ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/69

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਸ਼ਾਮੋ ਦਾ ਰੰਗ ਪੀਲਾ ਪੈ ਗਿਆ
ਲਾਲੀਦਾਰ ਸੁਨਿਆਰੀ
ਪਹਿਨ ਪਰਚ ਕੇ ਆਈਆਂ ਘਰਾਂ ਤੋਂ
ਜਿਊਂ ਸਾਵਣ ਘਟ ਕਾਲੀ
ਰੰਗ ਬਰੰਗੇ ਪਹਿਨੇ ਕਪੜੇ
ਜਿਊਂ ਨੌਕਰ ਸਰਕਾਰੀ
ਕੁੜਤੀ ਟੂਲ ਦੀਏ
ਬੇ ਕਿਰਕਾਂ ਨੇ ਪਾੜੀ
163
ਮੱਛਲੀ
ਦਿਲ ਵਿੱਚ ਬੰਦਾ ਸੋਚਾਂ ਸੋਚਦਾ
ਜੇ ਮਛਲੀ ਬਣ ਜਾਵਾਂ
ਰਸ ਚੂਸਾਂ ਲਾਲ ਬੁਲ੍ਹੀਆਂ ਦਾ
ਭਰ ਭਰ ਘੁੱਟ ਲੰਘਾਵਾਂ
ਹੋਵਾਂ ਕੁੜਤੀ ਲਗਜਾਂ ਕਾਲਜੇ
ਘੁਟ ਘੁਟ ਜੱਫੀਆਂ ਪਾਵਾਂ
ਫੁੱਲ ਬਣ ਡੋਰੀ ਦਾ
ਪਿਠ ਤੇ ਮੇਲ੍ਹਦਾ ਆਵਾਂ
164
ਮੱਛਲੀ-ਝਾਂਜਰ
ਸੁਣ ਨੀ ਕੁੜੀਏ ਮਛਲੀ ਵਾਲੀਏ
ਤੇਰੀ ਭੈਣ ਦਾ ਸਾਕ ਲਿਆਵਾਂ
ਤੈਨੂੰ ਬਣਾਵਾਂ ਸਾਲੀ
ਫੇਰ ਆਪਾਂ ਚੜ੍ਹ ਚੱਲੀਏ
ਮੇਰੀ ਬੋਤੀ ਝਾਂਜਰਾਂ ਵਾਲੀ
ਬੋਤੀ ਮੇਰੀ ਐਂ ਚਲਦੀ
ਜਿਵੇਂ ਚਲਦੀ ਡਾਕ ਸਵਾਰੀ
ਬੋਤੀ ਨੇ ਛਾਲ ਚੱਕਲੀ
ਜੁੱਤੀ ਡਿਗ ਪੀ ਸਤਾਰਿਆਂ ਵਾਲੀ
ਡਿਗਦੀ ਨੂੰ ਡਿਗ ਪੈਣ ਦੇ
ਪਿੰਡ ਚਲ ਕੇ ਸਮਾਦੂੰੰ ਚਾਲੀ
ਲਹਿੰਗੇ ਤੇਰੇ ਨੂੰ-
ਧੁਣਖ ਲਵਾਦੂੰ ਕਾਲੀ
165
ਸੁਨਿਆਰਾਂ ਦਿਆ ਮੁੰਡਿਆ ਵੇ
ਸਾਡੀ ਮਛਲੀ ਵੇ ਘੜ ਦੇ

65