ਪੰਨਾ:ਖੁਲ੍ਹੇ ਲੇਖ.pdf/33

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

(੧੭)

ਹੋ ਕੇ ਸੇਂਟ ਥਰੈਸੀ ਪਾਸ ਆਪਣਾ ਰੋਣਾ ਲੈ ਕੇ ਆਈਆਂ ਆਖਣ ਲੱਗੀਆਂ ਅਸੀ ਤਾਂ ਪੁਰ ਪੁਰ ਦੁਖੀ ਹਾਂ। ਫਲਾਣੇ ਇਹ ਗੱਲ ਆਖੀ, ਢਿਮਕੇ ਇਹ ਗੱਲ ਆਖੀ, ਤਾਂ ਸਹਿਜ ਸੁਭਾ ਸੇਂਟ ਥਰੈਸੀ ਉੱਤਰ ਦਿੱਤਾ, "ਭੈਣੋ! ਅਸੀ ਤਾਂ ਈਸਾ ਨਾਲ ਵਿਆਹੀਆਂ ਹਾਂ, ਜਦ ਉਹ ਦੁਨੀਆਂ ਦੇ ਦੁਖੜੇ ਦੂਰ ਕਰ ਕਰਕੇ ਤੇ ਦੁਖੀ ਤ੍ਰੀਮਤਾਂ ਦੀਆਂ ਅਰਦਾਸਾਂ ਸੁਣ ਕੇ ਉਨ੍ਹਾ ਦੇ ਅੱਥਰੂ ਪੂੰਝ ਪੂੰਝ ਕੇ ਥੱਕ ਕੇ ਆਪਣੇ ਘਰ ਆਵੇਗਾ ਕੀ ਅਸੀ ਵੀ ਹੋਰਨਾਂ ਵਾਂਗ ਉਹਨੂੰ ਰੋਂਦੀਆਂ ਹੀ ਮਿਲਾਂਗੀਆਂ, ਤੇ ਉਹਨੂੰ ਆਪਣੇ ਘਰ ਵੀ ਕੋਈ ਘੜੀ ਆਰਾਮ ਦੀ ਨਹੀਂ ਮਿਲੇਗੀ? ਸਾਡਾ ਪਿਆਰ ਕੀ, ਜੇ ਸ਼ਕਾਇਤਾਂ ਦਿਲ ਵਿੱਚ ਫੁਰਦੀਆਂ ਹਨ, ਸਾਡਾ ਤਾਂ ਚਾ ਹੀ ਅਮਿਟ ਹੋਣਾ ਲੋੜੀਏ"॥

ਭੀਲਣੀ ਆਪਣੇ ਰੱਬ ਲਈ ਮਿੱਠੇ ਬੇਰ ਚੱਖ ਚੱਖ ਕੇ ਰੱਖਦੀ ਰਹੀ, ਤੇ ਜਦ ਉਹ ਆਇਆ ਸੁੱਕੇ ਬੇਰ ਅੱਗੇ ਰੱਖੇ॥

ਇਕ ਤੀਮੀ ਆਪਣੇ ਚੁਣੇ ਸੋਹਣੇ ਨੂੰ ਚੁੰਮ ਚੁੰਮ ਰੱਬ ਬਣਾ ਦਿੰਦੀ ਹੈ, ਤੇ ਫਿਰ ਸਾਰੀ ਉਮਰ ਸੇਵਾ ਵਿੱਚ ਆਪਾ ਗਾਲ ਦਿੰਦੀ ਹੈ। ਸਹਿਜ ਸੁਭਾ ਅਥਾਹ, ਨਿਰਸੰਕਲਪ, ਸੇਵਾ ਕਰਦੀ ਹੈ, ਜਿਤਨਾ ਵਿਤ ਉਤਨਾਂ ਵਰਤਦੀ ਹੈ, ਹੈ ਤਾਂ ਉਹ ਪਿਆਰ, ਰੱਬੀ ਜੋਤ ਜਿਹੜੀ ਨਿਸਬਾਸਰ ਜਗਦੀ ਹੈ। ਤੀਮੀ ਮਰਦ ਦੇ ਇਹੋ ਜਿਹੇ ਲਗਾਤਾਰ ਤੇ ਸਹਿਜ ਸੁਭਾ ਪਿਆਰ ਨੂੰ