ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/249

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

571
ਰੁੱਖੀ ਮਿੱਸੀ ਖਾ ਲੈ ਵੀਰਨਾ
ਥੰਦੇ ਮਿੱਠੇ ਦਾ ਜ਼ਿਕਰ ਨੀ ਕਰਨਾ
572
ਕੁੱਲੀਆਂ ’ਚ ਦਿਨ ਕੱਟਦੀ
ਕਾਹਨੂੰ ਆਇਐਂ ਵੇ ਸਰਵਣਾ ਵੀਰਾ
573
ਹੌਲੀ ਹੌਲੀ ਰੋ ਵੀਰਨਾ
ਤੇਰੇ ਹੰਝੂਆਂ ਦੇ ਹਾਰ ਪਰੋਵਾਂ
574
ਘਟਾ ਮੁੜ ਗੀ ਬਨੇਰੇ ਕੋਲ ਆ ਕੇ
ਵੀਰਾ ਕੁਛ ਪੁੰਨ ਕਰ ਲੈ
575
ਵੀਰਨ ਧਰਮੀ ਨੇ
ਸਣੇ ਬੈਲ ਗੱਡਾ ਪੁੰਨ ਕੀਤਾ
576
ਮੁੱਖੋਂ ਬੋਲ ਵੇ ਪਤੀਲੇ ਦਿਆ ਢੱਕਣਾ
ਵੀਰ ਮੇਰਾ ਲੈਣ ਆ ਗਿਆ
577
ਚੱਕ ਗੱਠੜੀ ਵੀਰਾ ਵੇ ਆਪਾਂ ਚੱਲੀਏ
ਘੁੱਦੂ ਦੀ ਕੀ ਬਾਤ ਪੁੱਛਣੀ
578
ਜਦੋਂ ਚੁੱਕ ਲੀ ਵੀਰ ਨੇ ਗੱਠੜੀ
ਘੁੱਦੂ ਨੇ ਵੀ ਡਾਂਗ ਚੱਕ ਲੀ
579
ਜਦੋਂ ਰਖਤੀ ਵੀਰ ਨੇ ਗੱਠੜੀ
ਘੁੱਦੂ ਨੇ ਵੀ ਡਾਂਗ ਰਖਤੀ
580
ਵੀਰਾ ਤੇਰੀ ਜੜ ਲਗ ਜੈ
ਵੇ ਮੈਂ ਨਿਤ ਬਰ੍ਹਮੇਂ ਜਲ ਪਾਵਾਂ
581
ਰੱਬਾ ਲਾ ਦੇ ਕੱਲਰ ਵਿੱਚ ਬੂਟਾ
ਵੀਰਨ ਧਰਮੀ ਦਾ

247