ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/280

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

887
ਚੀਰਾ ਬੰਨ੍ਹ ਕੇ ਸਾਹਮਣੇ ਬਹਿੰਦਾ
ਟੁੱਟ ਜਾਣੇ ਜੇਠ ਦਾ ਮੁੰਡਾ
888
ਛੜਾ ਜੇਠ ਟਿਚਰਾਂ ਕਰੇ
ਘੁੰਡ ਕੱਢ ਕੇ ਚਰੀ ਦਾ ਰੁੱਗ ਲਾਵਾਂ
889
ਟੁੱਟ ਪੈਣੀਏ ਚੰਦਰੀਏ ਰਾਤੇ
ਭਾਈ ਜੀ ਤੇ ਮੈਂ ਡਿਗਪੀ
890
ਰੋਟੀ ਲੈ ਕੇ ਦਿਓਰ ਦੀ ਚੱਲੀ
ਅੱਗੇ ਜੇਠ ਬੱਕਰਾ ਹਲ ਵਾਹੇ
891
ਦੇਖੋ ਮੇਰੇ ਜੇਠ ਦੀ ਖੱਟੀ
ਮੂਹਰੇ ਕੁੱਤੀਆਂ ਮਗਰ ਕਤੂਰੇ
892
ਪੁਗਦੀ ਜਠਾਣੀ ਦੀ
ਮਨਾ ਕਾਹਨੂੰ ਚੱਲਿਏਂ ਮੁਕਲਾਵੇ
893
ਮੇਰਾ ਰੰਗ ਸੀ ਮੱਕੀ ਦੇ ਆਟੇ ਵਰਗਾ
ਡੁਲ੍ਹ ਗਿਆ ਜਠਾਣੀ ਤੇ

278