(੫੮)
ਜਿੱਥੇ ਮਾਦਾ-ਜਗਤ, ਮੁਰਦਾ-ਜਿੰਦਗੀ, ਰੁਹਾਨੀ ਜਗਤ ਦੀ ਸਦਾ ਜੀਵੀ ਜੋਤ-ਜ਼ਿੰਦਗੀ ਦੀ ਸਾਮੱਗ੍ਰ੍ਰੀ ਹੈ, ਨਾ ਸਿਰਫ ਰੂਪ, ਰੰਗ ਨੂੰ ਪ੍ਰਮਾਣੂ ਰੂਪ ਕਰ ਰੱਬੀ ਗੁਣਾਂ ਨੂੰ ਚੁਣ ਚੁਣ ਆਪਣੇ ਅੰਦਰ ਭਰਦਾ ਹੈ, ਉਹ ਹਰ ਇਕ ਰੰਗ, ਚਾਲ, ਥੱਰਰਾਹਟ, ਕਾਂਬੇ, ਹਿਲਜੁਲ, ਭਰਵੱਟੇ ਤੇ ਅੱਖਾਂ ਦੇ ਇਸ਼ਾਰਿਆਂ, ਨਦਰਾਂ ਦੇ ਅਰਥਾਂ ਆਦਿ, ਸਭ ਨੂੰ ਆਪਣੀ ਹੰਸ ਵਾਲੀ ਸ਼ਕਤੀ ਦਵਾਰਾ ਪ੍ਰਮਾਣੂ ਪ੍ਰਮਾਣੂ ਕਰ ਸੁੱਟਦਾ ਹੈ ਤੇ ਉਸ ਵਿੱਚੋਂ ਇਨ੍ਹਾਂ ਜ਼ਿੰਦਗੀ ਦੇ ਚੁੱਪ-ਚਾਲਾਂ, ਕਾਂਬਿਆਂ ਤੇ ਇਸ਼ਾਰਿਆਂ ਤੇ ਸੈਣਤਾਂ ਦੇ ਵਿੱਚੋਂ ਰੱਬੀ-ਪ੍ਰਮਾਣੂ ਕੱਢਕੇ ਚੁਣਕੇ ਆਪਣੇ ਦਿਲ ਦੀਆਂ ਲਕੀਆਂ ਤੈਹਾਂ ਵਿੱਚ ਰੱਬੀ ਚਿੱਤ੍ਰ ਰੂਪ ਕਰ ਅਕੱਠਾ ਕਰਦਾ ਹੈ॥
ਜਿਸ ਤਰਾਂ ਇਸ ਹੈਵਾਨੀ ਜੀਵਨ ਖੇਤ੍ਰ ਤੇ ਹੈਵਾਨੀ ਕੁਦਰਤ ਦੇ ਚੁਗਿਰਦੇ ਵਿੱਚਦੀ ਲੰਘਦੇ ਅਸਾਂ ਕਵੀ-ਚਿੱਤ ਨੂੰ ਰੂਪ, ਰੰਗ ਤੇ ਨਾਨਾ ਸ਼ਰੀਰੀ ਜੀਵਨ ਦੇ ਭੂਤਿਕ ਮਾਦਾ ਮਨ ਦੀ ਹਲ ਜੁਲ ਆਦਿ ਨੂੰ ਪ੍ਰਮਾਣੂ ਕਰਦੇ ਤੇ ਚੋਣ ਕਰਦੇ ਤੱਕਿਆ ਹੈ, ਇਸੀ ਤਰਾਂ ਹੁਣ ਅਸੀ ਇਹਨੂੰ ਇਸ ਪਦਾਰਥੀ ਚੁਗਿਰਦੇ ਦੇ ਕਰਮ ਖੇਤ੍ਰ ਵਿੱਚੋਂ ਲੰਘਦੇ ਦੇਖ ਸੱਕਦੇ ਹਾਂ। ਇਹ ਸੋਨੇ ਦੀ ਰੇਖ ਜਿੱਥੇ ਵੱਗੇ ਆਪਣੀ ਚਮਕ ਵਿੱਚ ਹੁੰਦੀ ਹੈ, ਇਹਨੂੰ ਕੋਈ ਆਦਮੀ ਪਿੱਤਲ ਆਖ ਨਹੀਂ ਸੱਕਦਾ॥
ਕਵੀ-ਚਿੱਤ ਕਰਮਾਂ ਭੋਗਾਂ,ਜੋਗਾਂ,ਗਹਿਸਥਾਂ, ਪਾਪਾਂ,