( ੧੬ )
ਕੰਬਦੀਆਂ ਹਨ, ਬਾਹਾਂ ਪਸਾਰ ਆਪੇ ਵਿੱਚ ਮਿਲਦੀਆਂ ਹਨ ਤੇ ਉਸ ਨਾ ਕਦੀ ਮਿਲੇ ਬੰਦਿਆਂ ਦੀਆਂ ਜੱਫੀਆਂ, ਵਿੱਚ ਅਜ਼ਲ ਦੀਆਂ ਸਿਞਾਣਾਂ ਸਾਂਝਾਂ ਪੈਂਦੀਆਂ ਹਨ, ਇਸ ਮੇਲ ਵਿੱਚ ਪਿਆਰ ਦੀਆਂ ਅਨੇਕ ਮੂਰਤੀਆਂ ਹਨ ॥
ਇਕ ਪੰਛੀ ਜ਼ਖਮੀ ਹੋ ਡਿੱਗਦਾ ਹੈ, ਇਕ ਬਾਲਕ ਉਹਨੂੰ ਉਠਾ ਕੇ ਘਰ ਲਿਆਉਂਦਾ ਹੈ, ਬਾਲਕ ਨੂੰ ਖਬਰ ਨਹੀਂ ਦਰਦ ਕੀ ਚੀਜ਼ ਹੈ? ਉਹ ਉਸੀ ਤਰਾਂ ਦਾ ਜਖਮ ਆਪਣੀ ਬਾਂਹ ਤੇ ਕਰਕੇ, ਉਹਦੀ ਪੀੜ ਦਾ ਅਨੁਭਵ ਕਰਦਾ ਹੈ ਤੇ ਮੁੜ ਉਹਦੇ ਜ਼ਖਮਾਂ ਨੂੰ ਰਾਜ਼ੀ ਕਰਦਾ ਹੈ। ਈਸਾ ਦਾ ਸਿੱਖ ਬਿਹਬਲ ਹੋਇਆ ਈਸਾ ਨੂੰ ਟੋਲਦਾ ਹੈ। ਇਕ ਰਾਹ ਜਾਂਦੇ ਕੁਸ਼ਟੀ ਨੂੰ ਮਿਲਦਾ, ਉਹਦੇ ਜ਼ਖਮਾਂ ਨੂੰ ਆਪਣੇ ਹੋਠਾਂ ਨਾਲ ਚੁੰਮਦਾ ਹੈ, ਹਰ ਹੱਥ ਵਿੱਚ, ਕੀ ਰੋਗੀ, ਕੀ ਕੁਸ਼ਟੀ, ਕੀ ਸੋਹਣੀ ਤੀਮੀਂ ਦੇ ਹੱਥ ਵਿੱਚ ਈਸਾ ਦੇ ਹੱਥ ਨੂੰ ਚੁੰਮਦਾ ਹੈ। ਪਿਆਰੇ ਬਿਨਾ ਪਿਆਰ ਕਿੱਥੇ? ਪਿਆਰ ਬਿਨਾ ਸੇਵਾ ਸਿਰਦਰਦੀ ਤੇ ਥਕਾਵਟ ਹੈ ॥
ਇਹ ਤੀਬ੍ਰਤਾ ਤੇ ਇੰਨੀ ਤੇਜ਼ ਧਾਰਾ ਰੂਹ ਦਾ ਵੇਗ ਹੈ । ਕਿਸੀ ਅਕਲ ਦਾ ਕੰਮ ਤਾਂ ਨਹੀਂ, ਇਹ ਪਿਆਰ ਦੇ ਕ੍ਰਿਸ਼ਮੇ ਹਨ । ਸੇਂਟ ਬਰੇਸੀ ਵਿਆਹ ਨਹੀਂ ਕੀਤਾ । “ਮੈਂ ਤਾਂ , ਈਸਾ ਨਾਲ ਵਿਆਹੀ ਹਾਂ ਤੇ ਜਦ ਹੋਰ ਨਾਲ ਦੀਆਂ ਸਾਧਨੀਆਂ ਉਪਕਾਰ ਦੇ ਕੰਮਾਂ ਥੀਂ ਅੱਕ ਕੇ ਥੱਕ ਕੇ, ਤੰਗ