ਪੰਨਾ:ਗਰਮ ਹਵਾ.pdf/2

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਕੀਤੀ ਗਈ ਹੈ

ਮਨ੍ਹਾਂ ਕਰ ਦਿੰਦਾ ਹੈ। ਬੇਵਿਸ਼ਵਾਸੀ ਦਾ ਇਹ ਮਾਹੌਲ ਸਲੀਮ ਮਿਰਜ਼ਾ ਨੂੰ ਚਿੰਤਾਵਾਂ ਵਿੱਚ ਪਾ ਦਿੰਦਾ ਹੈ ਅਤੇ ਉਹ ਆਪਣਾ ਭਵਿੱਖ ਡਾਵਾਂਡੋਲ ਮਹਿਸੂਸ ਕਰਦੇ ਹਨ।

ਸਲੀਮ ਮਿਰਜ਼ਾ ਦੇ ਰਾਹੀਂ ਘੱਟਗਿਣਤੀ ਦੇ ਉਸ ਵਰਗ ਦੀ ਪੀੜਾ ਨੂੰ ਉਦੋਂ ਵੀ ਬਿਹਤਰ ਢੰਗ ਨਾਲ ਸਮਝਿਆ ਜਾ ਸਕਦਾ ਹੈ ਜਦੋਂ ਉਹ ਆਪਨੀ ਹਵੇਲੀ ਦੀ ਕੁਰਕੀ ਤੋਂ ਬਾਅਦ ਕਿਰਾਏ ਲਈ ਮਕਾਨ ਦੇਖਣਾ ਸ਼ੁਰੂ ਕਰਦੇ ਹਨ ।

ਇਸ ਮੁਸਲਮਾਨ ਪਰਿਵਾਰ ਨੂੰ ਕਿਰਾਏ ਤੇ ਮਕਾਨ ਦੇਣ ਲਈ ਕੋਈ ਤਿਆਰ ਨਹੀਂ ...ਕੋਈ ਨਫ਼ਰਤ ਕਰਦਾ ਹੈ ਤਾਂ ਕਿਸੇ ਦਾ ਤਰਕ ਹੈ ਕਿ ਕੀ ਪਤਾ ਉਹ ਕਦੋਂ ਪਾਕਿਸਤਾਨ ਚਲੇ ਜਾਣ...ਅਖ਼ੀਰ ਇਨ੍ਹਾਂ ਨੂੰ ਜਾਣਾ ਤਾਂ ਉੱਥੇ ਹੀ ਪੈਣਾ ਹੈ।

ਫ਼ਿਲਮ ਦੇ ਦੋ ਦ੍ਰਿਸ਼ ਹੋਰ ਹਨ ਜਿਨ੍ਹਾਂ ਦਾ ਜ਼ਿਕਰ ਕਰਨਾ ਜ਼ਰੂਰੀ ਹੈ ...ਇਕ ਦ੍ਰਿਸ਼ ਉਹ ਹੈ ਜਦੋਂ ਪੂਰਾ ਪਰਿਵਾਰ ਪਾਕਿਸਤਾਨ ਜਾਣ ਜਾਂ ਨਾ ਜਾਣ ਬਾਰੇ ਰਾਏ ਕਰ ਰਿਹਾ ਹੈ ...ਹਲੀਮ ਮਿਰਜ਼ਾ ਹਾਲੇ ਸੋਚਾਂ ਵਿਚਾਰਾਂ ਵਿਚ ਹਨ ਰੋਟੀ ਖਾਂਦਿਆਂ ਇਨ੍ਹਾਂ ਵਿਚਾਰਾਂ ਵਿੱਚ ਹੀ ਪਰਿਵਾਰ ਦਾ ਇੱਕ ਬੱਚਾ ਪੁੱਛਦਾ ਹੈ, “ਕੀ ਪਾਕਿਸਤਾਨ ਵਿੱਚ ਵੀ ਪਤੰਗ ਉੱਡਦੇ ਨੇ?”

ਇੱਕ ਦ੍ਰਿਸ਼ ਹੋਰ ਹੈ ਜਦੋਂ ਸਲੀਮ ਮਿਰਜ਼ਾ ਆਪਣੇ ਮੁਨਸ਼ੀ ਨਾਲ ਕਿਤੇ ਜਾਣਾ ਚਾਹੁੰਦੇ ਹਨ ਤਾਂ ਤਾਂਗੇਵਾਲਾ ਉਨ੍ਹਾਂ ਤੋਂ ਚਾਰ ਗੁਣਾ ਵੱਧ ਪੈਸੇ ਮੰਗਦਾ ਹੈ ਤਾਂਗੇ ਵਾਲੇ ਦੇ ਦਿਲ ਵਿਚ ਮੁਸਲਮਾਨਾਂ ਵਾਸਤੇ ਨਫ਼ਰਤ ਹੈ ....ਉਹ ਸਾਫ ਸਾਫ ਕਹਿੰਦਾ ਹੈ ਕਿ ਜੇਕਰ ਘੱਟ ਪੈਸਿਆਂ ਵਿੱਚ ਤਾਂਗਾ ਕਰਨਾ ਹੈ ਤਾਂ ਪਾਕਿਸਤਾਨ ਜਾਓ ਉਥੇ ਤੁਹਾਨੂੰ ਹਰ ਚੀਜ਼ ਸਸਤੀ ਮਿਲ ਜਾਵੇਗੀ ....

ਇਸ ਪਰਿਵਾਰ ਦਾ ਨੌਜਵਾਨ ਮੁੰਡਾ ਨੌਕਰੀ ਲਈ ਯੋਗ ਹੈ ਇਹ ਨੌਜਵਾਨ ਮੁੰਡਾ (ਸਿਕੰਦਰ ਮਿਰਜ਼ਾ) ਫਾਰੂਕ ਸ਼ੇਖ ਹੈ...ਉਸ ਨੂੰ ਨੌਕਰੀ ਲਈ ਬੁਲਾ ਵੀ ਲਿਆ ਜਾਂਦਾ ਹੈ ਪਰ ਅਧਿਕਾਰੀ ਐਨ ਮੌਕੇ ਤੇ ਉਸ ਨੂੰ ਮਨ੍ਹਾ ਕਰ ਦਿੰਦੇ ਹਨ ਅਤੇ ਸਲਾਹ ਦਿੰਦੇ ਹਨ ਕਿ ਉਹ ਪਾਕਿਸਤਾਨ ਵਿੱਚ ਕਿਉਂ ਨਹੀਂ ਕੋਸ਼ਿਸ਼ ਕਰਦਾ ਹੈ, ਉੱਥੇ ਉਸ ਲਈ ਜ਼ਿਆਦਾ ਮੌਕੇ ਹਨ।

ਇਕ ਹੋਰ ਨੌਕਰੀ ਦੀ ਇੰਟਰਵਿਊ ਦੌਰਾਨ ਮੁਸਲਮਾਨ ਅਫ਼ਸਰ ਸਿਕੰਦਰ ਮਿਰਜ਼ਾ ਨੂੰ ਕਹਿ ਦਿੰਦਾ ਹੈ ਕਿ ਜੇਕਰ ਮੈਂ ਤੁਹਾਨੂੰ ਰੱਖ ਲਿਆ ਤਾਂ ਮੇਰੇ ਤੇ ਇਲਜ਼ਾਮ ਲੱਗੇਗਾ ਕਿ ਮੈਂ ਆਪਣੀ ਕੌਮ ਵਾਲਿਆਂ ਨੂੰ ਰੱਖ ਰਿਹਾ ਹਾਂ ....।

ਸਲੀਮ ਮਿਰਜ਼ਾ ਜ਼ਿੰਦਗੀ ਦੀ ਗੱਡੀ ਨੂੰ ਕਿਸੇ ਨਾ ਕਿਸੇ ਤਰ੍ਹਾਂ ਤੋਰਣਾ ਚਾਹੁੰਦੇ ਹਨ ਪਰ ਮਾਹੌਲ ਵਿਚ ਫਿਰਕਾਪ੍ਰਸਤੀ ਘੁਲੀ ਹੋਈ ਹੈ ਇਹ ਕੰਮ ਇੰਨਾ ਆਸਾਨ ਨਹੀਂ....ਉਨ੍ਹਾਂ ਨੂੰ ਮਹਿਸੂਸ ਹੋਣ ਲੱਗ ਪੈਂਦਾ ਹੈ ਕਿ ਇਹ ਫਿਰਕਾਪ੍ਰਸਤੀ ਵਕਤੀ ਨਹੀਂ।

ਕਹਾਣੀ ਵਿਚ ਮਰਹੱਲਾ ਉਹ ਵੀ ਆ ਜਾਂਦਾ ਹੈ ਜਦੋਂ ਪ੍ਰਸ਼ਾਸਨ ਨੂੰ ਸਲੀਮ ਮਿਰਜ਼ਾ ਤੇ ਸ਼ੱਕ ਹੁੰਦਾ ਹੈ ਕਿ ਉਹ ਪਾਕਿਸਤਾਨ ਲਈ ਜਾਸੂਸੀ ਕਰਦੇ ਹਨ ...ਇਸ ਸ਼ੱਕ ਦਾ ਕਾਰਨ ਹੈ ਉਨ੍ਹਾਂ ਦਾ ਵੱਡਾ ਭਰਾ ਜੋ ਹੁਣ ਪਾਕਿਸਤਾਨ ਵਿਚ ਰਹਿੰਦਾ ਹੈ ਅਤੇ ਮੁਸਲਿਮ ਆਗੂ ਹੈ ..ਨਾਲ ਖਤੋ ਕਿਤਾਬਤ।

ਸਲੀਮ ਮਿਰਜ਼ਾ ਦੀ ਪਤਨੀ ਕਹਿੰਦੀ ਹੈ ਕਿ ਹੁਣ ਤਾਂ ਉਨ੍ਹਾਂ ਨੂੰ ਥਾਣੇ ਵੀ ਬੁਲਾ ਲਿਆ ਗਿਆ ... ਕਿਉਂ ਨਾ ਪਾਕਿਸਤਾਨ ਚਲੇ ਜਾਈਏ ਪਰ ਸਲੀਮ ਮਿਰਜ਼ਾ ਹਾਲੇ ਵੀ ਇਸ ਵਾਸਤੇ ਰਾਜ਼ੀ ਨਹੀਂ।

ਇਸ ਦਰਮਿਆਨ ਸਕੀਨਾ ਦਾ ਮੰਗੇਤਰ, ਜੋ ਕਿ ਪਿਤਾ ਨਾਲ ਪਾਕਿਸਤਾਨ ਜਾ ਚੁੱਕਿਆ ਹੈ ...ਸਕੀਨਾ ਨਾਲ ਸ਼ਾਦੀ ਕਰਨ ਵਾਸਤੇ ਵਾਪਸ ਆਗਰੇ ਆਉਂਦਾ ਹੈ... ਉਹਨੂੰ ਸਕੀਨਾ ਨਾਲ ਮੁਹੱਬਤ ਹੈ ਪਰ ਪੁਲਸ ਉਸ ਨੂੰ ਘੁਸਪੈਠ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕਰ ਲੈਂਦੀ ਹੈ ....ਸ਼ਾਦੀ ਸਿਰਫ ਖਿਆਲ ਬਣ ਕੇ ਰਹਿ ਜਾਂਦੀ ਹੈ... ਸੁਪਨਾ ਟੁੱਟ ਜਾਂਦਾ।

ਅਖੀਰ ਸਕੀਨਾ ਦੀ ਸ਼ਾਦੀ ਸਲੀਮ ਮਿਰਜ਼ਾ ਆਪਣੇ ਭਾਣਜੇ ਨਾਲ ਤੈਅ ਕਰ ਦਿੰਦਾ ਹੈ ਪਰ ਉਹ ਭਾਣਜਾ ਵੀ ਕਿਸੇ ਬਹਾਨੇ ਪਾਕਿਸਤਾਨ ਚਲਾ ਜਾਂਦਾ ਹੈ ...ਇਸ ਤਰ੍ਹਾਂ ਪਰਿਵਾਰ ਦੀ ਬਦਨਾਮੀ ਹੁੰਦੀ ਹੈ.... ਸਕੀਨਾ ਇੱਕ ਦਿਨ ਖੁਦਕਸ਼ੀ ਕਰ ਲੈਂਦੀ ਹੈ ...ਵੰਡ ਸਲੀਮ ਮਿਰਜ਼ਾ ਦੀ ਸਭ ਤੋਂ ਵੱਡੀ ਖੁਸ਼ੀ ਸਕੀਨਾ ਨੂੰ ਖਾ ਜਾਂਦੀ ਹੈ ....ਉਹ ਬੁਰੀ ਤਰ੍ਹਾਂ ਟੁੱਟ ਜਾਂਦੇ ਹਨ....ਜ਼ਿੰਦਗੀ ਬੋਝ ਬਣ ਕੇ ਰਹਿ ਜਾਂਦੀ ਹੈ। ਵੰਡ ਨੇ ਉਹਨਾਂ ਦੀ ਝੋਲੀ ਦੁੱਖਾਂ ਨਾਲ ਭਰ ਦਿੱਤੀ ਹੈ।

ਇਸ ਦਰਮਿਆਨ ਖਬਰ ਮਿਲਦੀ ਹੈ ਕਿ ਹਲੀਮ ਮਿਰਜ਼ਾ ਨੂੰ ਪਾਕਿਸਤਾਨ ਵਿਚ ਕਾਰਖਾਨਾ ਅਲਾਟ ਹੋ ਗਿਆ ਹੈ ....ਪਰ ਸਲੀਮ ਮਿਰਜ਼ਾ ਫਿਰ ਵੀ ਆਪਣੇ ਹਿੰਦੁਸਤਾਨ ਵਿੱਚ ਰਹਿਣ ਦੇ ਇਰਾਦੇ ਤੇ ਡਟੇ ਰਹਿੰਦੇ ਹਨ |

ਫਿਲਮ ਦਾ ਅੰਤ ਆਮ ਫ਼ਿਲਮਾਂ ਵਰਗਾ ਨਹੀਂ ਹੈ ...ਇਹ ਕੁਝ ਅਲਹਿਦਾ ਹੈ ....ਦੁੱਖ ਅਤੇ ਮੁਸੀਬਤਾਂ ਝੱਲਦਿਆਂ ਜਦੋਂ ਸਲੀਮ ਮਿਰਜ਼ਾ ਟੁੱਟ ਜਾਂਦੇ ਹਨ ਉਨ੍ਹਾਂ ਨੂੰ ਪਾਕਿਸਤਾਨ ਦਾ ਹਮਦਰਦ ਕਿਹਾ ਜਾਂਦਾ ਹੈ ਜਾਸੂਸ ਦੇ ਨਾਮ ਨਾਲ ਬੁਲਾਇਆ ਜਾਂਦਾ ਹੈ ਤਾਂ ਉਹ ਵੀ ਅਖੀਰ ਵਿਚ ਪਾਕਿਸਤਾਨ ਜਾਣ ਦਾ ਫ਼ੈਸਲਾ ਕਰ ਲੈਂਦੇ ਹਨ ...ਉਸ ਦੇਸ਼ ਵਿਚ ਰਹਿਣ ਦਾ ਕੀ ਫ਼ਾਇਦਾ ਜਿਥੇ ਉਨ੍ਹਾਂ ਨੂੰ ਆਪਣਾ ਤਸਲੀਮ ਹੀ ਨਾ ਕੀਤਾ ਜਾਂਦਾ ਹੋਵੇ, ਜਿਸ ਦੀ ਉਮੀਦ ਵੀ ਨਾ ਹੋਵੇ

ਤਾਂਗਾ ਬੁਲਾ ਲਿਆ ਜਾਂਦਾ ਹੈ, ਸਲੀਮ ਮਿਰਜ਼ਾ ਉਨ੍ਹਾਂ ਦਾ ਬੇਟਾ ਅਤੇ ਪਤਨੀ ਸਟੇਸ਼ਨ ਵੱਲ ਜਾ ਰਹੇ ਹਨ ....ਉਨ੍ਹਾਂ ਦਾ ਇਰਾਦਾ ਹੈ ਕਿ ਉਹ ਆਗਰੇ ਤੋਂ ਸਿੱਧਾ ਕਰਾਚੀ ਚਲੇ ਜਾਣਗੇ ....ਪਰ ਬਾਜ਼ਾਰ ਵਿੱਚ ਸਲੀਮ ਮਿਰਜ਼ਾ ਦੇ ਬੇਟੇ ਸਿਕੰਦਰ ਮਿਰਜ਼ਾ ਦੇ ਦੋਸਤ ਅਤੇ ਭਾਰੀ ਭੀੜ ਦੇਸ਼ ਦੇ ਹੱਕ ਵਿੱਚ ਮੁਜ਼ਾਹਰਾ ਕਰ ਰਹੇ ਹਨ ਉਸ ਵਿਚ ਸਭ ਤਰ੍ਹਾਂ ਦੇ ਲੋਕ ਸ਼ਾਮਲ ਹਨ ......ਜਜ਼ਬੇ ਸਿਮੇ ਚਿਹਰਿਆਂ ਨੂੰ ਵੇਖ ਕੇ ਸਲੀਮ ਮਿਰਜ਼ਾ ਆਪਣੇ ਬੇਟੇ ਸਿਕੰਦਰ ਨੂੰ ਆਗਿਆ ਦੇ ਦਿੰਦੇ ਹਨ ਕਿ ਉਹ ਚਾਹਵੇ ਤਾਂ ਜਲੂਸ ਵਿਚ ਜਾ ਸਕਦਾ ਹੈ ਅਤੇ ਹਿੰਦੁਸਤਾਨ ਵਿੱਚ ਵੀ ਰਹਿ ਸਕਦਾ ਹੈ... ਸਿਕੰਦਰ ਤਾਂਗੇ ਵਿੱਚੋਂ ਉਤਰ ਕੇ ਦੇਸ਼ ਭਗਤਾਂ ਦੇ ਉਸ ਜਲੂਸ ਵਿਚ ਸ਼ਾਮਲ ਹੋ ਜਾਂਦਾ ਹੈ ..ਏਕਤਾ ਅਤੇ ਅਖੰਡਤਾ ਦੇ ਨਾਅਰਿਆਂ ਵਿੱਚ ਆਪਣੀ ਆਵਾਜ਼ ਬੁਲੰਦ ਕਰਦਾ ਹੈ.... ਤਾਂਗਾ ਥੋੜ੍ਹੀ ਦੂਰ ਹੀ ਜਾਂਦਾ ਹੈ ਕਿ