ਪੰਨਾ:ਖੂਨੀ ਗੰਗਾ.pdf/18

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਸੁਨਹਿਰੀ ਜਾਲ


(੧)


ਰਕਤ ਮੰਡਲ ਦੇ ਕਿਲੇ 'ਜਵਾਲਾ ਮੁਖੀ' ਦੇ ਅੰਦਰ ਵਾਲੇ
ਆਪਣੇ ਕਮਰੇ ਵਿਚ ਨਗੇਂਦਰ ਸਿੰਹ ਇਕ ਵਡੇ ਸਾਰੇ ਮੇਜ਼ ਤੇ ਬੈਠੇ
ਹਨ ਜੋ ਕਾਗਜ਼ਾਂ ਨਾਲ ਭਰਿਆ ਹੋਇਆ ਹੈ। ਉਨ੍ਹਾਂ ਦੇ ਹੱਥ ਵਿਚ
ਇਕ ਚਿੱਠੀ ਹੈ ਜੀਹਨੂੰ ਉਹ ਕਈ ਵਾਰ ਪੜ ਚੁਕੇ ਹਨ ਤੇ ਫੇਰ ਪੜ੍ਹ
ਰਹੇ ਹਨ। ਚਿੱਠੀ ਦੇ ਅੱਖਰ ਸਾਫ ਤੇ ਸੁੰਦਰ ਹੋਣ ਕਰਕੇ ਦਸ ਰਹੇ
ਹਨ ਕਿ ਕਿਸੇ ਇਸਤ੍ਰੀ ਦੇ ਹੱਥਾਂ ਦੇ ਲਿਖੇ ਹੋਏ ਹਨ। ਚਿੱਠੀ ਏਦਾਂ
ਦੀ ਹੈ-
“ਪ੍ਰੀਤਮ,
ਅਜ ਤੁਹਾਡੀ ਨੀ ਨੇ ਕਾਫੀ ਦਿਨਾਂ ਦੀ ਵਿਆਕੁਲਤਾ ਨੂੰ
ਹਟਾਇਆ ਅਤੇ ਨਾਲ ਹੀ ਵਿਛੋੜੇ ਦੀ ਅੱਗ ਨੂੰ ਹੋਰ ਵੀ ਤੇਜ਼ ਕਰ
ਦਿੱਤਾ। ਜਿਸ ਦਿਨ ਤੁਸਾਂ ਮਿਲਣ ਦਾ ਬਚਨ ਦਿਤਾ ਸੀ ਉਹ ਹੁਣ
ਥੋੜਾ ਹੀ ਦੂਰ ਹੋਣ ਤੇ ਵੀ ਵਰ੍ਹਿਆਂ ਬਧੀ ਦੂਰ ਜਾਪਦਾ ਹੈ!
ਤੁਸੀਂ ਮੇਰੇ ਆਉਣ ਵਿਚ ਸ਼ਕ ਨਾਂ ਕਰੋ, ਮੈਂ ਤਾਂ ਉਸ ਵੇਲੇ
ਖੂਨ ਦੀ ਗੰਗਾ-੪

੧੭