ਸਮੱਗਰੀ 'ਤੇ ਜਾਓ

ਪੰਨਾ:ਖੰਡ ਮਿਸ਼ਰੀ ਦੀਆਂ ਡਲ਼ੀਆਂ - ਸੁਖਦੇਵ ਮਾਦਪੁਰੀ.pdf/73

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਹਾਰੇ ਵਿਚੋਂ ਦੁਧ ਕਢ ਲਿਆਉਂਦੀ
ਕੋਠੀ ਵਿਚੋਂ ਬੂਰਾ
ਰਾਤੀਂ ਰੋਂਦੀ ਦਾ-
ਭਿੱਜ ਗਿਆ ਲਾਲ ਭੰਘੂੜਾ
177
ਸੋਨੇ ਦੀ ਮੇਖ
ਚਿੱਟੇ ਚਿੱਟੇ ਦੰਦ
ਲਾਈਆਂ ਸੋਨੇ ਦੀਆਂ ਮੇਖਾਂ
ਵੇ ਬੈਠ ਦਰਵਾਜ਼ੇ
ਮੈਂ ਘੁੰਡ ਵਿਚੋਂ ਦੇਖਾਂ
178
ਪਤਲੀ ਨਾਰੀ ਲਗਦੀ ਪਿਆਰੀ
ਰੋ ਰੋ ਦਸਦੀ ਕਹਿਣੇ
ਹਸ ਬੰਦ ਤੇ ਪਿੱਪਲ ਪਤੀਆਂ
ਵਾਲੇ ਕੰਨੀਂ ਨੀ ਰਹਿਣੇ
ਛੋਟਾ ਦਿਓਰ ਮੈਨੂੰ ਮਾਰੇ ਬੋਲੀਆਂ
ਅਸੀਂ ਬੋਲ ਨੀ ਸਹਿਣੇ
ਲੌਂਗ ਤਬੀਤੜੀਆਂ-
ਪਤਲੀ ਨਾਰ ਦੇ ਗਹਿਣੇ
179
ਭੇਤੀ ਚੋਰ ਦੁਪਹਿਰੇ ਲਗਦੇ
ਪਾੜ ਲਾਉਣ ਪਿਛਵਾੜੇ
ਗਹਿਣੇ ਗੱਟੇ ਨੂੰ ਹੱਥ ਨਾ ਲਾਉਂਦੇ
ਲਾਹੁੰਦੇ ਕੰਨਾਂ ਦੇ ਵਾਲੇ
ਬਿਨ ਮੁਕਲਾਈਆਂ ਦੇ-
ਪਲੰਘ ਘੁੰਗਰੂਆਂ ਵਾਲੇ
180
ਸੱਗੀ-ਫੁਲ-ਬਘਿਆੜੀ-ਬਿੰਦੀ-ਕੋਕਰੂ
ਰਾਜ ਦੁਆਰੇ ਬਹਿਗੀ ਰਾਜੋ
ਰੱਤਾ ਪੀਹੜਾ ਡਾਹ ਕੇ
ਕਿਓੜਾ ਛਿੜਕਿਆ ਆਸੇ ਪਾਸੇ
ਅਤਰ ਫੁਲੇਲ ਰਮਾ ਕੇ
ਸੱਗੀ ਤੇ ਫੁੱਲ ਬਘਿਆੜੀ ਸੋਂਹਦੇ
ਰੱਖੇ ਬਿੰਦੀ ਚਮਕਾ ਕੇ
ਕੰਨਾਂ ਦੇ ਵਿੱਚ ਸਜਣ ਕੋਕਰੂ
ਰੱਖੇ ਵਾਲੇ ਲਿਸ਼ਕਾ ਕੇ

69