ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/70

ਵਿਕੀਸਰੋਤ ਤੋਂ
ਇਹ ਵਰਕਾ ਤਸਦੀਕ ਕੀਤਾ ਗਿਆ ਏ

(੫੪)

ਇਤਿਹਾਸ ਵਿੱਚ ਸਾਰੀਆਂ ਫਾਸ਼ ਨਹੀਂ ਹੋਗੀਆਂ? ਕੀ ਇਹ ਨਿਰੀ ਮਿੱਟੀ ਦੀ ਟੋਕਰੀ ਤੇ ਨਿਰਾ ਪੁਰਾ ਹੈਵਾਨ ਥੀਂ ਵਧ ਹੋਰ ਕੁਛ ਬਿਨਾ ਵਾਹਿਗੁਰੂ ਦੀ ਬਖਸ਼ਸ਼ ਦੇ ਕਦੀ ਹੋ ਸੱਕਦਾ ਹੈ? ਅਸੀ ਤਾਂ ਇਸ ਹੈਵਾਨ ਨੂੰ ਧਰਤ ਉੱਤੇ ਛੱਡ ਕੇ, ਜਰਾ ਉੱਤੇ ਹਵਾ ਵਿੱਚ ਚੜ੍ਹ ਕੇ ਦੇਵਤਾ ਮੰਡਲ ਦੇ ਅੰਦਰਲੇ ਦਿਲਾਂ ਦੀ ਖਬਰ ਲੋਚਦੇ ਹਾਂ। ਸਾਨੂੰ ਹੈਵਾਨ-ਫਿਤਰਤ ਦੇ ਅੰਦਰਲੇ ਭੇਤਾਂ ਨੂੰ ਜਾਣਨ ਦੀ ਬਾਹਲੀ ਲੋੜ ਨਹੀਂ। ਆਦਮੀ ਦਾ ਪੜ੍ਹਨ ਦਾ ਸਭ ਥੀਂ ਵੱਡਾ ਵਿਸ਼ਾ ਜੇਹੜਾ ਕਿਹਾ ਜਾਂਦਾ ਹੈ ਆਦਮੀ ਹੈ, ਉਹ ਆਦਮੀ ਹੈਵਾਨ ਨਹੀਂ ਉਹ "ਆਪੇ ਦਿਓ" ਬੰਦਾ ਹੈ। ਜੇ ਇਸ ਭੇਤ ਨੂੰ ਹੈਵਾਨ-ਆਦਮੀ ਕਰਕੇ ਸਮਝਿਆ ਜਾਂਦਾ ਹੈ ਤਦ ਗਲਤ ਹੈ, ਉਹ ਰਸ-ਆਦਮੀ ਹੈ, ਉਹ ਰੱਬ-ਰੂਪ ਹੈ, ਸਭ ਥੀਂ ਵੱਡਾ ਵਿਸ਼ਾ ਸਾਡੇ ਪੜ੍ਹਨ ਯੋਗ ਰੱਬ ਹੈ। ਕਵਿਤਾ ਅਰਥਾਤ ਕਵੀ-ਚਿਤ ਦੀ ਨਿਸ਼ਚਲ ਅਵਸਥਾ ਰੱਬ-ਰੂਪ ਅੱਗੇ ਵਿਛਿਆ ਸ਼ੀਸ਼ਾ ਹੈ, ਓਸ ਉੱਪਰ ਇਸ ਹੈਵਾਨੀ ਦੁਨੀਆਂ ਵਿੱਚੋਂ, ਨਿਰੇ ਤੇ ਨਿਰੋਲ ਰੱਬ ਕਿਣਕੇ ਨਿਖਾਰ ਕੇ ਅੰਦਰ ਲਏ ਜਾਂਦੇ ਹਨ। ਓਥੇ ਸਫਟਕ ਮਣੀ ਵਾਲੀ ਪਾਰਦਰਸ਼ਤਾ ਹੈ। ਸਥੂਲ ਮਾਯਾਵੀ ਜਗਤ ਦੀ ਮੈਲ ਓਥੇ ਰਹਿ ਨਹੀਂ ਸੱਕਦੀ, ਸੁਹਣਾ ਕਵੀ-ਚਿਤ ਸ਼ੈਕਸਪੀਅਰ ਵਾਂਗੂ ਲੇਡੀ ਮੈਕਬਥਾਂ ਦੇ ਹੈਵਾਨੀਅਤ ਨਾਲ ਰਗੜ ਖਾਣ ਦੇ ਆਪਣੀ ਉਚਾਈ ਕਰਕੇ ਅਸਮਰੱਥ ਹੁੰਦਾ ਹੈ। ਕਵੀ-ਚਿਤ ਓਸ ਗੰਦ