ਇਹ ਸਫ਼ਾ ਪ੍ਰਮਾਣਿਤ ਹੈ
1021
ਸਤਨਾਜਾ
ਜੱਗੇ ਜੱਟ ਦੇ ਕਬੂਤਰ ਚੀਨੇ
ਨਦੀਓਂ ਪਾਰ ਚੁਗਦੇ
1022
ਜੱਗਿਆ, ਤੂੰ ਪਰਦੇਸ ਗਿਆ
ਬੂਹਾ ਵੱਜਿਆ
1023
ਜੇ ਮੈਂ ਜਾਣਦੀ ਜੱਗੇ ਨੇ ਮਰ ਜਾਣਾ
ਭੁਲ ਕੇ ਨਾ ਲਾਉਂਦੀ ਅੱਖੀਆਂ
1024
ਪੂਰਨਾ, ਨਾਈਆਂ ਨੇ ਵੱਢ੍ਹ ਸੁੱਟਿਆ
ਜੱਗਾ ਸੂਰਮਾ
1025
ਜੱਗਾ ਜੰਮਿਆ ਤੇ ਮਿਲਣ ਵਧਾਈਆਂ
ਵੱਡਾ ਹੋ ਕੇ ਡਾਕੇ ਮਾਰਦਾ
1026
ਪੱਕੇ ਪੁਲਾਂ ਤੇ ਲੜਾਈਆਂ ਹੋਈਆਂ
ਛਬ੍ਹੀਆਂ ਦੇ ਕਿਲ ਟੁੱਟਗੇ
1027
ਡਾਂਗ ਜੱਟਾਂ ਦੀ ਖੜਕੇ
ਨਾਈਆਂ ਦੀ ਨੈਣ ਬਦਲੇ
1028
ਪਾਣੀ ਰੰਡੀ ਦੇ ਖੇਤ ਨੂੰ ਜਾਵੇ
ਲੰਬੜਾਂ ਦਾ ਖੂਹ ਚਲਦਾ
1029
ਰੱਬ ਵੀ ਨੇਕੀ ਦੇ
ਰਾਹ ਵਿੱਚ ਰੋੜ ਵਛਾਵੇ
1030
ਕਾਹਨੂੰ ਜੰਮਿਆ ਸੀ ਮਰਦ ਨਕੰਮਿਆ
ਤੇਰੀ ਥਾਂ ਇੱਟ ਜੰਮਦੀ
1031
ਗੋਜਰੇ ਤੋਂ ਜਾਣ ਵਾਲੀਏ
ਕਿੱਥੇ ਭਾਲੇਂਗੀ ਠੰਡਾ ਜਲ ਪਾਣੀ
292