ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੬੬ )

ਮਜ਼ਬ. ਮਜ਼ਬ ਸਭ ਥੀ ਉੱਚਾ, ਸੁੱਚਾ ਤੀਖਣ ਤੇ ਜੀਦਾ ਧਿਆਨ fਪਆਰ ਹੈ। ਇਸ ਅੰਦਰੂਨੀ ਉੱਚੀ ਸੁਰਤ ਦੇ ਖੇਤ ਨੂੰ ਰਸਮਾਂ, ਰਵਾਜਾਂ, ਕਾਨੂੰਨਾਂ, ਪਾਪ, ਪੁੰਨਯ ਦੀਆਂ ਬਹਿਸਾਂ, ਜਗਤ ਦੀ ਉਤਪੱਤੀ ਤੇ ਲੈ ਹੋਣ ਦੀ ਫਿਲਾਸਫੀ ਤੇ ਝਗੜਿਆਂ ਵਿੱਚ ਸੁੱਟ ਕੇ ਕਦੀ ਕੁਛ ਕਹਿਣਾ, ਕਦੀ ਕੁਛ ਕਹਿਣਾ ਤੇ ਮਨ ਘੜਤ ਗੱਲਾਂ ਦੀਆਂ ਕੂੜੀਆਂ ਉਲਝਣਾਂ ਵਿੱਚ ਇਹ ਭੁੱਲ ਜਾਣਾ ਕਿ ਮਜ਼ਬ ਇਕ ਧਿਆਨੀ ਪਿਆਰ ਹੈ, ਸਾਡੇ , ਆਪਣੇ ਨਵੇਂ ਵਲਵਲਿਆਂ ਤੇ ਜਜ਼ਬਿਆਂ ਦਾ ਨਤੀਜਾ ਹੈਹਰ ਕੋਈ ਕਿਸੇ ਨਾ ਕਿਸੀ ਪਿਆਰ ਵਿੱਚ ਰਹਿੰਦਾ, ਜੀਦਾ | ਤੇ ਸਾਸ ਲੈਂਦਾ ਹੈ-ਆਪੋ ਆਪਣੀ ਸਥਿਤੀ ਮੁਤਾਬਕ ਹਰ ਇਕ ਬੰਦੇ ਦਾ ਆਪਣਾ ਅੰਦਰ ਦਾ ਮਜ਼ਬ ਅਰਥਾਤ ਪਿਆਰ ਦੀ ਟੇਕ, ਬਣਦਾ ਹੈ। ਇਹ ਟੇਕ ਆਪ-ਮੁਹਾਰੀ ਬਣਦੀ ਹੈ । ਇਹ ਜੇਹੜੀ ਗੱਲ ਹੈ ਨਾਂ, ਕਿ ਫਲਾਣਾ ਹਿੰਦੂ, ਈਸਾਈ, ਮੁਸਲਮਾਨ ਯਾ ਸਿੱਖ ਯਾ ਬਉਧ ਯਾ ਜੈਨ ਹੈ, ਇਕ ਕਥਨੀ ਮਾਤ ਗੱਲ ਹੈ, ਹੋ ਸਕਦਾ ਹੈ ਕਿ ਇਨ੍ਹਾਂ ਵਿੱਚੋਂ ਬਹੁ ਸਾਰਿਆਂ ਨੂੰ ਮਜ਼ਬ ਦੀ ਕੇੜ ਹੀ ਨਾ ਹੋਵੇ । ਸਾਰੀ ਉਮਰ ਕਈ ਨਾਂ ਧਰ ਧਰ ਇਕ ਕਿਸਮ ਦੀ ਮਿੱਟੀ ਲਿਬੜੀ ਜਹਾਲਤ ਦੀ ਬੇਹੋਸ਼ੀ ਜਿਹੀ ਵਿੱਚ ਲੰਘ ਜਾਵੇ । ਮਜ਼ਬ ਤਾਂ ਅੰਦਰ ਗੂੰਜਦਾ ਕੋਈ । ਪ੍ਰਕਾਸ਼ ਵਰਗਾ ਇਸ਼ਕ ਹੈ, ਉਹ ਛੁਪਿਆ ਨਹੀਂ ਰਹਿੰਦਾ,