ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/70

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਉੱਤੇ ਪਾਦੇ ਮੋਰਨੀਆਂ-
ਅਸੀਂ ਸੱਸ ਮੁਕਲਾਵੇ ਤੋਰਨੀ ਆਂ
166
ਡੰਡੀਆਂ
ਤਾਵੇ ਤਾਵੇ ਤਾਵੇ
ਡੰਡੀਆਂ ਕਰਾ ਦੇ ਮਿੱਤਰਾ
ਜੀਹਦੇ ਵਿੱਚ ਦੀਂਂ ਮੁਲਕ ਲੰਘ ਜਾਵੇ
ਡੰਡੀਆਂ ਦਾ ਭਾਅ ਸੁਣ ਕੇ
ਮੁੰਡਾ ਚਿੱਤੜ ਝਾੜਦਾ ਆਵੇ
ਗਿਝੀ ਹੋਈ ਲੱਡੂਆਂ ਦੀ
ਰੰਨ ਦਾਲ ਫੁਲਕਾ ਨਾ ਖਾਵੇ
ਪਤਲੋ ਦੀ ਠੋਡੀ ਤੇ-
ਲੌਂਗ ਚਾਂਂਬੜਾਂ ਪਾਵੇ
167
ਅੱਗੇ ਸੁਨਿਆਰੀ ਦੇ ਬੁੱਕ ਬੁੱਕ ਡੰਡੀਆਂ
ਹੁਣ ਕਿਉਂ ਪਾ ਲਏ ਡੱਕੇ
ਸੁਨਿਆਰੀਏ ਵਸਦੇ ਨੀ-
ਤੈਂ ਵਸਦੇ ਘਰ ਪੱਟੇ
168
ਮੱਛਲੀ-ਝਾਂਜਰਾਂ-ਲੌਂਗ
ਪੈਰੀਂ ਤੇਰੇ ਪਾਈਆਂ ਝਾਂਜਰਾਂ
ਛਮ ਛਮ ਕਰਦੀ ਜਾਵੇਂ
ਗੋਲ ਪਿੰਜਣੀ ਕਸਮਾ ਪਜਾਮਾ
ਉਤੋਂ ਦੀ ਲਹਿੰਗਾ ਪਾਵੇਂ
ਲੱਕ ਤਾਂ ਤੇਰਾ ਸ਼ੀਹਣੀ ਵਰਗਾ
ਖਾਂਦੀ ਹੁਲਾਰੇ ਜਾਵੇਂ
ਮੱਛਲੀ ਤੇਰੀ ਘੜੀ ਸੁਨਿਆਰੇ
ਖਾਂਦੀ ਫਿਰੇਂ ਹੁਲਾਰੇ
ਮਿੱਡੀਆਂ ਨਾਸਾਂ ਤੇ-
ਤੇਰੇ ਲੌਂਗ ਚਾਂਂਬੜਾਂ ਪਾਵੇ
169
ਢਾਈਆਂ ਢਾਈਆਂ ਢਾਈਆਂ
ਜੱਟਾਂ ਦੇ ਪੁੱਤ ਜੋਗੀ ਹੋ ਗੇ
ਸਿਰ ਪਰ ਜਟਾਂ ਰਖਾਈਆਂ
ਬਗਲੀ ਫੜ ਕੇ ਮੰਗਣ ਤੁਰ ਪੇ

66