ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ
( ੮੨ )
ਦਾ ਪ੍ਰਕਾਸ਼ ਹੈ । ਇਕ ਕਿਸੀ ਪਿਆਰ ਕੇਂਦਰ ਵਿੱਚ ਜੀਣ ਥੀਣ, ਹੋਣ, ਰਹਿਣ, ਬਹਿਣ ਦੀ ਸਹਿਜ-ਸੁਭਾ ਕੀਤੀ ਹੈ। ਇਸ ਵਿੱਚ ਕੋਈ ਦਿਖਾਵਾ, ਬਨਾਵਟ ਕੋਈ ਯਤਨ, ਜਬਰ, ਤੇ ਕਸ਼ਟਾਂ, ਤਪਾਂ, ਦੀ ਸਿਖਾਵਟ ਦਾ ਕੋਈ ਅਸਰ ਨਹੀਂ। ਕੁਦਰਤ ਦੀਆਂ ਅਣਗਿਣਤ ਤਾਕਤਾਂ ਤੇ ਜ਼ਿੰਦਗੀ ਨੂੰ ਵਿਕਾਸ਼ ਦੇਣ ਦੀਆਂ ਤਾਕਤਾਂ ਦੇ ਸਮੂਹਾਂ ਦੇ ਸਮੂਹਾਂ ਦੇ ‘ਜੋਰ ਨਾਲ ਭਰੀ ਭਾਵੇਂ ਮੇਰੀ ਸਹਿਜ-ਸੁਭਾਵਤਾ ਹੋਵੇ, ਪਰ ਮੇਰਾ ਮਜ਼ਬ ਓਹੋ ਸਹਿਜ ਸੁਭਾ ਸੁਹਜ ਹੈ ਜਿਸ ਵਿਚ ਦਿਉਦਾਰ ਜਦ ਖੜਾ ਹਵਾ ਨਾਲ ਲਗ ਲਗ ਬਰਫਾਨੀ ਪਹਾੜਾਂ ਤੇ ਝੂਮ ਰਿਹਾ ਹੈ, ਅਸੀਤਾਂ ਉਸ ਸਹਿਜ-ਸੁਭਾ, ਸਾਦਾ, ਬਿਨਾ ਜੋਰ ਲਾਏ ਦੇ ਉਸ ਉੱਪਰ ਆਈ ਅਵਸਥਾ ਉਨਮਾਦ ਨੂੰ ਮਜ਼ਬ ਕਰਕੇ ਦੇਖ ਰਹੇ ਹਾਂ, ਹਾ! ਮੈਂ ਉਸੀ ਖੁਸ਼ੀ ਵਿੱਚ ਕਿਸ ਤਰਾਂ ਝੂਮਾਂ, ਤੇ ਪਸਾਰੀ ਪਾਸੋਂ ਨੁਸਖੇ ਬਨਵਾਕੇ ਜੇ ਖਾਣੇ ਸ਼ੁਰੂ ਕਰਾਂ, ਕਿ ਇਉਂ ਉਹ ਦਿਉਦਾਰ ਵਾਲਾ ਉਨਮਾਦ ਆਵੇ, ਸੋ ਦੇਖ ਲਵੋ ਕੁਦਰਤ ਦੇ ਅਸਗਾਹ ਤੇ ਅਨੰਤ ਵਿੱਚ ਇਨਾਂ ਨੁਸਖਿਆਂ ਦਾ ਕੀ ਕੰਗਲਾ ਜਿਹਾ ਪਰੀ