ਪੰਨਾ:ਖੁਲ੍ਹੇ ਲੇਖ.pdf/80

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੪ )

ਰੁਖ਼ ਕਰ ਉਪਰਲੇ ਹੁਕਮ-ਦੇਸਾਂਦੇ ਪ੍ਰਭਾਵਾਂ ਵਿੱਚ ਰੱਖਦੇ ਹਨ ਤੇ ਉਨ੍ਹਾਂਨੂੰ ਮੂਰਤੀ-ਮਾਨ ਕਰਦੇ ਹਨ, ਇਸ ਅਰਥ ਵਿੱਚ ਸਿਵਾਏ ਮਹਾਂਪੁਰਖਾਂ, ਸਾਧਾਂ ਤੇ ਰਝ ਅੰਸ਼ ਵਾਲੇ ਨਿਤਹ ਅਵਤਾਰਾਂ ਦੇ ਕੋਈ ਹੋਰ ਕਵੀਸਿੰਘਾਸਨ ਤੇ ਬੈਠ ਨਹੀਂ ਸਕਦਾ, ਤੇ ਧੁਰ ਦੀ ਬਾਣੀ ਕੇਵਲ ਕਵਿਤਾ ਦਾ ਦਰਜਾ ਰੱਖਦੀ ਹੈ, ਬਾਕੀ ਨਹੀਂ।

ਗੁਰੂ ਅਰਜਨ ਦੇਵ ਸਾਹਿਬ ਜੀ ਨੇ ਹੋਰ ਗੱਲ ਬੀ ਛੂਟ ਅਪਣੀ ਪਾਰਖੀ ਚੋਣ ਸਰਫ ਬਾਣੀ ਰੂਪ ਕਵਿਤਾ ਦੀ ਕੀਤੀ ਹੈ। ਨਿਰੀ ਕਵਿਤਾ ਨੂੰ ਸੱਚੀ ਬੀੜ ਵਿਚ ਨਹੀਂ ਚਾੜਿਆ, ਪਰ ਗੱਲ ਅਸਲ ਇਹ ਹੈ, ਕਿ ਦਿੱਸਦੀ ਦੁਨੀਆਂ ਦੇ ਕਵੀ ਦਾ ਮਜ਼ਮਨ ਬਣੇ ਤਾਂ ਅਫਸੋਸ ਹੈ! ਇਹ ਤਾਂ ਹਰ ਚਿੱਤ ਦਾ ਆਪਣਾ ਦਿਸਦਾ ਪਿਸਦਾ ਵਿਸ਼ਾ ਹੈ ਤੇ ਜੇ ਜ਼ਰਾ ਵੀ ਇਕਾ- : ਗੁਰ ਕੇ ਦੁਨੀਆਂ ਦੇ ਰੰਗਾਂ ਵਿਚ ਸੈਰ ਕਰਨਾ ਚਾਹੇ ਤਾਂ ਆਪਣੀ ਖਲ ਵਿਚ ਆ ਕੇ ਖਲਾ ਕਰ ਸਕਦਾ ਹੈ। ਮੈਂ ਹੀ ਤਾਂ ਤੀਮੀ, ਮਰਦ, ਚੋਰ, ਯਾਰ, ਜਵਾਰੀਆ, ਬਾਦਸ਼ਾਹ, ਅਮੀਰ, ਫਕੀਰ ਹਾਂ। ਭੇਸ ਬਦਲਿਆ ਤੇ ਜਿਸ ਦਿਲ ਦਾ ਹਾਲ ਚਾਹੋ ਮੈਂ ਖੁਦ ਆਪ ਉਹ ਹੋ ਕੇ ਦਸ ਸਕਦਾ ਹਾਂ, ਚੰਦ ਮਿੰਟਾਂ ਦੀ ਖੇਲ ਹੈ। ਮੈਂ ਸਭ ਕਛ ਬਣ ਕੇ ਉਸੀ ਤਰਾਂ ਦੇ। ਕੰਮ ਆਪ-ਮੁਹਾਰਾ ਕਰ ਸਕਦਾ ਹਾਂ। ਇਹ ਕੋਈ ਕਠਿਨ ਗੱਲ ਨਹੀਂ, ਕਠਿਨ ਗੱਲ ਹੈ ਅਦਿਸ਼ਟ ਵਿੱਚ, ਆਪਣੇ ਬੀ ਉੱਚੇ ਜੀਵਨ ਦਾ ਜਾਣੂ ਹੋਣਾ, ਉਹਦਾ ਪਤਾ ਕਵੀ ਪਾਸੋਂ ਅਸੀ ਪੁੱਛਣ ਦੇ ਹੱਕਦਾਰ ਹਾਂ, ਪਰ ਉਹ ਨਾ ਸ਼ੈਕਸਪੀਅਰ