ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/194

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

31
ਕਾਹਨੂੰ ਚੱਕਦੈਂ ਬਗਾਨੇ ਭੂਰੇ
ਆਪੇ ਤੈਨੂੰ ਰੱਬ ਦਿਊਗਾ
32
ਖਿਹ ਮਰਦੇ ਬਾਹਮਣ ਮੁਲਾਣੇ
ਸੱਚ ਤਾਂ ਕਿਨਾਰੇ ਰਹਿ ਗਿਆ
33
ਖਾਲੀ ਜਾਂਦੇ ਨਾਮ ਦੇ ਬਿਨਾਂ
ਮੰਦਰਾਂ ਹਵੇਲੀਆਂ ਵਾਲੇ
34
ਚੜ੍ਹ ਜਾ ਨਾਮ ਦੇ ਬੇੜੇ
ਜੇ ਤੈਂ ਪਾਰ ਲੰਘਣਾ
35
ਚਿੱਟੇ ਦੰਦਾਂ ਦੇ ਬਣਨਗੇ ਕੋਲੇ
ਹੱਡੀਆਂ ਦੀ ਰਾਖ ਬਣਜੂ
36
ਚੰਨਣ ਦੇਹ ਮੱਚਗੀ
ਕੇਸ ਮੱਚਗੇ ਦਹੀਂ ਦੇ ਪਾਲੇ
37
ਜਿੰਦੇ ਮੇਰੀਏ ਖਾਕ ਦੀਏ ਢੇਰੀਏ
ਖਾਕ ਵਿੱਚ ਰੁਲਜੇਂ ਗੀ
38
ਜਿੰਦੇ ਹੰਸਣੀਏ
ਤੇਰੀ ਕੱਲਰ ਮਿੱਟੀ ਦੀ ਢੇਰੀ
39
ਜਾਗੋ ਜਾਗੋ ਜ਼ਮੀਂਦਾਰ ਭਰਾਵੋ
ਲਾਗੀਆਂ ਨੇ ਰੱਬ ਲੁੱਟਿਆ
40
ਜਿਹੜੇ ਚੜ੍ਹਗੇ ਨਾਮ ਦੇ ਬੇੜੇ
ਸੋਈ ਲੋਕ ਪਾਰ ਲੰਘਣੇ
41
ਜਿਹੜੀ ਸੰਤਾਂ ਨਾਲ ਵਿਹਾਵੇ
ਸੋਈ ਹੈ ਸੁਲੱਖਣੀ ਘੜੀ
42
ਤੇਰਾ ਚੰਮ ਨਾ ਕਿਸੇ ਕੰਮ ਆਵੇ
ਪਸ਼ੂਆਂ ਦੇ ਹੱਡ ਵਿੱਕਦੇ

192