ਪੰਨਾ:ਖੁਲ੍ਹੇ ਲੇਖ.pdf/81

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੫ )

ਨਾ ਕਾਲੀ ਦਾਸ ਕੋਈ ਹੁੰਦਾ ਹੈ। ਕਾਹਦੇ ਕਵੀ ਹੋਏ? ਸ਼ੈਕਸਪੀਅਰ ਪਾਸਪੀਰੋ ਥੀਂ ਵੱਧ ਤੇ ਹੈਮਲਿਟ ਦੇ ਆਪਣੇ ਮੋਏ ਹੋਏ ਪਿਉ ਦੇ ਖੇਤ ਦੇਖਣ ਥਾਂ ਵੱਧ ਹੋਰ ਕੋਈ ਅਦਿਸ਼ਟ ਦੇਸਾਂ ਦਾ ਹਾਲ ਨਹੀਂ ਦੱਸ ਸਕਿਆ । ਕਾਲੀਦਾਸ ਇੰਨਾ ਦੱਸਦਾ ਹੈ, ਕਿ ਸੁਹਪ ਉੱਪਰੋਂ ਆਉਂਦੀ ਹੈ, ਪਰ ਫਿਰ ਸਿਵਾਇ ਸ਼ਿੰਗਾਰ ਰਸ ਦੀਆਂ ਉੱਚੀਆਂ , ਤਸਵੀਰਾਂ ਦੇ ਕੀ ਹੋਰ ਖਿੱਚਦਾ ਹੈ । ਇਨ੍ਹਾਂ ਥੀਂ ਤਾਂ ਭਰਥਰੀਹਰੀ ਬੜੇ ਉੱਚ . ਪਾਏ ਦਾ ਕਵੀ ਹੈ, ਹੋਰ ਨਹੀਂ ਤਾਂ ਇਨ੍ਹਾਂ ਦੀ ਕਵਿਤਾ ਨੂੰ . ਕੰਡ ਦੇਣ ਵਿੱਚ ਤਾਂ ਸ਼ੇਰ ਹੈ|

ਅੰਜੀਲ ਦੀ ਕਵਿਤਾ ਨਾਲ ਪੱਛਮੀ ਦੇਸ ਦਾ ਕੋਈ ( ਕਵੀ ਨਹੀਂ ਪਹੁੰਚਦਾ । ਉਪਨਿਸ਼ਦਾਂ ਦੀ ਕਵਿਤਾ ਨਾਲ | ਕੋਈ ਹੋਰ ਸੰਸਕ੍ਰਿਤੀ ਵੀ ਨਹੀਂ ਪਹੁੰਚਦਾ । ਕੁਰਾਣ ਦੀ ਕਵਿਤਾ ਸਦਾ ਲਈ ਕੱਲ ਅਰਬੀ ਤੇ ਫਾਰਸੀ ਕਵਿਤਾ ਥੀਂ ਮਹਾਨ ਉੱਚੀ ਰਹੇਗੀ ॥ ਸੀ · ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚੜੀ ਬਾਣੀ ਮੌਤ , ਥੀਂ ਬਾਦ ਰੂਹ ਦੀ ਦੇਵੀ ਸਾਥਣ ਹੋਈ, ਮਦਦ ਕਰਦੀ ਜਾਂ ( ਰਹੀ ਹੈ ਤੇ ਇਹ ਬਾਣੀ ਧਰ ਅਦਿਸ਼ਟ ਦੇਸਾਂ ਵਿੱਚ ਕੀਰਤਨ ਰੂਪ ਵਿੱਚ ਗੂੰਜ ਰਹੀ ਹੈ ॥