ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/289

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

(੨੭੩)

੬. ਵਤਨ ਦਾ ਪਿਆਰ-(ਸਫਾ ੧੧੦ ਸਤਰ ੮), ਖੱਦਰ ਪਹਿਨਣਾ ਚਿੰਨ੍ਹ ਹੈ, ਜੇ ਅੰਦਰ ਦਰਦ ਨਹੀਂ ਤਦ ਮਖੌਲ ਹੈ, ਜੇ ਅੰਦਰ ਦਰਦ ਹੈ ਤਦ ਚਿੰਨ੍ਹ ਦੇ ਅਰਬ ਚਿੰਨ੍ਹ ਮਾਤਰ ਹੀ ਹੁੰਦੇ ਹਨ। ਚਿੰਨ੍ਹ ਤਾਂ ਹੀ ਹੈ ਜੇ ਅੰਦਰ ਕੁਛ ਹੋਵੇ, ਨਹੀਂ ਤਾਂ ਚਿੰਨ੍ਹ ਸਦਾ ਨਿਰਜਿੰਦ ਹੁੰਦੇ ਹਨ।


੭. ਇਕ ਜਾਪਾਨੀ ਨਾਇਕਾ ਦੀ ਜੀਵਨ

ਕਥਾ।

ਗੈਸ਼ਾ-ਜਾਪਾਨ ਵਿੱਚ ਗੈਸ਼ਾ ਉਹੋ ਹੀ ਹੈ ਜੋ ਮਹਾਰਾਸ਼ਟਰ ਵਿੱਚ ਗਾਣ ਵਾਲੀਆਂ ਬਾਈਆਂ ਹਨ, ਇਹ ਰਾਗ ਅਰ ਨਾਚ ਵਿੱਚ ਨਿਪੁੰਨ ਹੁੰਦੀਆਂ ਹਨ ਹੁਣ ਤਕ ਵੱਡੇ ਵੱਡੇ ਘਰਾਨਿਆਂ ਦੇ ਗਭਰੂ ਗੈਸ਼ਾਂ ਨਾਲ ਵਿਆਹ ਕਰ ਲੈਂਦੇ ਹਨ।

(ਸਫਾ ੧੨੦ ਸਤਰ ੧੪) ਗੁਜਰ ਗਏ ਮਿਤ੍ਰ ਦੀਆਂ ਨਿਸ਼ਾਨੀਆਂ ਰਖਦੇ ਹਨ, ਇਹ ਘਰ ਦਾ ਇਕ ਨਿੱਕਾ ਜਿਹਾ ਮੰਦਰ ਹੁੰਦਾ ਹੈ ਜਿਹੜਾ ਘਰ ਦੇ ਕਿਸੀ ਕਮਰੇ ਦੇ ਕੋਨੇ ਵਿੱਚ ਰਖਿਆ ਹੁੰਦਾ ਹੈ ਤੇ ਇਹ ਗੁਜਰ ਗਈਆਂ ਦੀ ਯਾਦ ਦਾ ਪੂਜਨਯ ਚਿੰਨ੍ਹ ਹੁੰਦਾ ਹੈ, ਗੁਰੂ ਗ੍ਰੰਥ ਸਾਹਿਬ ਦੀ