ਪੰਨਾ:ਖੁਲ੍ਹੇ ਲੇਖ.pdf/97

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੮੧ )

ਖੁਸ਼ਬੂ ਸਭ ਨੇਕੀਆਂ, ਅਸ਼ਰਾਫਤਾਂ ਤੇ ਪਿਆਰੇ ਹਨ ਤੇ ਕੱਲੇ ਮਿਤਤਾ ਤੇ ਹੋਰ ਸੋਹਣੇ ਭਾਵ ਹਨ, ਮਿੱਠਤ ਮਾਖਿਓਂ ਸਭ ਚੀਜ਼ਾਂ ਦਾਰੂਹ ਹੈ, ਬੜਾ ਔਖਾ ਤੇ ਬੜਾ ਹੀ ਸੁਖਾਲਾ ਹ। ਜਿਸ ਤਰਾਂ ਮੈਂ ਆਪ ਸਭ ਆਪਣੀਆਂ ਸਮਝਾਂ ਥਾਂ ਪਰੇ ਹਾਂ, ਪਰ ਦੋਹਾਂ ਬਾਹਾਂ ਆਪਣੀਆਂ ਨਾਲ ਇਹ ਕਹਿਕੇ ਕਿ ਇਹ ਮੈਂ ਤੇ ਘਟ ਆਪੇ ਨੂੰ ਜੱਫੀ ਪਾਂਦਾ ਹਾਂ, ਤਿਵੇਂ ਹੀ ਮਜ਼ਬ ਮੇਰੀ ਹਸਤੀ ਦਾ ਕੋਈ ਭਰਮੀ ਭੇਤ ਹੈ, ਜਿਹੜਾ ਸਮਝ ਨਹੀਂ ਆਉਂਦਾ ਪਰ ਜਿਸ ਨੂੰ ਮੈਂ ਆਪਣੇ ਹੋਠਾਂ ਦੇ ਦੱਬ ਹੇਠ ਮਹਿਸੂਸ ਕਰਕੇ ਆਪਣੇ ਬਚਨਾਂ ਨੂੰ ਸੁਰਤ ਨਾਲ ਜੋੜ ਸੱਕਦਾ ਹਾਂ, ਦੇਖ ਨਹੀਂ ਸੱਕਦਾ, ਪਰ ਆਪਣੇ ਨੈਣਾਂ ਦੇ ਛੱਪਰਾਂ ਹੇਠ ਓਸ ਉਰਧ ਕੰਵਲ ਨੂੰ ਛੋਹ ਸਕਦਾ ਹਾਂ ਤੇ ਕਪਾਟ ਖੁਲ ਜਾਂਦੇ ਹਨ, ਜੋਰ ਟੁੱਟ ਜਾਂਦੇ ਹਨ ਤੇ ਉਸ ਪਿਆਰੇ ਦੇ ਦੀਦਾਰ ਬਿਨ ਦੇਖੇ ਇਕ ਛੋਹ ਜਿਹੀ ਨਾਲ ਹੋ ਜਾਂਦੇ ਹ। ਸਪਰਸ਼ ਨਹੀਂ ਹੋ ਸਕਦਾ ਪਰ ਰੋਮ ਰੋਮ ਵਿੱਚ ਕਿਸੇ ਅਣਡਿੱਨੇ ਦੇ ਅਲਿੰਗਨ ਨਾਲ

ਮੇਰਾ ਮਨ ਤੇ ਸਰੀਰ ਅੰਮ੍ਰਿਤ ਨਾਲ ਭਰ ਜਾਂਦੇ ਹਨ।

ਗੁਰਮੁਖਿ ਰੰਗ ਚਲਿਆ ਮੇਰਾ ਮਨੁ ਤਨੁ ਭਿੰਨਾ ॥ਜਨੁ ਨਾਨਕੁ ਮੁਸਕਿ ਝਕੋਲ ਆ ਸਭ ਜਨਮੁ ਧਨ ਧੰਨਾ॥ ਮਜ਼ਬ, ਕਾਇਦੇ, ਇਖਲਾਕ, ਇਹ ਕਰੋ ਇਹ ਨਾ ਕਰੋ ਦੀ ਦੁਨੀਆਂ ਦੀ ਦੁਕਾਨਦਾਰੀ ਦੀਆਂ ਮੂਰਤਬਸ਼ੁਦਾ ਫਹਰਿਸਤਾਂ ਥੋਂ ਪਰੇ ਇਕ ਕਿਸੀ ਅਦਿਸ਼ਟ ਦੀ ਟੇਕ ਵਿੱਚ ਜੁੜੀ ਸੁਰਤਿ