ਪੰਨਾ:ਖੁਲ੍ਹੇ ਲੇਖ.pdf/86

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( 50 )

ਨਹੀਂ ਲੋਪ ਹੁੰਦੀ ਤੇ ਜਦ ਸੂਰਜ ਉਦਯ ਹੋ ਆਂਦਾ ਹੈ ਤਦ . ਰਾਤ ਰਹਿੰਦੀ ਹੀ ਨਹੀਂ । ਮਹਾਂਪੁਰਖਾਂ ਦੇ ਦੀਦਾਰ ਦਰਸ਼ਨ ) ਵਿੱਚ ਇਕ ਜੀਵਨ ਰੋ ਹੈ, ਜਿਹੜੀ ਸਾਡੇ ਅੰਦਰ ਆਪਮੁਹਾਰੀ ਵਗਣ ਲੱਗ ਜਾਂਦੀ ਹੈ। ਸਾਡੇ ਨੈਨਾਂ ਵਿੱਚ ਅਣਡਿੱਠੇ ਸੱਜਣਾਂ ਤੇ ਰੂਹਾਂ ਦੇ ਦੇਸ਼ਾਂ ਦੀਆਂ ਲਿਸ਼ਕਾਂ ਦੇ ਉਡਾਰੂ ਜਿਹੇ ਝਾਵਲੇ ਮਿਲਵੇਂ ਮਿਲਵੇਂ ਪੈਂਦੇ ਹਨ, ਪ੍ਰਤੀਤ ਆਪ-ਮੁਹਾਰੀ ਆਉਂਦੀ ਹੈ। ਜਿਹਨੂੰ ਅਕਲਾਂ ਵਾਲੇ ਮੌਤ ਸਮਝਦੇ ਹਨ, ਉਹ fਸਦਕ ਵਾਲੇ ਹੋਰ ਤਰਾਂ ਵੇਖਦੇ ਹਨ । ਸਾਹਮਣੇ ਜੂ ਉਨ੍ਹਾਂ ਨੂੰ ਲੈਣ ਲਈ ਪ੍ਰਲੋਕ ਦੇ ਦੇਵਤੇ ਆਉਂਦੇ ਹਨ, ਇਹ ਜੀਵਨ ਤਾਂ ਓਨਾਂ ਨੂੰ ਉਸ ਵੇਲੇ ਯਾਤਾ ਦਿੱਸਦੀ ਹੈ ॥

ਸਿਮਰਣ ਅਥਵਾ ਯਾਦ ਇਲਾਹੀ ਜੀਵਨ ਰੂਹਾਨੀ ਹੈ । ਜਦੋਂ ਪਿਆਰਾ ਸਾਹਮਣੇ, ਤਦ ਪਿਆਰ ਦੇ ਦਰਸ਼ਨ ਦਾ ਨਸ਼ਾ ਰੋਮ ਰੋਮ ਵਿੱਚ ਵੱਜਦਾ ਹੈ, ਹੱਡੀ ਹੱਡੀ ਵਿੱਚ ਕੁਕ ਹੁੰਦੀ ਹੈ । ਸ਼ਰੀਰਾਂ ਥੀਂ ਉੱਠ ਰੂਹਾਂ ਦੇ ਮੇਲੇ ਹਨ ਤੇ ਸ਼ਰੀਰਾਂ ਦੇ ਵੀ ਮੇਲੇ ਹਨ । ਰੂਹ ਮਿਲੇ ਪਾਛੇ ਸ਼ਰੀਰਾਂ ਦੀ ਛੋਹ ਵੀ ਗਾੜਾ ਏਕਤਾ ਦਾ ਮੇਲਾ ਹੈ ਤੇ ਜੇ ਰੂਹ ਨਾ ਹੀ ਮਿਲੇ ਤਦ ਸ਼ਰੀਰਾਂ ਦੇ ਮੇਲੇ ਕੋਈ ਮੇਲੇ ਨਹੀਂ, ਮਨ ਮਿਲੇ ਦੇ ਮੇਲੇ ਹੁੰਦੇ ਹਨ । ਤਨ ਮਿਲੇ ਦੀਆਂ ਸਦਾ ਬਿਰਹਾਂ ਦੇ ਦਰਦ ਤੇ 'ਮਾਯੂਸੀਆਂ ਹੀ ਹਨ, ਤੇ ਜਦ ਪਿਆਰਾ ਓਹਲੇ ਹੋਵੇ ਤਦ ਓਹਦੀ ਯਾਦ ਹੱਡੀਆਂ ਵਿੱਚ ਗੂੰਜੇ, ਇਹ ਯਾਦ ਸਿਮਰਣ ਪਿਆਰ ਦਾ ਦੂਜਾ ਰਸਰੂਪ ਰੂਪ ਹੈ॥