ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/196

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

55
ਮੇਲੇ ਹੋਣਗੇ ਸੰਜੋਗੀ ਰਾਮਾਂ
ਨਦੀਆਂ ਦੇ ਨੀਰ ਵਿਛੜੇ
56
ਮਿੱਠੇ ਬੇਰ ਨੇ ਬੇਰੀਏ ਤੇਰੇ
ਸੰਗਤਾਂ ਨੇ ਇੱਟ ਮਾਰਨੀ
57
ਰੋਟੀ ਦਿੰਦਾ ਹੈ ਪੱਥਰ ਵਿੱਚ ਕੀੜੇ ਨੂੰ
ਤੈਨੂੰ ਕਿਉਂ ਨਾ ਦੇਵੇ ਬੰਦਿਆ
58
ਲੁੱਟ ਲੁੱਟ ਲੋ ਨਸੀਬਾਂ ਵਾਲਿਓ
ਲੁਟ ਪੈਗੀ ਰਾਮ ਨਾਮ ਦੀ
59
ਵੇਲਾ ਬੀਤਿਆ ਹੱਥ ਨੀ ਜੇ ਆਉਣਾ
ਪੁੱਛ ਲੈ ਸਿਆਣਿਆਂ ਨੂੰ
60
ਅਰਜੋਈ
ਸੱਜਣ ਸੁਆਮੀ ਮੇਰਾ
ਮਿੱਠੇ ਮਿੱਠੇ ਬੋਲ ਬੋਲਦਾ
61
ਸਾਡੇ ਜਲਣ ਪ੍ਰੇਮ ਦੇ ਦੀਵੇ
ਰੱਤੀਆਂ ਮੈਂ ਤੇਰੇ ਨਾਮ ਦੀ
62
ਸਿਰ ਵਢ੍ਹ ਕੇ ਬਣਾ ਦਿਆਂ ਮੂਹੜਾ
ਸੰਗਤਾਂ ਦੇ ਬੈਠਣੇ ਨੂੰ
63
ਸਾਥੋਂ ਭੁੱਖਿਆਂ ਨਾ ਭਗਤੀ ਹੋਵੇ
ਆਹ ਲੈ ਸਾਂਭ ਮਾਲ਼ਾ ਆਪਣੀ
64
ਜਿੱਥੇ ਮਨ ਡੋਲਦਾ ਦਿਸੇ
ਓਥੇ ਦੇ ਲਈਏ ਨਾਮ ਦਾ ਹੋੜਾ1

1.ਹੋੜਾ-ਥੰਮੀ, ਸਹਾਰਾ, ਆਸਰਾ

194