ਪੰਨਾ:ਖੂਨੀ ਗੰਗਾ.pdf/70

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਨੂੰ ਵਕਤ ਮੰਡਲ ਦੇ ਬਹੁਤ ਸਾਰੇ ਸਿਪਾਹੀਆਂ ਨੇ ਘੇਰ ਲਿਆ ਹੈ ਅਤੇ
ਇਹੋ ਖਬਰ ਸੁਣਦਿਆਂ ਸਾਰ ਅਸੀਂ ਉਨ੍ਹਾਂ ਦੀ ਸਹਾਇਤਾ ਲਈ ਜਾ
ਰਹੇ ਹਾਂ। ਤਾਂ ਕੀ ਪੰਡਤ ਜੀ ਗੋਨਾ ਪਹਾੜੀ ਤੇ ਨਹੀਂ ਹਨ ?
ਸਵਾਰ-ਨਹੀਂ ਨਹੀਂ, ਉਹ ਤਾਂ ਕਦੇ ਦੇ ਉਥੋਂ ਚਲੇ ਗਏ ਸਨ
ਅਤੇ ਉਥੋਂ ਦੀ ਲੜਾਈ ਵੀ ਹੁਣ ਲਗ-ਭਗ ਖ਼ਤਮ ਹੀ ਹੋ ਚੁਕੀ ਹੋਵੇਗੀ।
ਰਤਨ-(ਹੈਰਾਨੀ ਨਾਲ) ਪੰਡਤ ਜੀ ਉਥੇ ਨਹੀਂ ਹਨ ਅਤੇ ਉਥੋਂ
ਦੀ ਲੜਾਈ ਖਤਮ ਹੋ ਗਈ ! ਇਹ ਕੀ ਗਲ ਹੈ ? ਜ਼ਰਾ ਕੁ ਖੋਹਲ ਕੇ
ਹਾਲ ਦਸ ।
ਸਵਾਰ-ਸੁਣੋ, ਕਿਉਂਕਿ ਸਾਨੂੰ ਆਪ ਹੈਰਾਨੀ ਹੈ ਕਿ ਜੋ ਪੰਡਤ
ਜੀ ਉਥੇ ਨਹੀਂ ਪੁਜੇ ਤਾਂ ਹੋਰ ਕੀਹਨੇ ਉਥੇ ਪੁਜਕੇ ਤੁਹਾਨੂੰ ਖਬਰ ਦਿਤੀ।
ਗਲ ਇਹ ਸੀ ਕਿ ਪੰਡਤ ਜੀ ਨੇ ਇਕ ਆਦਮੀ ਨੂੰ ਨਕਲੀ ਕਾਮਨੀ
ਰਾਣੀ ਬਣਾਕੇ ਨਗੇਂਦਰ ਸਿੰਹ ਨੂੰ ਫਸਾਉਣ ਦੀ ਚਾਲ ਚਲੀ ਸੀ ।
ਰਤਨ-ਹਾਂ ਮੈਨੂੰ ਥੋੜਾ ਥੋੜਾ ਸ਼ਕ ਹੋਇਆ ਸੀ । ਹਛਾ ਫੇਰ ?
ਸਵਾਰ-ਪਰ ਨਗੇਂਦਰ ਸਿੰਹ ਨੂੰ ਪਤਾ ਨਹੀਂ ਕਿਦਾਂ ਇਸ ਗਲ
ਦਾ ਪਤਾ ਲਗ ਗਿਆ ਅਤੇ ਉਹਨੂੰ ਉਨ੍ਹਾਂ ਬੜਾ ਭਾਰੀ ਧੋਖਾ ਦਿਤਾ ।
ਉਹਨੇ ਇਕ ਹੋਰ ਆਦਮੀ ਨੂੰ ਆਪਣੀ ਜਗਾ ਭੇਜਿਆ ਅਤੇ ਜਦ ਪੰਡਤ
ਜੀ ਉਹਨੂੰ ਗ੍ਰਿਫਤਾਰ ਕਰਨ ਲਈ ਅਗਾਂਹ ਵਧੇ ਤਾਂ ਆਪਣੇ ਬਹੁਤ
ਸਾਰੇ ਆਦਮੀਆਂ ਨੂੰ ਲੈ ਕੇ ਉਨ੍ਹਾਂ ਨੂੰ ਘੇਰ ਲਿਆ ।
ਰਤਨ-ਹੈਰਾਨੀ ਨਾਲ ਹਛਾ ਫੇਰ ?
ਸਵਾਰ-ਭਾਵੇਂ ਪੰਡਤ ਜੀ ਤਾਂ ਉਨਾਂ ਦੇ ਘੇਰੇ ਚੋਂ ਨਿਕਲ ਗਏ
ਪਰ ਉਨਾਂ ਦੇ ਸਾਰੇ ਆਦਮੀ ਘਿਰ ਗਏ । ਅਸੀਂ ਪੰਜ ਸਤ ਆਦਮੀ
ਇਕ ਦੂਜੀ ਡੀਊਟੀ ਤੇ ਸਾਂ । ਉਨਾਂ ਨੇ ਸਾਨੂੰ ਵੀ ਆਪਣੇ ਘਿਰੇ ਹੋਏ
ਸਾਥੀਆਂ ਦੀ ਸਹਾਇਤਾ ਲਈ ਜਾਣ ਦੀ ਆਗਿਆ ਦਿਤੀ ਅਤੇ ਇਹ
ਵੀ ਕਿਹਾ ਕਿ "ਮੈਂ ਰੈਜ਼ੀਡੈਨਸੀ ਨੂੰ ਜਾਂਦਾ ਹਾਂ ਅਤੇ ਮਦਦ ਭੇਜਦਾ
ਹਾਂ ।” ਇਹ ਕਹਿਕੇ ਉਹ ਤਾਂ ਚਲੇ ਗਏ ਅਤੇ ਸਾਨੂੰ ਛਡ ਗਏ। ਅਸੀਂ
ਜਦ ਪਹਾੜੀ ਤੇ ਪੁਜੇ ਤਾਂ ਵੇਖਿਆ ਕਿ ਦੁਸ਼ਮਨਾਂ ਨੇ ਸਾਡੇ ਆਦਮੀਆਂ ਨੂੰ
ਸਭ ਪਾਸਿਆਂ ਤੋਂ ਘੇਰਿਆ ਹੋਇਆ ਹੈ। ਸਾਡੇ ਆਦਮੀ ਮੋਰਚਾ ਬਣਾਕੇ
ਖੂਨ ਦੀ ਗੰਗਾ-੪

੭੧