ਸਮੱਗਰੀ 'ਤੇ ਜਾਓ

ਪੰਨਾ:ਖੁਲ੍ਹੇ ਲੇਖ.pdf/96

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( to )

ਦਿਨ ਅਚਾਣਚੱਕ ਤੈਨੂੰ ਪਤਾ ਲੱਗੇਗਾ, ਕਿ ਤੂੰ ਤਾਂ ਓਥੇ ਹੀ! ਖੜਾ ਹੈਂ, ਜਿੱਥੋਂ ਚੱਲਿਆ ਮੈਂ। ਰੂਹਾਨੀ ਅਥਵਾ ਮਜ਼ਬੀ , ਤੱਕੀ ਤਾਂ ਕਿਸੀ ਦੀ ਦਰ ਨਾਲ ਹੋਵੇਗੀ, ਨਾਨਕ ਨਦਰੀ ਨਦਰਿ ਨਿਹਾਲਮਜ਼ਬ ਇਕ ਜੀਣ ਥੀਣ ਦੇ ਰਸਿਕ ਪ੍ਰਕਾਸ਼ ਦਾ ਸਦਾ ਚਲਦਾ ਚੱਕਰ ਹ। ਦੇਵੀ ਦੇਵਤਿਆਂ ਦੀ ਛਾਯਾ, ਮਨੁੱਖ ਦੀ ਛਾਯਾ, ਹਰ ਕਿਸੀ ਦੀ ਆਪਣੀ ਆਪਣੀ ਸ਼ਖਸੀਅਤ ਦੀ ਅੰਮ੍ਰਿਤ ਛਾਯਾ ਹੈ, ਇਸ ਬਿਨਾ ਕੋਈ ਰਹਿ ਨਹੀਂ ਸੱਕਦਾ, ਜੀ ਨਹੀਂ ਸਕਦਾ, ਮਜ਼ਬ ਨੂੰ ਤਦ ਤਕ ਹੀ ਭੁਲੇਖੇ ਨਾਲ ਇਕ ਸਾਧਨ ਦੱਸਿਆ ਜਾਂਦਾ ਹੈ, ਜਦ ਤਕ ਕੋਈ ਪੂਰਣਤਾ ਅਨੁਭਵ ਨਹੀਂ ਕਰ ਲੈਂਦਾ, ਪਰ ਜੋ ਪੂਰਣ ਪੁਰਖ ਹਨ, ਉਨ੍ਹਾਂ ਦਾ ਮਜ਼ਬ ਓਹ ਤਾਂ ਨਹੀਂ ਜੋ ਚੋਰ ਯਾਰ ਨੂੰ ਸੁਧਾਰਣ ਖਾਤਰ ਵਰਣਨ ਕੀਤਾ ਜਾਂਦਾ ਹੈ। ਨਿਰੋਲ ਐਬਸੋਲੁਟ ਮਜ਼ਬ ਤਾਂ ਕੋਈ ਅੰਦਰ ਦੀ ਸੂਰਜ ਦੇ ਆਪਣੇ ਪ੍ਰਕਾਸ਼ ਵਾਂਗ ਕੋਈ ਚੀਜ ਹੈ, ਜਿਸ ਥਾਂ ਸੁਰਜ ਵੱਖਰਾ ਕੀਤਾ ਜਾ ਹੀ ਨਹੀਂ ਸੱਕਦਾ। ਬੰਦੇ ਦਾ ਮਜ਼ਬ ਅਸਲ ਓਹ ਨਹੀਂ ਜੋ ਉਹ ਕਰਦਾ ਹੈ, ਜਾਂ ਜੋ ਉਸ ਥੀਂ ਕਰਾਇਆ ਜਾਂਦਾ ਹੈ। ਅਸਲ ਮਜ਼ਬ ਉਸਦਾ ਉਹ ਹੈ, ਜਿਸ ਬਿਨਾ ਉਹ ਜੀ ਹੀ ਨਹੀਂ ਸੱਕਦਾ, ਉਸਦੇ ਸਹਿਜ-ਸੁਭਾ ਆਪ ਹੋਏ ਬਿਨਾ ਉਹ ਰਹਿ ਹੀ ਨਹੀਂ ਸਕਦਾ| ਇਹ ਹਸਤੀ ਦਾ ਕੋਈ ਗੁਹੜਾ ਅੰਦਰਲਾ ਰਾਜ਼ ਹੈ, ਭੇਤ ਹੈ। ਇਹ ਕੋਈ ਅੰਦਰ ਦੀ ਮਰਮ ਹੈ, ਜਿਹਦੀ