ਇਹ ਸਫ਼ਾ ਪ੍ਰਮਾਣਿਤ ਹੈ
513
ਸਰਵਣ ਵੀਰ ਬਿਨਾਂ
ਮੇਰੀ ਗੱਠੜੀ ਬਣਾਂ ਵਿੱਚ ਰੁਲਦੀ
514
ਘਰ ਦੇ ਵੀਰ ਬਿਨਾਂ
ਮੇਰੀ ਗੱਠੜੀ ਦਰਾਂ ਵਿੱਚ ਰੁਲਦੀ
515
ਚਾਚੇ ਤਾਏ ਮਤਲਬ ਦੇ
ਛੱਕਾਂ ਪੂਰਦੇ ਅੰਮਾਂ ਦੇ ਜਾਏ
516
ਚਾਚੇ ਤਾਏ ਕੋਲ ਦੀ ਲੰਘ ਗੇ
ਵੀਰ ਨਦੀਆਂ ਚੀਰ ਦੇ ਆਏ
517
ਕੰਨੀ ਨੱਤੀਆਂ ਸ਼ਰਬਤੀ ਅੱਖੀਆਂ
ਓਹ ਵੀਰ ਮੇਰਾ ਕੁੜੀਓ
518
ਇਕ ਵੀਰ ਬੇਲ ਦਾ ਲੰਬਾ
ਦੂਜੀ ਪੱਗ ਛਤਣਾਂ ਨੂੰ ਜਾਵੇ
519
ਜਿੱਥੇ ਮੇਰਾ ਵੀਰ ਲੰਘਿਆ
ਕੌੜੀ ਨਿੰਮ ਨੂੰ ਪਤਾਸੇ ਲਗਦੇ
520
ਵੀਰ ਲੰਘਿਆ ਪਜਾਮੇ ਵਾਲਾ
ਲੋਕਾਂ ਭਾਣੇ ਠਾਣਾ ਲੰਘਿਆ
521
ਫੌਜਾਂ ਵਿੱਚ ਵੀਰ ਸਿਆਣਾ
ਕੰਨੀ ਨੱਤੀਆਂ ਸ਼ਰਬਤੀ ਅੱਖੀਆਂ
522
ਗਾਲ੍ਹਾਂ ਕੱਢੀਆਂ ਗਲ਼ੀ ਵਿੱਚ ਖੜ ਕੇ
ਮਾਣ ਭਰਾਵਾਂ ਦੇ
523
ਸਾਡੀ ਪੱਚੀਆਂ ਪਿੰਡਾਂ ਦੀ ਸਰਦਾਰੀ
ਮੇਰੇ ਵੀਰ ਲਾਉਣ ਮਾਮਲਾ
524
ਵੀਰ ਮੇਰਾ ਨੀ ਜਮਾਈ ਠਾਣੇਦਾਰ ਦਾ
ਸੰਮਾਂ ਵਾਲੀ ਡਾਂਗ ਰੱਖਦਾ
242