ਪੰਨਾ:ਖੂਨੀ ਗੰਗਾ.pdf/17

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸਨ । ਉਨ੍ਹਾਂ ਦੀ ਪਿੱਠ ਵਿਚ ਇਕ ਖੁਖਰੀ ਖੁਭੀ ਹੋਈ ਸੀ ਜੋ ਛਾਤੀ ਦੇ
ਪਾਰ ਚਲੀ ਗਈ ਸੀ।"
ਮਿਸਟਰ ਡੀ. ਸਿਲਵਾ ਦਾ ਨਾਂ ਉਨ੍ਹਾਂ ਛੇ ਨਾਵਾਂ ਦੀ ਸੂਚੀ ਵਿਚ
ਪਹਿਲਾ ਸੀ । ਉਹ ਬੜੇ ਭਾਰੇ ਵਪਾਰੀ ਤੇ ਅਮੀਰ ਸਨ। ਮਹਿਮ ਪੁਰ
ਦਾ ਪ੍ਰਸਿੱਧ ਹੋਟਲ ‘ਲਕਜੂਰਾ' ਉਨ੍ਹਾਂ ਦਾ ਹੀ ਸੀ। ਇਥੋਂ ਦੀ ਬਦੇਸ਼ੀ
ਐਸੋਸੀਏਸ਼ਨ ਦੇ ਉਹ ਪ੍ਰਧਾਨ ਸਨ। ਸੁਭਾ ਦੇ ਬੜੇ ਸਿਧੇ, ਸਰਲ,
ਮਿਲਨਸਾਰ ਤੇ ਖੁਸ਼ ਰਹਿਣ ਵਾਲੇ ਬੰਦੇ ਸਨ ।
ਉਨ੍ਹਾਂ ਦੀ ਮੌਤ ਦੀ ਖਬਰ ਸੁਣ ਬਹੁਤਿਆਂ ਦੇ ਮੂੰਹੋਂ ਆਪਣੇ
ਆਪ ਦੁਖ ਦੀ ਆਹ ਨਿਕਲ ਗਈ ।
ਕਮਰੇ ਵਿਚ ਮੌਤ ਵਰਗੀ ਚੁਪ ਦਾ ਰਾਜ ਹੋ ਗਿਆ ।
ਖੂਨ ਦੀ ਗੰਗਾ -੪

੧੬