ਪੰਨਾ:ਖੂਨੀ ਗੰਗਾ.pdf/10

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨਾਲ ਹੋ ਰਿਹਾ ਸੀ।

ਜਾਸੂਸਾਂ ਤੇ ਮੁਖਬਰਾਂ ਨਾਲ ਤਾਂ ਮਾਨੋਂ ਸਾਰਾ ਮਾਹਿਮ ਪੁਰ ਹੀ ਭਰ ਦਿਤਾ ਗਿਆ ਸੀ। ਸਿਪਾਹੀਆਂ, ਚੌਂਕੀਦਾਰਾਂ, ਦੁਕਾਨਦਾਰਾਂ, ਖਰੀਦਾਰਾਂ, ਪਹਿਰੇਦਾਰਾਂ, ਸੰਤਰੀਆਂ, ਡਾਕ ਤੇ ਤਾਰ ਦੇ ਚਪੜਾਸੀਆਂ ਇਥੋਂ ਤਕ ਕਿ ਚੂੜਿਆਂ ਦੇ ਭੇਸ ਵਿਚ ਧੁਨ ਦੇ ਪਕੇ ਲੋਕ ਆਪਣਾ ਆਪਣਾ ਕੰਮ ਕਰ ਰਹੇ ਸਨ। ਸਾਰੇ ਰਾਜ ਦੇ ਲਗ ਭਗ ਅਧੇ ਜਾਸੂਸ ਉਸ ਵੇਲੇ ਮਾਹਿਮ ਪੁਰ ਵਿਚ ਸਨ। ਚੌਥਾ ਹਿਸਾ ਫੌਜ, ਅਧੇ ਹਵਾਈ ਜਹਾਜ਼, ਪੰਜਾਹ ਮਸ਼ੀਨ ਗੰਨਾਂ, ਅਨਗਿਣਤ ਹੋਰ ਤਰ੍ਹਾਂ ਦੇ ਹਥਿਆਰ ਕਿਲੇ ਵਿਚ ਇਕਠੇ ਕਰ ਲਏ ਗਏ ਸਨ, ਪਰ ਲੁਕਵੇਂ ਤਰੀਕੇ ਨਾਲ ਪਤਾ ਨਾਂ ਲਗ ਸਕਣ ਵਾਲੇ ਤਰੀਕਿਆਂ ਨਾਲ, ਕਿਉਂਕਿ ਅਧਿਕਾਰੀਆਂ ਨੂੰ ਇਹ ਵੀ ਪਤਾ ਸੀ ਜੇ ਜਨਤਾ ਨੇ ਕੋਈ ਵਡੀ ਤਿਆਰੀ ਹੁੰਦਿਆਂ ਵੇਖ ਲਈ ਤਾਂ ਉਹ ਜ਼ਰੂਰ ਸਮਝੇਗੀ ਕਿ ਸਰਕਾਰ ਰਕਤ ਮੰਡਲ ਤੋਂ ਡਰ ਗਈ ਹੈ। ਅਤੇ ਅਸਲ ਵਿਚ ਗਲ ਵੀ ਇਹੋ ਜਹੀ ਹੀ ਸੀ। ਸਰਕਾਰ ਦੀ ਸ਼ਾਂਤੀ ਤੇ ਚੁਪ ਵੇਖਕੇ ਸਾਧਾਰਨ ਜਨਤਾ ਦਾ ਮਨ ਵੀ ਬਦਲ ਗਿਆ ਅਤੇ ਹੌਲੀ ਹੌਲੀ ਲੋਕ ਉਸ ਸੂਚਨਾ ਨੂੰ ਇਕ ਮਖੌਲ ਸਮਝਣ ਲਗ ਪਏ ਸਨ।

ਪਰ ਬਦੇਸ਼ੀਆਂ ਦੇ ਦਿਲਾਂ ਦੀ ਪਕਿਆਈ ਨੂੰ ਧੰਨ ਕਹਿਣਾ ਚਾਹੀਦਾ ਹੈ। ਕਿਸੇ ਇਕ ਬਦੇਸ਼ੀ ਨੇ ਵੀ ਇਸ ਸੂਚਨਾ ਤੋਂ ਡਰਕੇ ਆਪਣੇ ਰਹਿਣ ਸਹਿਣ ਦੇ ਪਰੋਗਰਾਮ ਨੂੰ ਨਹੀਂ ਬਦਲਿਆ। ਕਿਸੇ ਨੇ ਆਪਣੀ ਚਾਲ ਢਾਲ ਨਹੀਂ ਬਦਲੀ। ਥੀਏਟਰ, ਟਾਕੀਆਂ ਤੇ ਹੋਰ ਸੈਰ ਸਪਾਟਿਆਂ ਅਤੇ ਬਾਜ਼ਾਰਾਂ ਦੀ ਭੀੜ ਉਹੋ ਜਹੀ ਦੀ ਉਹੋ ਜਹੀ ਹੀ ਬਣੀ ਰਹੀ। ਹਾਂ ਏਨਾਂ ਜ਼ਰੂਰ ਸੀ ਕਿ ਹਰ ਬਦੇਸ਼ੀ ਆਪਣੀ ਜੇਬ ਵਿਚ, ਭਾਵੇਂ ਉਹ ਇਸਤ੍ਰੀ ਜਾਂ ਬੱਚਾ ਹੀ ਕਿਉਂ ਨਾ ਹੋਵੇ ਇਕ ਜਾਂ ਦੋ ਭਰੀਆਂ ਹੋਈਆਂ ਪਸਤੌਲਾਂ ਜ਼ਰੂਰ ਰਖਦਾ ਸੀ।

ਅਖੀਰ ਇਸ ਭਿਆਨਕ ਉਮਰ ਦਾ ਅਖੀਰੀ ਦਿਨ ਆ ਤੇ ਪੁੱਜਾ।

ਖੂਨ ਦੀ ਗੰਗਾ-੪

੯.