ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/253

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਖੰਡ ਮਿਸ਼ਰੀ
602
ਖੰਡ ਮਿਸ਼ਰੀ ਦੀਆਂ ਡਲ਼ੀਆਂ
ਰੂਪ ਕੁਆਰੀ ਦਾ
603
ਰੂਪ ਦਿਆਲੋ ਦਾ
ਅੱਗ ਮੰਦਰਾਂ ਵਿੱਚ ਮੱਚਦੀ
604
ਰੂਪ ਕੁਆਰੀ ਦਾ
ਦਿਨ ਚੜ੍ਹਦੇ ਦੀ ਲਾਲੀ
605
ਤੇਰਾ ਰੂਪ ਝੱਲਿਆ ਨਾ ਜਾਵੇ
ਕੰਨੋਂ ਲਾਹਦੇ ਸੋਨ ਚਿੜੀਆਂ
606
ਸੁਹਣੀ ਨਿੱਕਲੀ ਢਾਬ ਚੋਂ ਨਾਹ ਕੇ
ਸੁਲਫੇ ਦੀ ਲਾਟ ਵਰਗੀ
607
ਲੋਕੀ ਆਖਦੇ ਸ਼ਰਬਤੀ ਟੋਟਾ
ਮੇਰੇ ਭਾ ਦੀ ਅੱਗ ਮੱਚਦੀ
608
ਰੰਨ ਨ੍ਹਾ ਕੇ ਛੱਪੜ ਚੋਂ ਨਿਕਲੀ
ਸੁਲਫੇ ਦੀ ਲਾਟ ਵਰਗੀ
609
ਤੂੰ ਵੀ ਸਿਖ ਲੈ ਹੀਰਿਆ ਹਰਨਾ
ਤੋਰ ਕੁਆਰੀ ਦੀ
610
ਰੂਪ ਤੈਨੂੰ ਰੱਬ ਨੇ ਦਿੱਤਾ
ਉਡ ਜਾ ਪਟੋਲਾ ਬਣ ਕੇ
611
ਮਰ ਜਾਣ ਰੱਬ ਕਰਕੇ
ਸੋਹਣੀਆਂ ਰੰਨਾਂ ਦੇ ਰਾਖੇ

252