ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/68

ਵਿਕੀਸਰੋਤ ਤੋਂ
Jump to navigation Jump to search
ਇਹ ਸਫ਼ਾ ਪ੍ਰਮਾਣਿਤ ਹੈ

ਕੁੜਤੀ ਭਿਜ ਕੇ ਲਗ ਗੀ ਕਾਲਜੇ
ਸੁਰਮਾਂ ਹੋ ਗਿਆ ਡਲ਼ੀਆਂ
ਰਾਤ ਕਟਾ ਮਿੱਤਰਾ-
ਅਜ ਜਿੰਦੜੀ ਨੂੰ ਬਣੀਆਂ
159
ਮਾਪਿਆਂ ਦੇ ਘਰ ਪਲੀ ਲਾਡਲੀ
ਖਾਂਦੀ ਦੁਧ ਮਲਾਈਆਂ
ਹੁੰਮ ਹੁਮਾ ਕੇ ਚੜ੍ਹੀ ਜਵਾਨੀ
ਦਿੱਤੀਆਂ ਇਸ਼ਕ ਦੁਹਾਈਆਂ
ਤੁਰਦੀ ਦਾ ਲੱਕ ਝੂਟੇ ਖਾਂਦਾ
ਪੈਰੀਂ ਝਾਂਜਰਾਂ ਪਾਈਆਂ
ਗੋਰਾ ਰੰਗ ਸ਼ਰਬਤੀ ਅੱਖੀਆਂ
ਸੁਰਮੇਂ ਨਾਲ ਸਜਾਈਆਂ
ਪਿੰਡ ਦੇ ਮੁੰਡੇ ਨਾਲ ਪੈ ਗੀ ਯਾਰੀ
ਕਰ ਕੁੜੀਏ ਮਨ ਆਈਆਂ
ਫੁੱਲ ਵਾਂਗੂੰ ਤਰਜੇਂਗੀ-
ਹਾਣ ਦੇ ਮੁੰਡੇ ਨਾਲ ਲਾਈਆਂ
160
ਸੂਹੇ ਸੋਸਨੀ
ਕਦੇ ਨਾ ਪਹਿਲੇ ਤੇਰੇ ਸੂਹੇ ਵੇ ਸੋਸਨੀ
ਕਦੇ ਨਾ ਪਹਿਨੇ ਤਿੰਨ ਕੱਪੜੇ
ਵੇ ਮੈਂ ਕਿੱਕਣ ਵਸਾਂ-
ਖਾਂਦਾ ਨਿੱਤ ਬੱਕਰੇ
161
ਮੂਹਰੇ ਪੀਲੀਆਂ ਬੱਗੀਆਂ ਮੋਟਰਾਂ
ਮਗਰ ਮਲੋਹ ਦਾ ਠਾਣਾ
ਸੂਟ ਸਮਾ ਲੈ ਨੀ-
ਜੇ ਕਾਕੋ ਤੈਂ ਜਾਣਾ
162
ਲੱਛੀ ਬੰਤੀ ਪੀਣ ਸ਼ਰਾਬਾਂ
ਨਾਲ ਖਾਣ ਤਰਕਾਰੀ
ਅੱਬਲ ਨੰਬਰ ਲੈ ਗਈ ਈਸਰੀ
ਨਰਮ ਰਹੀ ਕਰਤਾਰੀ
ਉਹਨਾਂ ਦੇ ਸੰਗ ਰਲਕੇ ਸ਼ਾਮੋ
ਲੋਹੜੇ ਕਰੇ ਕੁਆਰੀ

64