ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/34

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ



( ੧੮ )

ਗੁਰੂ ਨਾਨਕ ਸਾਹਿਬ ਨੇ ਪਿਆਰ ਦਾ ਚਿੰਨ੍ਹ ਮੰਨ ਕੇ ਆਪਣੇ ਪਿਆਰ ਦੇ ਗੀਤ ਗਾਏ ਹਨ ॥

ਗੁਰੂ ਸਾਹਿਬ ਉਸ ਸਾਧਨ ਨੂੰ ਭਗਤੀ ਨਹੀਂ ਮੰਨਦੇ, ਜੋ ਆਦਮੀ ਆਪਣੇ ਆਪ ਨੂੰ ਕੁਛ ਸਮਝ ਕੇ ਆਪਣੀ ਤਰਫੋਂ ਰੱਬ ਨੂੰ ਪਿਆਰ ਭੇਜਣ ਦੀ ਕਰਦਾ ਹੈ। ਪਿਆਰ ਉਸੀ ਤਰਾਂ ਰੱਬ ਦਾ ਗੁਣ ਹੈ, ਜਿਸ ਤਰਾਂ ਸੂਰਜ ਦਾ ਗੁਣ ਪ੍ਰਕਾਸ਼ । ਸੋ ਪਿਆਰ-ਵਸਤੁੂ ਰੱਬ ਥੀਂ ਹੀ *ਸਰਵਤ੍ਰ ਵਿਸਤੀਰਤ ਹੁੰਦੀ ਹੈ, ਜਿੱਥੇ ਜਿੱਥੇ ਪਿਆਰ ਕਣੀ ਹੈ, ਉਹ ਉਸੀ ਤਰਾਂ ਰੱਬ ਵੱਲੋਂ ਆਈ ਹੋਈ ਹੈ, ਜਿਸ ਤਰਾਂ ਸੂਰਜ ਦਾ ਪ੍ਰਕਾਸ਼ ਗੁਲਾਬ ਦੇ ਫੁੱਲ ਵਿੱਚ ਵਸਦਾ ਹੈ, ਮੇਰਾ ਕੁਛ ਨਹੀਂ, ਸਭ ਤੇਰਾ, ਸਭ ਤੂੰ ਹੀ ਤੂੰ। ਇਹ ਪਿਆਰ ਦੀ ਸਹਿਜ ਸੁਭਾ ਕੋਮਲਤਾ ਹੈ । ਸਮੁੰਦ੍ਰ ਵਿੱਚ ਖੇਡਦਾ ਜਲ ਦਾ ਕਿਣਕਾ ਕਿਹਾ ਸੋਹਣਾ ਲਗਦਾ ਹੈ, ਵਖਰੀ ਜਿੰਦ ਵਾਲਾ ਵੀ ਦਿੱਸਦਾ ਹੈ, ਪ੍ਰਕਾਸ਼ ਵਿੱਚ ਉਹ ਕੁਝ ਝਿਲਮਿਲਾਂਦਾ ਹੈ, ਪਰ ਕਿਣਕੇ ਦੀ ਹਸਤੀ ਕੋਈ ਨਹੀਂ, ਸਮੁੰਦ੍ਰ ਨੇ ਹੀ ਉਹਨੂੰ ਸਭ ਸਤਾ ਬਖਸ਼ੀ ਹੋਈ ਹੈ। ਇਉਂ ਪਿਆਰ ਰੂਪ ਵਿੱਚ ਭੇਦ ਕੋਈ ਨਹੀਂ, ਪਰ ਪਿਆਰ ਸਦਾ ਨਿਰੰਕਾਰ ਕਰਤਾਰੀ ਹੈ ਤੇ ਕਰਤਾਰਤਾ ਸਹਿਜ ਸੁਭਾ ਹੈ, ਸੁੰਦਰਤਾ ਦੇ ਰੂਪ ਆਪ ਮੁਹਾਰੇ ਬਣਦੇ ਤੇ ਬਿਨਸਦੇ ਹਨ ॥


  • ਸਾਰੇ ਵਿਸਤਾਰ ਕਰਦੀ ਫੈਲਦੀ ਹੈ।