ਪੰਨਾ:ਖੂਨੀ ਗੰਗਾ.pdf/45

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਧੋਖੇ ਵਿਚ ਆ ਗਿਆ ਅਤੇ ਨਗੇਂਦਰ ਸਿੰਹ ਸਮਝ ਉਹਨੂੰ ਗ੍ਰਿਫਤਾਰ
ਕਰਨ ਦੌੜ ਪਿਆ ਅਤੇ ਮੈਂ ਏਧਰ ਆਗਿਆ ਕਿਉਂਕਿ ਤੈਨੂੰ ਬਚਾਉਣਾ
ਵੀ ਜ਼ਰੂਰੀ ਸੀ।
ਕਾਮਣੀ-(ਖੁਸ਼ ਹੋ ਕੇ) ਵਾਹ ਚੰਗੀ ਚਾਲ ਚੱਲੀ। ਹੁਣ ਜਦੋਂ
ਗੋਪਾਲ ਸ਼ਕਰ ਤੁਹਾਡੀ ਥਾਂ ਦੂਜੇ ਨੂੰ ਵੇਖੇਗਾ ਤਾਂ ਚੰਗਾ ਤੜਫੇਗਾ ।
ਨਗੇਂਦਰ-ਨਹੀਂ, ਉਹ ਗੱਲ ਨਹੀਂ। ਮੈਂ ਰਘੁਨਾਥ ਨੂੰ ਵੀ
ਵੈਰੀ ਦੇ ਹੱਥ ਜਾਣ ਦੇਣਾ ਨਹੀਂ ਚਾਹੁੰਦਾ। ਮੇਰਾ ਮਤਲਬ ਕੁਝ ਹੋਰ ਹੀ
ਹੈ । ਮੈਂ ਅਸਲ ਵਿਚ ਗੋਪਾਲ ਸ਼ੰਕਰ ਨੂੰ ਉਸੇ ਜਗ੍ਹਾ ਤਿੰਨ ਚਾਲ ਘੰਟੇ
ਤਕ ਰੋਕੀ ਰੱਖਨਾ ਚਾਹੁੰਦਾ ਹਾਂ ਅਤੇ ਉਹਦੀ ਗੈਰ ਹਾਰੀ ਵਿਚ ਇਕ
ਬੜਾ ਜ਼ਰੂਰੀ ਕੰਮ ਕਰਨ ਦੀ ਇੱਛਾ ਹੈ।
ਕਾਮਨੀ-ਉਹ ਕੀ ?
ਨਗੇਂਦਰ-ਉਹਦੇ ਹਵਾਈ ਜਹਾਜ਼ 'ਸ਼ਿਆਮਾ' ਨੂੰ ਮੈਂ ਆਪਣੇ
ਕਬਜ਼ੇ ਵਿਚ ਕਰਨਾ ਚਾਹੁੰਦਾ ਹਾਂ ।
ਕਾਮਨੀ-(ਤ੍ਰਭਕਕੇ) ਉਹ ਕਿਦਾਂ ਕਰੋਗੇ ?
ਨਗੇੰਦਰ-ਮੇਰੇ ਆਦਮੀਆਂ ਨੇ ਗੋਪਾਲ ਸ਼ੰਕਰ ਤੇ ਉਹਦੇ
ਸਾਥੀਆਂ ਦੇ ਗੋਨਾ ਪਹਾੜੀ ਤੇ ਚੜ੍ਹਦਿਆਂ ਹੀ ਉਹ ਪਹਾੜੀ ਘੇਰ ਲਈ
ਹੋਵੇਗੀ ਅਤੇ ਇਸ ਵੇਲੇ ਕੋਈ ਵਡੀ ਗਲ ਨਹੀਂ ਕਿ ਉਥੇ ਕਾਫੀ ਸਖਤ
ਲੜਾਈ ਹੋ ਰਹੀ ਹੋਵੇ। ਉਹ ਲੜਾਈ ਬੜੀ ਛੇਤੀ ਫੈਸਲਾ ਕਰਨ ਦੀ
ਨੀਤ ਨਾਲ ਨਹੀਂ ਹੋ ਰਹੀ ਹੋਵੇਗੀ ।ਗੋਂ ਇਸ ਨੀਤ ਨਾਲ ਹੋ ਰਹੀ
ਹੋਵੇਗੀ ਕਿ ਗੋਪਾਲ ਸ਼ੰਕਰ ਦੋ ਤਿੰਨ ਘੰਟੇ ਉਥੇ ਫਸਿਆ ਰਹੇ । ਦਿਨ
ਅਧੇ ਘੰਟੇ ਤੋਂ ਬਹੁਤਾ ਹੋਰ ਨਹੀਂ। ਦੋ ਘੰਟਿਆਂ ਤਕ ਪੂਰੀ ਰਾਤ ਪੈ
ਜਾਇਗੀ । ਉਸ ਵੇਲੇ ਗੋਪਾਲ ਸ਼ੰਕਰ ਪਹਾੜੀ ਤੋਂ ਉਤਰਨ ਦਾ ਹੌਸਲਾ
ਨਹੀਂ ਕਰੇਗਾ ਜਿਸ ਕਰਕੇ ਸਾਰੀ ਰਾਤ ਉਹਨੂੰ ਉਥੇ ਰਹਿਣਾ ਪਏਗਾ ।
ਏਨੇ ਵਿਚ ਮੈਂ ਜਾਕੇ ਹੁਕਮ ਸਿੰਘ ਨੂੰ ਉਨ੍ਹਾਂ ਦੀ ਇਸ ਦੁਰ ਦਸ਼ਾ ਦੀ
ਖਬਰ ਦਿਆਂਗਾ । ਕੋਈ ਵਡੀ ਗਲ ਨਹੀਂ ਕਿ ਇਹ ਸੁਣਦਿਆਂ ਹੀ
ਕਿ ਗੋਪਾਲ ਸ਼ੰਕਰ ਨਗੇਂਦਰ ਸਿੰਹ ਨੂੰ ਫੜਨ ਗਏ ਜਾਕੇ ਆਪ ਉਹਦੇ
ਸਿਪਾਹੀਆਂ ਕੋਲੋਂ ਘਰ ਗਏ ਹਰ ਘਬਰਾਕੇ ਰੈਜ਼ੀਡੇਨਸੀ ਦੇ ਬਚੇ ਖੁਚੇ
ਖੂਨ ਦੀ ਗੰਗਾ-੪.

੪੯