ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/302

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

1116
ਚੰਦਰੀ ਦੇ ਲੜ ਲਗ ਕੇ
ਛੁੱਟ ਗਿਆ ਜਰਗ ਦਾ ਮੇਲਾ
1117
ਇਕ ਜੈਤੋ ਮੰਡੀ ਲੱਗਦੀ
ਇਕ ਲਗਦਾ ਛਪਾਰ ਦਾ ਮੇਲਾ
1118
ਤੇਰੀ ਚੱਕਲਾਂ ਕੁੜੀ ਨੂੰ ਗੋਦੀ
ਤੈਨੂੰ ਲਾਵਾਂ ਨਾਲ ਹਿੱਕ ਦੇ
1119
ਤੇਰੀ ਹਾੜੀ ਨੂੰ ਵਕੀਲਾਂ ਖਾਧਾ
ਸਾਉਣੀ ਤੇਰੀ ਸ਼ਾਹਾਂ ਲੁੱਟ ਲੀ
1120
ਖੂਹਾਂ ਟੋਭਿਆਂ ਤੇ ਮਿਲਣੋਂ ਰਹਿ ਗੀ
ਚੰਦਰੇ ਲਵਾ ਲਏ ਨਲਕੇ
1121
ਜੱਕੇ ਵਾਲਿਆ ਜੱਕੇ ਨੂੰ ਤੋਰ ਵੇ
ਬਾਰਾਂ ਬਜਦੇ ਨੂੰ ਪੇਕੇ ਜਾਣਾ
1122
ਮੇਰੇ ਜੱਕੇ ਨੇ ਮੜਕ ਨਾਲ ਤੁਰਨਾ
ਐਡੀ ਕਾਹਲੀ ਰੇਲ ਚੜ੍ਹ ਜਾ
1123
ਚੜ੍ਹ ਜਾ ਰਾਤ ਦੀ ਗੱਡੀ
ਜਿਹੜੀ ਧੁਰ ਸ਼ਿਮਲੇ ਨੂੰ ਜਾਵੇ
1124
ਜਿਹੜੇ ਕਹਿੰਦੇ ਸੀ ਮਰਾਂਗੇ ਨਾਲ ਤੇਰੇ
ਚੜ੍ਹਗੇ ਓਹ ਰਾਤ ਦੀ ਗੱਡੀ
1125
ਗੱਡੀ ਸਰਸੇ ਮੇਲ ਦੀ ਚੜ੍ਹਜਾ
ਜੇ ਤੈਂ ਜਾਣਾ ਸੁਰਗਾਂ ਨੂੰ
1126
ਸਹੁੰ ਗਊ ਦੀ ਝੂਠ ਨਾ ਬੋਲਾਂ
ਸੁਰਗ ਪਚਾਦੂ ਗੀ
1127
ਮੈਨੂੰ ਛੋਟਾ ਜਿਹਾ ਬੰਬਾ ਨਾ ਜਾਣੀਂ
ਬਣ ਜਾਊਂ ਨ੍ਹੇਰੀ ਦਾ ਬੁੱਲ੍ਹਾ

300