ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/67

ਵਿਕੀਸਰੋਤ ਤੋਂ
ਨੈਵੀਗੇਸ਼ਨ 'ਤੇ ਜਾਓ ਸਰਚ ਤੇ ਜਾਓ
ਇਹ ਸਫ਼ਾ ਪ੍ਰਮਾਣਿਤ ਹੈ

ਹਾਰ-ਸ਼ਿੰਗਾਰ

156

ਮਹਿੰਦੀ

ਮਹਿੰਦੀ ਮਹਿੰਦੀ ਸਭ ਜਗ ਕਹਿੰਦਾ
ਮੈਂ ਵੀ ਆਖ ਦਿਆਂ ਮਹਿੰਦੀ
ਬਾਗਾਂ ਦੇ ਵਿੱਚ ਸਸਤੀ ਵਿਕਦੀ
ਵਿੱਚ ਹੱਟੀਆਂ ਦੇ ਮਹਿੰਗੀ
ਹੇਠਾਂ ਕੂੰਡੀ ਉੱਤੇ ਸੋਟਾ
ਚੋਟ ਦੋਹਾਂ ਦੀ ਸਹਿੰਦੀ
ਘੋਟ ਘਾਟ ਕੇ ਹੱਥਾਂ ਨੂੰ ਲਾਈ
ਫੋਲਕ ਬਣ ਬਣ ਲਹਿੰਦੀ
ਮਹਿੰਦੀ ਸ਼ਗਨਾਂ ਦੀ-
ਧੋਤਿਆਂ ਕਦੀ ਨਾ ਲਹਿੰਦੀ
157
ਅੱਗੇ ਤਾਂ ਗੁੜ ਵਿਕੇ ਧੜੀਏਂ
ਹੁਣ ਕਿਉਂ ਦੇਣ ਘਟਾ ਕੇ
ਖਤਰੀ ਮਹਾਜਨ ਐਂ ਲੁੱਟ ਲੈਂਦੇ
ਦਿਨ ਤੀਆਂ ਦੇ ਆ ਗੇ
ਜਾਹ ਨੀ ਕੁੜੀਏ ਪੱਤਾ ਤੋੜ ਲਿਆ
ਹਥ ਨਾ ਪੱਤੇ ਨੂੰ ਜਾਵੇ
ਮਾਰ ਟਪੂਸੀ ਪੱਤਾ ਤੋੜ ਲਿਆ
ਬਹਿਗੀ ਟੰਗ ਤੁੜਾ ਕੇ
ਇਕਨਾਂ ਦੇ ਮਨ ਖ਼ੁਸ਼ੀਆਂ ਵੀਰਨੋ
ਇਕ ਬੈਠ ਗੇ ਢੇਰੀਆਂ ਢਾ ਕੇ
ਬਾਗ ਦਾ ਫੁੱਲ ਬਣਗੀ-
ਮਹਿੰਦੀ ਹੱਥਾਂ ਨੂੰ ਲਾ ਕੇ
158
ਸੁਰਮਾਂ
ਨਾਭੇ ਕੰਨੀ ਤੋਂ ਆ ਗੀ ਬਦਲੀ
ਚਾਰ ਕੁ ਸਿਟਗੀ ਕਣੀਆਂ

63