ਪੰਨਾ:ਗਰਮ ਹਵਾ.pdf/1

ਵਿਕੀਸਰੋਤ ਤੋਂ
ਇਹ ਸਫ਼ਾ ਪ੍ਰਮਾਣਿਤ ਹੈ

ਗਰਮ ਹਵਾ ....1973

ਨਿਰਦੇਸ਼ਕ ਐਮ ਐਸ ਸੇਥੂਉ

ਵਿਸ਼ਲੇਸ਼ਕ- ਤਰਸੇਮ ਬਸ਼ਰ

ਇਸ ਫਿਲਮ ਬਾਰੇ ਲਿਖਣਾ ਵਾਕਈ ਔਖਾ ਕਾਰਜ ਸੀ ! ਵਜ੍ਹਾ .....ਵਜ੍ਹਾ ਸੀ ਇਸ ਦਾ ਹਟਵਾਂ ਵਿਸ਼ਾ ਅਤੇ ਕਿਰਦਾਰਾਂ ਦੀਆਂ ਮਾਨਸਿਕ ਪੀਡ਼ਾ ਦਾ ਵਸੀਹ ਘੇਰਾ ...ਜਿਨ੍ਹਾਂ ਨੂੰ ਇਕ ਕਹਾਣੀ ਵਿਚ ਕੈਦ ਕਰ ਕੇ ਪਾਠਕਾਂ ਅੱਗੇ ਰੱਖਣਾ ਸੌਖਾ ਨਹੀਂ ਸੀ। ਵੰਡ ਦੀ ਵੱਢ ਟੁੱਕ ਦੀਆਂ ਅਨੇਕਾਂ ਕਹਾਣੀਆਂ ਮਿਲਦੀਆਂ ਹਨ, ਕਈ ਫ਼ਿਲਮਾਂ ਵੀ ਬਣ ਚੁੱਕੀਆਂ ਹਨ ਪਰ ਇਸ ਕਹਾਣੀ ਵਿੱਚ ਵੱਢ ਟੁੱਕ ਦੀ ਥਾਂ ਤੇ ਉਸ ਪਰਿਵਾਰ ਦੀਆਂ ਸਮਾਜਿਕ,ਆਰਥਿਕ ਮਾਨਸਿਕ 'ਮੁਸ਼ਕਲਾਂ ਦੀ ਗੱਲ ਕੀਤੀ ਗਈ ਸੀ ਜੋ ਮੁਸਲਮਾਨ ਪਰਿਵਾਰ ਵੰਡ ਵੇਲੇ ਪਾਕਿਸਤਾਨ ਦੀ ਥਾਂ ਤੇ ਹਿੰਦੁਸਤਾਨ ਵਿਚ ਰਹਿ ਗਏ ਸਨ। ਇਹ ਮਾਨਸਿਕ ਅਸਥਿਰਤਾ, ਤੇ ਸੰਤਾਪ ਵੀ ਖੂਨੀ ਹਿੰਸਾ ਤੋਂ ਘਟ ਭਿਆਨਕ ਨਹੀਂ।

ਫਿਲਮ ਦਾ ਸ਼ੂਰੁਆਤੀ ਦ੍ਰਿਸ਼ ਆਗਰਾ ਦੇ ਰੇਲਵੇ ਸਟੇਸ਼ਨ ਦਾ ਹੈ ! ਵੰਡ ਹੋ ਚੁੱਕੀ ਹੈ... ਮਹਾਤਮਾ ਗਾਂਧੀ ਦਾ ਕਤਲ ਵੀ ਹੋ ਚੁੱਕਿਆ ਹੈ! ਸਲੀਮ ਮਿਰਜ਼ਾ (ਬਲਰਾਜ ਸਾਹਨੀ ) ਸਟੇਸ਼ਨ ਤੇ ਖੜੇ ਜਾ ਰਹੀ ਗੱਡੀ ਨੂੰ ਦੇਖ ਰਹੇ ਹਨ। ਉਹ ਅੱ ਜ ਇਕ ਹੋਰ ਪਰਿਵਾਰ ਨੂੰ ਪਾਕਿਸਤਾਨ ਭੇਜ ਆਏ ਹਨ....ਉਨ੍ਹਾਂ ਦੇ ਚਿਹਰੇ ਤੇ ਪ੍ਰੇਸ਼ਾਨੀ ਦੀਆਂ ਲਕੀਰਾਂ ਹਨ।

ਉੱਤਰ ਪ੍ਰਦੇਸ਼ ਅਤੇ ਬਿਹਾਰ ਦੇ ਮੁਸਲਮਾਨ ਪਾਕਿਸਤਾਨ ਜਾ ਰਹੇ ਹਨ ....ਪਰ ਸਲੀਮ ਮਿਰਜ਼ਾ ਦੁਵਿਧਾ ਵਿੱਚ ਹਨ... ਉਹ ਆਪਣੀ ਸਰਜ਼ਮੀ ਛੱਡ ਕੇ ਜਾਣ ਨੂੰ ਤਿਆਰ ਨਹੀਂ। ਉਨ੍ਹਾਂ ਅਨੁਸਾਰ ਇਹ ਵਕਤੀ ਮਾਹੌਲ ਹੈ ਜਲਦੀ ਹੀ ਸਭ ਕੁਝ ਠੀਕ ਹੋ ਜਾਵੇਗਾ। ਸਦੀਆਂ ਦੀ ਸਾਂਝ ਇੰਨੀ ਕਮਜ਼ੋਰ ਨਹੀਂ ਹੋ ਸਕਦੀ ਕਿ ਕਿਸੇ ਨੂੰ ਆਪਣੀ ਸਰਜ਼ਮੀਨ ਛੱਡ ਕੇ ਨਵੀਂ ਥਾਂ ਨੂੰ ਅਪਨਾਉਣਾ ਪਵੇ। ਇਹ ਕਿਵੇਂ ਹੋ ਸਕਦਾ ਹੈ।

ਪਰ ਸਮਾਜ ਵਿਚ ਚਲ ਰਹੀ ਨਫ਼ਰਤ ਦੀ ਗਰਮ ਹਵਾ ਤੋਂ ਵੀ ਉਹ ਵਾਕਫ ਹਨ ...ਸਮਾਜ ਵਿਚ ਨਫਰਤ ਦੀ ਇਕ ਲਕੀਰ ਖਿੱਚੀ ਗਈ ਹੈ ...ਇੱਕ ਡਰ ਹੈ ਜੋ ਅਚੇਤ ਮਨ ਵਿਚ ਸਲੀਮ ਮਿਰਜ਼ਾ ਦੇ ਦਿਲ ਵਿਚ ਵੀ ਹੈ। ਪਰ ਸਲੀਮ ਮਿਰਜ਼ਾ ਨੂੰ ਲੱਗਦਾ ਹੈ ਕਿ ਮਹਾਤਮਾ ਗਾਂਧੀ ਦੇ ਕਤਲ ਤੋਂ ਬਾਅਦ ਹਾਲਾਤ ਠੀਕ ਹੋ ਜਾਣਗੇ..ਇੰਨੇ ਵੱਡੇ ਆਗੂ ਦੀ ਮੌਤ ਅਜਾਈਂ ਨਹੀਂ ਜਾ ਸਕਦੀ...ਲੋਕ ਉਨ੍ਹਾਂ ਦਾ ਸਤਿਕਾਰ ਕਰਦੇ ਹਨ ਅਤੇ ਉਨ੍ਹਾਂ ਦੇ ਸ਼ਾਂਤੀ ਦੇ ਸੁਨੇਹੇ ਨੂੰ ਵੀ ਸਮਝਦੇ ਹਨ।

ਗਰਮ ਹਵਾ, ਆਗਰਾ ਵਿਚ ਰਹਿੰਦੇ ਇਕ ਪਰਿਵਾਰ ਦੀ ਕਹਾਣੀ ਹੈ ਜਿਸ ਦੇ ਮੁਖੀ ਹਨ ਹਲੀਮ ਮਿਰਜ਼ਾ ਅਤੇ ਸਲੀਮ ਮਿਰਜ਼ਾ। ਦੋਵਾਂ ਭਰਾਵਾਂ ਦੀ ਸਮਾਜ ਵਿੱਚ ਇੱਜ਼ਤ ਹੈ ਉਨ੍ਹਾਂ ਦਾ ਜੁੱਤਿਆਂ ਦਾ ਕਾਰਖਾਨਾ ਹੈ। ਸਲੀਮ ਮਿਰਜ਼ਾ ਦੇ ਵੱਡੇ ਭਾਈ ਸਾਹਿਬ ਹਲੀਮ ਪਹਿਲਾਂ ਮੁਸਲਿਮ ਲੀਗ ਦੇ ਕਾਰਕੁੰਨ ਸਨ। ਪਰ ਪਾਕਿਸਤਾਨ ਦੇ ਐਲਾਨ ਤੋਂ ਬਾਅਦ ਉਹ ਮੁਸਲਿਮ ਲੀਗ ਨੂੰ ਨਫ਼ਰਤ ਕਰਦੇ ਹਨ ਅਤੇ ਹੁਣ ਭਾਰਤ ਵਿੱਚ ਰਹਿੰਦੇ ਮੁਸਲਿਮ ਪਰਿਵਾਰਾਂ ਦੀ ਨੁਮਾਇੰਦਗੀ ਦਾ ਦਮ ਭਰਦੇ ਹਨ। ਹਲੀਮ ਮਿਰਜ਼ਾ ਨੂੰ ਲੱਗਦਾ ਹੈ ਕਿ ਹੁਣ ਭਾਰਤ ਦੇ ਮੁਸਲਮਾਨਾਂ ਦੀ ਨੁਮਾਇੰਦਗੀ ਅਤੇ ਉਨ੍ਹਾਂ ਦੇ ਆਗੂ ਬਣਨ ਦਾ ਸੁਨਹਿਰਾ ਅਵਸਰ ਹੈ ....ਪਰ ਹਾਲਾਤਾਂ ਵਿੱਚ ਘੁਲੀ ਹੋਈ ਨਫ਼ਰਤ ਦੀ ਗੰਧ ਮਿਲਦਿਆਂ ਹੀ ਉਹ ਆਪਣਾ ਇਰਾਦਾ ਬਦਲ ਲੈਂਦੇ ਹਨ।

ਹਲੀਮ ਮਿਰਜ਼ਾ ..ਬਦਲੇ ਹਾਲਾਤਾਂ ਦਾ ਸਾਹਮਣਾ ਨਹੀਂ ਕਰ ਸਕਦੇ ਤਾਂ ਉਹ ਚੋਰੀ ਛੁਪੇ ਪਾਕਿਸਤਾਨ ਜਾਣ ਦਾ ਨਿਰਣਾ ਕਰ ਲੈਂਦੇ ਹਨ ...ਹਾਲਾਂਕਿ ਉਨ੍ਹਾਂ ਅਨੁਸਾਰ ਸਿੰਧੀਆਂ ਅਤੇ ਪੰਜਾਬੀਆਂ ਵਿੱਚ ਜਾ ਕੇ ਆਪਣੀ ਪਛਾਣ ਬਣਾਉਣਾ ਬਹੁਤ ਮੁਸ਼ਕਲ ਕੰਮ ਹੈ...ਸਿੰਧੀ ਅਤੇ ਪੰਜਾਬੀ ਉੱਥੇ ਸਾਡੇ ਪੈਰ ਨਹੀਂ ਲੱਗਣ ਦੇਣਗੇ।

ਸਲੀਮ ਮਿਰਜ਼ਾ ਦੀ ਬੇਟੀ ਅਮੀਨਾ ਦੀ ਸ਼ਾਦੀ ਹਲੀਮ ਮਿਰਜ਼ਾ ਦੇ ਬੇਟੇ ਨਾਲ ਨਾਲ ਤੈਅ ਹੈ ...ਦੋਵੇਂ ਇੱਕ ਦੂਜੇ ਨੂੰ ਮੁਹੱਬਤ ਕਰਦੇ ਹਨ ਪਰ ਹਲੀਮ ਮਿਰਜ਼ਾ ਦੇ ਪਾਕਿਸਤਾਨ ਜਾਣ ਨਾਲ ਇਹ ਸ਼ਾਦੀ ਵਿੱਚ ਹੀ ਰਹਿ ਗਈ ਹੈ ਕਿਉਂਕਿ ਕਾਸਮ ਵੀ ਪਿਤਾ ਨਾਲ ਪਾਕਿਸਤਾਨ ਜਾ ਚੁੱਕਿਆ ਹੈ।

ਵੰਡ ਕਾਰਨ ਸਲੀਮ ਮਿਰਜ਼ਾ ਦਾ ਕਾਰਖਾਨਾ ਡਾਵਾਂਡੋਲ ਸਥਿਤੀ ਵਿੱਚ ਹੈ ....ਉਸ ਨੂੰ ਪੈਸੇ ਦਰਕਾਰ ਹਨ ਪਰ ਬੈਂਕ ਇਹ ਕਹਿ ਕੇ ਮਨ੍ਹਾ ਕਰ ਦਿੰਦਾ ਹੈ ਕਿ ਇਸ ਚੀਜ਼ ਦੀ ਕੀ ਗਰੰਟੀ ਹੈ ਕਿ ਉਹ ਪਾਕਿਸਤਾਨ ਨਹੀਂ ਜਾਣਗੇ ...ਜਦੋਂ ਕਿ ਸਾਰੇ ਜਾ ਰਹੇ ਹਨ।

ਸਲੀਮ ਮਿਰਜ਼ਾ ਨਫ਼ਰਤ ਦੀ ਜੰਗ ਲੜਨਾ ਚਾਹੁੰਦੇ ਹਨ ਉਹ ਆਪਣੇ ਮਿੱਤਰ ਸ਼ਾਹੂਕਾਰ ਕੋਲ ਜਾਂਦੇ ਹਨ ਤਾਂ ਕਿ ਪੈਸਿਆਂ ਦਾ ਇੰਤਜ਼ਾਮ ਹੋ ਸਕੇ ਭਾਵੇਂ ਕਿ ਉਸ ਦਾ ਸੂਦ ਕਾਫ਼ੀ ਮਹਿੰਗਾ ਹੀ ਕਿਉਂ ਨਾ ਹੋਵੇ।

ਸ਼ਾਹੂਕਾਰ ਸਲੀਮ ਮਿਰਜ਼ਾ ਦਾ ਪੁਰਾਣਾ ਦੋਸਤ ਹੈ ਪਰ ਹੁਣ ਉਹ ਵੀ ਉਸ ਤੇ ਵਿਸ਼ਵਾਸ ਨਹੀਂ ਕਰਦਾ ....ਸ਼ਾਹੂਕਾਰ ਕਹਿ ਦਿੰਦਾ ਹੈ ਕਿ ਜੇਕਰ ਤੁਹਾਡੇ ਵੱਡੇ ਭਰਾ ਚੁੱਪਚਾਪ ਪਾਕਿਸਤਾਨ ਚਲੇ ਗਏ ਹਨ ਤਾਂ ਤੁਸੀਂ ਵੀ ਤਾਂ ਜਾ ਸਕਦੇ ਹੋ ਅਤੇ ਉਹ ਕਰਜ਼ਾ ਦੇਣ ਤੋਂ