ਪੰਨਾ:ਖੁਲ੍ਹੇ ਲੇਖ.pdf/95

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

( ੭੯ )

ਮਾਲ ਤੱਟੀ ਚਰਖਾ ਕਿੰਝ ਚਲ? ਮਜ਼ਬ ਬਿਨਾ ਪਿਆਰ - ਸੰਸਾਰ ਵਿੱਚ ਕਦ ਆ ਸੱਕਦਾ ਹੈ, ਛੱਡ ਕੇ ਦੇਖੋ ਕੀ ਹਾਲ ਹੁੰਦਾ ਹੈ ਤੇ ਐਵੇਂ ਫਜ਼ੂਲ ਮਜ਼ਬ ਦਾ ਨਾਂ ਲੈ ਲੈ ਸ਼ੇਰਨੀ ਵਾਂਗ ਸ਼ਿਕਾਰ ਚੜ੍ਹ ਚੜ੍ਹ ਆਪਣੇ ਬੱਚੇ ਮੁੜ ਆਣ ਪਾਲਣੇ ਨੂੰ ਮਨੁੱਖ ਦਾ ਮਜ਼ਬ ਕਿਉਂ ਕਹਿਣਾ ? ਮਨੁੱਖ ਦਾ ਮਜ਼ਬ ਤਾਂ ਹੈਵਾਨ ਨੂੰ ਛੋਹ ਕੇ ਦੇਵਤਾ ਕਰਦਾ ਹੈ, ਹਾਲੇ ਅਸੀ ਮਨੁੱਖਾ ਜਨਮ ਤਕ ਹੀ ਨਹੀਂ ਅੱਪੜ, ਸਾਡਾ ਮਜ਼ਹਬ ਕੀ ਤੇ ਬਹਿਸ ਇੰਨੇ ਉੱਚੇ ਮਜ਼ਮੂਨ ਤੇ ਕੀ?

ਠੀਕ ਹੈ ਜਾਨਵਰਾਂ ਦੇ ਸਰੀਰ ਥਾਂ ਤਾਂ ਅਸੀਂ ਉੱਡ ਆਏ ਪਰ ਮਨੁੱਖ ਦੀ ਸ਼ਕਲ ਵਿੱਚ ਹਾਲੇ ਅਸੀ ਸ਼ੇਰ, ਕੁੱਤੇ, ਬਘਿਆੜ, ਲੂੰਬੜ ਆਦਿ ਹੀ ਹਾਂ। ਈਸਪ ਦੀਆਂ ਕਹਾਣੀਆਂ ਸਾਡੀ ਫਿਤਰਤ ਦੀਆਂ ਕਹਾਣੀਆਂ ਹਨ, ਹਾਲੇ ਮਜ਼ਬ ਕਿੱਥ? ਪਰ ਇਹ ਜਰੂਰ ਹੈ ਕਿ ਕਦੀ ਕਦੀ ਸਾਡੇ ਵਿੱਚੋਂ ਕੋਈ ਕੋਈ ਮਜ਼ਬ ਅਥਵਾ ਨਾਮ ਦੇ ਦਰਸ਼ਨ ਕਰਦਾ ਹੈ ਤੇ ਉਹ ਫਿਰ ਕਦੀ ਨਹੀਂ ਭੁੱਲਦਾ। ਉਹ ਸਾਡੇ ਵਿੱਚੋਂ ਸਾਧ, ਬੰਦਾ, ਖੁਦਾ, ਪਰਉਪਕਾਰੀ ਹੋ ਜਾਂਦਾ ਹੈ, ਉਹਦੀ ਨਿਗਾਹ ਨਿਹਾਲ ਕਰਦੀ ਹੈ | 'ਠੀਕ ਐਮਰਸਨ ਨੇ ਕਿਹਾ ਕਿ ਤੂੰ ਜਾਣੇਗਾ,ਕਿ ਤੂੰ ' ਬੜਾ ਚੱਲ ਆਯਾ ਹੈਂ, ਰੂਹਾਨੀ ਮੰਜ਼ਲਾਂ ਮਾਰ ਆਯਾ ਹੈਂ,| ਸਦੀਆਂ ਤੂੰ ਚਲਦਾ ਰਿਹਾ ਹੈਂ ਪਰ ਸਦੀਆਂ ਮਗਰੋਂ ਇਕ