ਇਹ ਸਫ਼ਾ ਪ੍ਰਮਾਣਿਤ ਹੈ
409
ਕਿਹੜੇ ਪਿੰਡ ਦਾ ਬਣਿਆਂ ਪਟਵਾਰੀ
ਕਾਗਜਾਂ ਦੀ ਬੰਨ੍ਹੀ ਗੱਠੜੀ
410
ਤੇਰੀ ਚਾਲ ਨੇ ਪੱਟਿਆ ਪਟਵਾਰੀ
ਲੱਡੂਆਂ ਨੇ ਤੂੰ ਪਟਤੀ
411
ਦੋ ਵੀਰ ਦਈਂ ਵੇ ਰੱਬਾ
ਇਕ ਮੁਨਸ਼ੀ ਤੇ ਇਕ ਪਟਵਾਰੀ
412
ਮੇਰਾ ਯਾਰ ਪੱਟ ਦਾ ਲੱਛਾ ਪਟਵਾਰੀ
ਧੁਪ ਵਿੱਚ ਥਾਂ ਮਿਣਦਾ
413
ਮੁੰਡਾ ਪੱਚੀਆਂ ਪਿੰਡਾਂ ਦਾ ਪਟਵਾਰੀ
ਅੱਗੇ ਤੇਰੇ ਭਾਗ ਲੱਛੀਏ
414
ਵੇ ਤੂੰ ਜਿੰਦ ਪਟਵਾਰੀਆ ਮੇਰੀ
ਮਾਹੀਏ ਦੇ ਨਾਂ ਲਿਖ ਦੇ
231