ਪੰਨਾ:ਖੂਨੀ ਗੰਗਾ.pdf/57

ਵਿਕੀਸਰੋਤ ਤੋਂ
Jump to navigation Jump to search
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ


ਕਿਸੇ ਤਰ੍ਹਾਂ ਦਾ ਹੋਖਾ ਦੇਣਾ ਚਾਹੁੰਦਾ ਹੈ ।
ਇਹ ਸੋਚਦਿਆਂ ਹੀ ਉਨ੍ਹਾਂ ਨੇ ਆਪਣੇ ਆਦਮੀਆਂ ਨੂੰ ਕਿਹਾ,
“ਇਹਨੂੰ ਹੁਣੇ ਗ੍ਰਿਫ਼ਤਾਰ ਕਰ ਲਵੋ ਅਤੇ ਮੁਸ਼ਕਾਂ ਬੰਨ੍ਹ ਰੈਜ਼ੀਡੈਨਸੀ ਲੈ
ਚਲੋ।” ਉਨ੍ਹਾਂ ਦੇ ਆਦਮੀ ਉਸ ਆਦਮੀ ਤੇ ਟੁੱਟ ਪਏ ਅਤੇ ਏਧਰ
ਗੋਪਾਲ ਸ਼ੰਕਰ ਫੁਰਤੀ ਨਾਲ ਉਸ ਭੀੜ ਦੇ ਬਾਹਰ ਨਿਕਲੇ। ਬਿਜਲੀ
ਦੀ ਤੇਜ਼ੀ ਨਾਲ ਉਹ ਉਸ ਪਹਾੜੀ ਦੇ ਹੇਠਾਂ ਉਤਰ ਗਏ ਅਤੇ ਫੇਰ ਇਕ
ਝਾੜੀ ਵਿਚ ਲੁਕਕੇ ਸੋਚਣ ਲਗੇ ਕਿ ਕੀ ਹੋ ਗਿਆ ਹੈ ਅਤੇ ਹੁਣ ਕੀ
ਕਰਨਾ ਚਾਹੀਦਾ ਹੈ। ਅਜੇ ਮੁਸ਼ਕਲ ਨਾਲ ਕੁਝ ਸਕਿੰਡ ਬੀਤੇ ਹੋਣਗੇ
ਕਿ ਚਾਰੇ ਪਾਸਿਆਂ ਤੋਂ ਬਹੁਤ ਸਾਰੇ ਸਿਪਾਹੀ ਆ ਪੁਜੇ ਜਿਨਾਂ ਨੇ ਪਹਾੜੀ
ਨੂੰ ਸਭ ਪਾਸਿਆਂ ਤੋਂ ਘੇਰ ਲਿਆ ਅਤੇ ਉਨ੍ਹਾਂ ਆਦਮੀਆਂ ਤੇ ਫਾਇਰ
ਕਰਨ ਲਗੇ ਜੋ ਉਨ੍ਹਾਂ ਦੀ ਆਗਿਆ ਅਨੁਸਾਰ ਨਕਲੀ ਨਗੇਂਦਰ ਸਿੰਹ
ਨੂੰ ਗ੍ਰਿਫ਼ਤਾਰ ਕਰਕੇ ਪਹਾੜੀ ਤੋਂ ਹੇਠਾਂ ਲਿਆ ਰਹੇ ਸਨ ।
ਹੁਣ ਉਨ੍ਹਾਂ ਦੀ ਸਮਝ ਵਿਚ ਸਾਰੀਆਂ ਗਲਾਂ ਆ ਗਈਆਂ।
ਉਹ ਨਗੇਂਦਰ ਨੂੰ ਧੋਖਾ ਦੇਣਾ ਚਾਹੁੰਦਾ ਸੀ ਅਤੇ ਨਗੇਂਦਰ ਉਨ੍ਹਾਂ ਨੂੰ
ਭੁਲੇਖੇ ਵਿਚ ਪਾ ਕੇ ਉਨ੍ਹਾਂ ਨੂੰ ਹੀ ਗ੍ਰਿਫ਼ਤਾਰ ਕਰਨਾ ਚਾਹੁੰਦਾ ਸੀ, ਇਹ
ਝਟ ਉਨ੍ਹਾਂ ਦੀ ਸਮਝ ਵਿਚ ਆ ਗਿਆ ।
ਹੁਣ ਕੀ ਕਰਨਾ ਚਾਹੀਦਾ ਹੈ । ਉਹ ਇਕਲੇ ਜੇ ਆਪਣੇ ਆਦ-
ਮੀਆਂ ਦੀ ਸਹਾਇਤਾ ਨੂੰ ਜਾਣ ਤਾਂ ਕੁਝ ਨਹੀਂ ਕਰ ਸਕਣਗੇ ਸਗੋਂ
ਕੋਈ ਵਡੀ ਗਲ ਨਹੀਂ ਜੇ ਆਪ ਵੀ ਗ੍ਰਿਫਤਾਰ ਹੋ ਜਾਣ। ਸੋਚਦਿਆਂ
ਸੋਚਦਿਆਂ ਛੇਤੀ ਹੀ ਉਨ੍ਹਾਂ ਨੇ ਕੁਝ ਨਿਸਚਾ ਕੀਤਾ ਅਤੇ ਫੇਰ ਝਾੜੀਆਂ
ਤੇ ਬੂਟਿਆਂ ਦੇ ਝੁਰਮਟ ਦਾ ਓਹਲਾ ਲੈਂਦੇ ਹੋਏ ਉਹ ਉਥੋਂ ਨਿਕਲ ਤੁਰੇ।
ਪ੍ਰਮਾਤਮਾਂ ਦੀ ਕਿਰਪਾ ਨਾਲ ਉਨ੍ਹਾਂ ਨੂੰ ਕਿਸੇ ਨੇ ਤਕਿਆ ਨਾ ਅਤੇ ਥੋੜੇ
ਜਹੇ ਹੀ ਚਿਰ ਵਿਚ ਗੋਨਾ ਪਹਾੜੀ ਨੂੰ ਪਿਛੇ ਛੱਡ, ਉਹ ਦੂਰ ਨਿਕਲ
ਗਏ। ਇਥੇ ਚੰਗੇ ਭਾਗਾਂ ਨਾਲ ਉਨ੍ਹਾਂ ਨੂੰ ਆਪਣੇ ਕਈ ਆਦਮੀ ਮਿਲ
ਪਏ ਜਿਨ੍ਹਾਂ ਨੂੰ ਉਨ੍ਹਾਂ ਨੇ ਕਾਮਨੀ ਦੇਵੀ ਨੂੰ ਗ੍ਰਿਫਤਾਰ ਕਰਨ ਨੂੰ ਭੇਜਿਆ
ਸੀ ਪਰ ਜਿਹੜੇ ਉਹਨੂੰ ਕਿਤੇ ਨਾ ਲਭ ਹੁਣ ਵਾਪਸ ਏਧਰ ਨੂੰ ਵੀ ਮੁੜ
ਰਹੇ ਸਨ। ਇਨ੍ਹਾਂ ਆਦਮੀਆਂ ਨੂੰ ਛੇਤੀ ਛੇਤੀ ਕੁਝ ਸਮਝਾਕੇ ਉਨਾਂ ਨੇ
ਖੂਨ ਦੀ ਗੰਗਾ-੪

੫੮