ਸਮੱਗਰੀ 'ਤੇ ਜਾਓ

ਪੰਨਾ:ਖੂਨੀ ਗੰਗਾ.pdf/82

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਭਰ ਵਿਚ ਚਾਰੇ ਪਾਸੇ ਵੰਡੀਆਂ ਜਾਣਗੀਆਂ । ਇਸ ਵੇਲੇ ਵੀ ਇਹ ਕੰਮ
ਹੋ ਰਿਹਾ ਹੋਵੇ ਤਾਂ ਕੋਈ ਹੈਰਾਨੀ ਨਹੀਂ।
"ਹੁਣ ਸੋਚਨਾ ਇਹ ਹੈ ਕਿ ਇਸ ਹਾਲਤ ਵਿਚ ਕੀ ਕਰਨਾ
ਯੋਗ ਹੋਵੇਗਾ।"
ਏਨਾ ਕਹਿ ਮਹਾਰਾਜ ਜ਼ਾਲਮ ਸਿੰਹ ਚੁੱਪ ਹੋ ਗਏ।

(੨)


ਵਡੇ ਕਮਰੇ ਵਿਚ ਇਸ ਵੇਲੇ ਏਨੀ ਚੁਪ ਸੀ ਕਿ ਸੂਈ ਡਿਗਣ
ਦੀ ਆਵਾਜ਼ ਵੀ ਸੁਣੀ ਜਾ ਸਕਦੀ ਸੀ। ਸਾਰੇ ਇਕ ਦੂਜੇ ਦਾ ਮੂੰਹ
ਤਕਦੇ ਸਨ ਪਰ ਕਿਸੇ ਦੇ ਮੂਹੋਂ ਕੋਈ ਆਵਾਜ਼ ਨਹੀਂ ਨਿਕਲਦੀ ਸੀ।
ਅਖੀਰ ਕਾਫੀ ਚਿਰ ਪਿਛੋਂ ਬਾਲਮ ਪੁਰ ਦੇ ਰਾਜਾ ਸਾਹਿਬ ਨੇ
ਇਹ ਕਹਿਕੇ ਮੂੰਹ ਖੋਲਿਆ, “ਕੀ ਰਕਤ ਮੰਡਲ ਨੇ ਆਪਣੇ ਹਵਾਈ
ਜਹਾਜ਼ ਵੀ ਤਿਆਰ ਕਰ ਲਏ ਹਨ ?"
ਮਹਾਰਾਜ ਨੇ ਇਹ ਸੁਣਕੇ ਆਪਣੇ ਕਮਾਂਡਰ ਇਨ ਚੀਫ ਵਲ
ਵੇਖਿਆ ਅਤੇ ਉਸ ਨੇ ਇਸ ਗਲ ਦਾ ਉਤਰ ਦਿਤਾ ਕਿ ਸਾਡੇ ਪਾਸ
ਇਹ ਸਮਝਣ ਦਾ ਕਾਰਨ ਹੈ ਕਿ ਰਕਤ ਮੰਡਲ ਦੇ ਪਾਸ ਇਸ ਵੇਲੇ
ਘਟ ਤੋਂ ਘਟ ਤੀਹ ਹਵਾਈ ਜਹਾਜ਼ ਹਨ ਜੋ ਸਾਰੇ ਦੇ ਸਾਰੇ ਭਾਵੇਂ ਛੋਟੇ
ਹਨ ਪਰ ਤੇਜ਼ ਤੇ ਦੂਰ ਜਾਣ ਵਾਲੇ ਹਨ।
ਰਾਜਾ-ਅਤੇ ਇਹ ਉਨਾਂ ਕਿਥੋਂ ਮੰਗਵਾਏ ਹਨ ?
ਮਹਿਤਾ-ਜਿਥੋਂ ਤਕ ਸਾਨੂੰ ਪਤਾ ਲਗ ਸਕਿਆ ਹੈ ਇਹ ਦੇਸ਼
ਤੋਂ ਬਾਹਰੋਂ ਨਹੀਂ ਆਏ। ਸ਼ਾਇਦ ਉਨਾਂ ਨੇ ਆਪਣੀ ਹੀ ਮਿਹਨਤ
ਨਾਲ ਆਪਣੇ ਹੀ ਕਿਲੇ ਵਿਚ ਤਿਆਰ ਕੀਤੇ ਹਨ।
ਮਹਾਰਾਜ-ਜਦ ਇਹ ਸਵਾਲ ਚਲ ਪਿਆ ਹੈ ਤਾਂ ਮੈਂ ਸਾਫ ੨
ਹੀ ਕਹਿ ਦੇਣਾ ਚੰਗਾ ਸਮਝਦਾ ਹਾਂ ਕਿ ਰਕਤ ਮੰਡਲ ਨੇ ਕੇਵਲ
ਹਵਾਈ ਜਹਾਜ਼ ਹੀ ਨਹੀਂ ਬਨਾਏ ਸਗੋਂ ਉਨ੍ਹਾਂ ਵਿਚ ਕੋਈ ਇਹੋ ਜਿਹਾ
ਪੁਰਜ਼ਾ ਲਾ ਦਿਤਾ ਹੈ ਕਿ ਉਡਣ ਲਗਿਆਂ ਉਨਾਂ ਦੀ ਨਾਮ ਮਾਤਰ ਹੀ
ਖੂਨ ਦੀ ਗੰਗਾ-੪

੮੩