ ਹੈ। ਜੀਵਨ ਦਾ ਵਿਗਾਸ ਸਭ ਅੰਦਰੋਂ ਬਾਹਰ ਆਕੇ ਖੇਡਦਾ ਹੈ!!
੨. ਕਵਿਤਾ-(ਸਫਾ ੨੭ ਸਤਰ ੪) ਗੁਰੂ ਨਾਨਕ ਸਾਹਿਬ ਨੇ ਫਰਮਾਇਆ ਹੈ "ਲਖ ਅਕਾਸਾ ਅਕਾਸ"