ਪੰਨਾ:ਖੂਨੀ ਗੰਗਾ.pdf/27

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਹੋਇਆ ਹੈ । ਧੜਾ ਦੀ ਹੈਰਾਨੀ ਇਹ ਦਸ ਰਹੀ ਸੀ ਕਿ ਉਹ ਗੱਲ
ਬਸ ਇਹੋ ਤਾਰ ਕਿਉਂ ਨਾ ਹੋਵੇ ਪਰ ਉਸ ਵਿਚ ਇਸ ਧਮਕੀ ਦੀ ਕੋਈ
ਨਗੇਂਦਰ ਜੋ ਗੋਪਾਲ ਸ਼ੰਕਰ ਨੇ ਉਨ੍ਹਾਂ ਨੂੰ ਦਿਤੀ ਸੀ। ਗੋਪਾਲ
ਹੋਇਆ ਗਲ ਸੁਣ ਉਨ੍ਹਾਂ ਨੇ ਹੈਰਾਨੀ ਤੇ ਪ੍ਰਸ਼ਨ ਸੂਚਕ ਅੱਖਾਂ ਨਾਲ
ਉਸ ਵੱਲ ਤਕਿਆ ਪਰ ਉਸੇ ਵੇਲੇ ਉਨ੍ਹਾਂ ਦੀ ਅਖ ਦੇ ਇਸ਼ਾਰੇ ਅਤੇ
ਅੱਖ ਦੇ ਨੱਪਣ ਨੇ ਕੁਝ ਹੁਸ਼ਿਆਰ ਕਰ ਦਿਤਾ। ਉਨ੍ਹਾਂ ਨੇ ਆਪਣੀ ਧੌਣ
ਜ਼ਰਾ ਕੁ ਟੇਢੀ ਕਰਕੇ ਉਸ ਝਾੜੀ ਵਲ ਵੇਖਿਆ , ਜਿਧਰ ਗੋਪਾਲ ਸ਼ੰਕਰ
ਨੇ ਇਸ਼ਾਰਾ ਕੀਤਾ ਸੀ । ਉਨ੍ਹਾਂ ਦੀਆਂ ਤਿਖੀਆਂ ਅੱਖਾਂ ਨੇ ਇਕ ਹਿਲਦੀ
ਹੋਈ ਟਾਹਣੀ ਦੇ ਪਿਛੇ ਇਕ ਆਦਮੀ ਦੇ ਸਿਰ ਦੀ ਝਲਕ ਵੇਖ ਹੀ
ਲਈ ਅਤੇ ਉਹ ਸਮਝ ਗਏ ਕਿ ਉਸ ਝਾੜੀ ਦੇ ਅੰਦਰ ਲੁਕਿਆ
ਹੋਇਆ ਕੋਈ ਉਨ੍ਹਾਂ ਦੀਆਂ ਗੱਲਾਂ ਸੁਣ ਰਿਹਾ ਹੈ । ਇਹ ਵੇਖਦਿਆਂ ਹੀ
ਉਹ ਗੋਪਾਲ ਸ਼ੰਕਰ ਦੀ ਗਲ ਦਾ ਮਤਲਬ ਸਮਝ ਗਏ ਅਤੇ ਉਨ੍ਹਾਂ ਨੇ
ਵੀ ਉਸੇ ਢੰਗ ਨਾਲ ਕਿਹਾ, “ਤੁਸੀਂ ਵਿਸ਼ਵਾਸ਼ ਰਖੋ, ਪੰਡਤ ਜੀ, ਕਿ
ਮੈਂ ਤੁਹਾਡੀਆਂ ਗੱਲਾਂ ਦਾ ਪੂਰਾ ਖਿਆਲ ਰਖਾਂਗਾ । ਮੈਂ ਇਹੋ ਜਿਹਾ
ਬੇਵਕੂਫ ਨਹੀਂ ਕਿ ਆਪਣਾ ਭਲਾ ਬੁਰਾ ਨਾ ਸੋਚ ਸਕਾਂ । ਮੈਂ ਆਪਣੀ
ਰਿਆਸਤ ਵਿਚ ਪੁਜਦਿਆਂ ਹੀ ਆਪਣੇ ਸਰਦਾਰਾਂ ਨਾਲ ਫੇਰ ਸਲਾਹ
ਕਰਾਂਗਾ ਅਤੇ ਛੇਤੀ ਹੀ ਤੁਹਾਨੂੰ ਸਾਰੀ ਖਬਰ ਭੇਜਾਂਗਾ ।" ਇਹ
ਕਹਿੰਦੇ ਕਹਿੰਦੇ ਮਹਾਰਾਜ ਨੇ ਆਪਣਾ ਖੱਬਾ ਹੱਥ ਲੱਕ ਦੇ ਪੇਟੀ ਵਿਚ
ਲੱਗੀ ਹੋਈ ਪਸਤੌਲ ਵਲ ਵਧਾਇਆ ਅਤੇ ਸਿਰ ਹਿਲਾਕੇ ਉਸ ਝਾੜੀ
ਵਲ ਏਦਾਂ ਵੇਖਿਆ ਮਾਨੋਂ ਉਹ ਪੁਛਦੇ ਹੋਣ ਕਿ 'ਜੇ ਕਹੋ ਤਾਂ ਓਧਰ
ਗੋਲੀ ਚਲਾਵਾਂ ?' ਗੋਪਾਲ ਸ਼ੰਕਰ ਨੇ ਸਿਰ ਹਿਲਾਕੇ ਮਾਨੋਂ ਉਨ੍ਹਾਂ ਦੀ
ਗੱਲ ਤੋਂ ਨਾਂਹ ਕਰ ਦਿਤੀ ਅਤੇ ਆਪਣੇ ਘੋੜੇ ਦਾ ਮੂੰਹ ਮੋੜਦੇ ਹੋਏ
ਕਿਹਾ, “ਬੇਸ਼ਕ ਏਦਾਂ ਹੀ ਕਰੋ ਅਤੇ ਯਾਦ ਰਖੋ ਕਿ ਖੁਨੀਆਂ ਤੇ ਬੇਈ-
ਮਾਨਾਂ ਦੀ ਜੁੰਡੀ ਨਾਲੋਂ ਸਿੰਧੂ ਸਰਕਾਰ ਦੀ ਤਾਕਤ ਕਿਤੇ ਵਧ ਹੈ ।"
ਦੋਹਾਂ ਦੀਆਂ ਅੱਖਾਂ ਨੇ ਫੇਰ ਕੁਝ ਇਸ਼ਾਰੇ ਕੀਤੇ ਅਤੇ ਫੇਰ ਦੋਹਾਂ
ਦੇ ਘੋੜੇ ਦੋ ਪਾਸੇ ਹੋ ਗਏ । ਗੋਪਾਲ ਸ਼ੰਕਰ ਤੇਜ਼ੀ ਨਾਲ ਤ੍ਰਿਪਨਕੂਟ ਵਲ
ਜਾਣ ਵਾਲੀ ਸੜਕ ਤੇ ਜਾਣ ਲਗੇ ਅਤੇ ਮਹਾਰਾਜ ਗਿਰੀਸ਼ ਵਿਕਰਮ
ਖੂਨ ਦੀ ਗੰਗਾ-੪