ਪੰਨਾ:ਖੂਨੀ ਗੰਗਾ.pdf/83

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਆਵਾਜ਼ ਹੁੰਦੀ ਹੈ । ਸਾਡੇ ਇਨਜੀਨੀਅਰਾਂ ਨੇ ਪੜਤਾਲ ਕਰਕੇ ਲਿਖਿਆ
ਹੈ ਕਿ ਜਿਹੜਾ ਹਵਾਈ ਜਹਾਜ਼ ਓਸ ਦਿਨ ਡਿਗਾ ਸੀ ਓਹਦੀ ਆਵਾਜ਼
ਰੋਕਣ ਵਾਲਾ ਯੰਤਰ ਵਿਗੜਿਆ ਹੋਇਆ ਸੀ, ਇਸੇ ਕਰਕੇ ਉਹਦੀ
ਆਵਾਜ਼ ਸੁਣੀ ਗਈ ਅਤੇ ਉਹਦਾ ਪਿਛਾ ਕੀਤਾ ਜਾ ਸਕਿਆ ।
ਰਾਜਾ-ਕੀ ਉਨਾਂ ਦੇ ਇਨਜੀਨੀਅਰ ਯੂਰਪੀਨ ਇਨਜੀਨੀਅਰਾਂ
ਤੋਂ ਵੀ ਵਧ ਸਿਆਣੇ ਹਨ ਜੋ ਇਹੋ ਜਿਹਾ ਹਵਾਈ ਜਹਾਜ਼ ਬਣਾ ਸਕੇ ।
ਅਜੇ ਤਕ ਤਾਂ ਇਹੋ ਜਹੇ ਹਵਾਈ ਜਹਾਜ਼ ਬਣੇ ਅਤੇ ਸਣੇ ਨਹੀਂ।
ਮਹਾਰਾਜ-ਇਹ ਕਾਢ ਉਨਾਂ ਦੀ ਨਹੀਂ ਹੈ । ਸਾਡੇ ਹੀ ਇਕ
ਸਾਥੀ ਤੇ ਮਿਤ੍ਰ ਪੰਡਤ ਗੋਪਾਲ ਸ਼ੰਕਰ ਨੇ ਆਪਣੇ ਹਵਾਈ ਜਹਾਜ਼ ਲਈ
ਇਹ ਕਾਢ ਕੱਢੀ ਸੀ ਪਰ ਮੰਦੇ ਭਾਗਾਂ ਨਾਲ ਉਨਾਂ ਦਾ ਹਵਾਈ ਜਹਾਜ਼
ਕੁਝ ਚਿਰ ਲਈ ਦੁਸ਼ਮਨਾਂ ਦੇ ਕਾਬੂ ਆ ਗਿਆ ਜਿਸਤੋਂ ਉਨਾਂ ਨੇ
ਨਕਲ ਕਰ ਲਈ ਹੈ ।
ਰਾਜ-ਜੇ ਇਹ ਗਲ ਠੀਕ ਹੈ ਅਤੇ ਉਹ ਕਾਢ ਸਾਡੀ ਹੀ ਕੱਢੀ
ਹੋਈ ਹੈ ਤਾਂ ਇਹਦਾ ਕੀ ਕਾਰਨ ਹੈ ਕਿ ਸਾਡੇ ਜਹਾਜ਼ਾਂ ਵਿਚ ਤਾਂ ਇਹ
ਗੁਣ ਨਹੀਂ, ਪਰ ਵੈਰੀ ਦੇ ਜਹਾਜ਼ਾਂ ਵਿਚ ਹੈ।
ਕਮਾਂਡਰ-ਇਨ-ਚੀਫ ਨੇ ਇਹ ਸੁਣ ਮਹਾਰਾਜ ਵਲ ਵੇਖ
ਇਸ਼ਾਰੇ ਨਾਲ ਕੁਝ ਪੁਛ ਅਤੇ ਇਸ਼ਾਰੇ ਨਾਲ ਹੀ ਉਤਰ ਲੈ ਕੇ ਕਿਹਾ,
"ਸਾਡੇ ਵੀ ਬਹੁਤ ਸਾਰੇ ਹਵਾਈ ਜਹਾਜ਼ਾਂ ਵਿਚ ਇਹ ਯੰਤਰ ਲਗ ਗਿਆ
ਹੈ, ਪਰ ਅਸਲ ਵਿਚ ਇਸ ਗਲ ਨੂੰ ਖਾਸ ਸਮੇਂ ਲਈ ਲੁਕਾ ਲਿਆ
ਗਿਆ ਹੈ ਜਿਸ ਨਾਲ ਵੈਰੀ ਨੂੰ ਇਸ ਭੇਦ ਦਾ ਪਤਾ ਨਾਂ ਲਗ ਸਕੇ ।
ਇਸੇ ਕਰਕੇ ਜਿਨਾਂ ਜਿਨਾਂ ਹਵਾਈ ਜਹਾਜ਼ਾਂ ਵਿਚ ਇਹ ਲਗਾ ਹੋਇਆ
ਹੈ ਉਸਦੇ ਚਲਾਉਣ ਵਾਲੇ ਨੂੰ ਇਹ ਹੁਕਮ ਹੈ ਕਿ ਕਦੀ ਕਦੀ ਪੜਤਾਲ
ਕਰਨ ਤੋਂ ਸਿਵਾ ਇਸ ਤੋਂ ਕੰਮ ਬਿਲਕੁਲ ਨਾਂ ਲੈਣ ।
ਰਾਜਾ-ਜੇ ਇਹ ਗਲ ਹੈ ਤਾਂ ਕਿਉਂ ਨਹੀਂ ਕਿਸੇ ਰਾਤ ਵੇਲੇ
ਸਮਾਂ ਵੇਖਕੇ ਸਾਡੇ ਬਹੁਤ ਸਾਰੇ ਹਵਾਈ ਜਹਾਜ਼ ਜਾਣ ਅਤੇ ਬੰਬ ਵਰਸਾ
ਕੇ ਉਨਾਂ ਦੇ ਕਿਲੇ ਜਵਾਲਾ ਮੁਖੀ ਨੂੰ ਨਸ਼ਟ ਕਰ ਦੇਣ । ਜਦ ਉਨ੍ਹਾਂ ਦਾ
ਕਿਲਾ ਟੁਟ ਜਾਇਗਾ ਤਾਂ ਉਨਾਂ ਦੀ ਸ਼ਕਤੀ ਅੱਧੀ ਰਹਿ ਜਾਇਗੀ ।
ਖੂਨ ਦੀ ਗੰਗਾ-੪

੮੪