ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/124

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਬੰਗਾਲੀ ਦੇਸ਼ ਭਗਤ ਸ਼੍ਰੀ ਰਾਸ ਬਿਹਾਰੀ ਬੋਸ ਦੇ ਸਿਰ ਹੈ, ਜਾਂ ਕੁਝ ਹੱਦ ਤਕ ਮਰਹੱਟਾਂ ਦੇਸ਼ ਭਗਤ ਸ਼੍ਰੀ ਵੈਸ਼ਨੋ ਗਨੇਸ਼ ਪਿੰਗਲੇ ਦੇ ਸਿਰ। ਇਸ ਕਰਕੇ ਦੂਸਰੇ ਦੌਰ ਦਾ ਆਰੰਭ ਦਰਅਸਲ ਉਸ ਵੇਲੇ ਤੋਂ ਸਮਝਿਆ ਜਾਣਾ ਚਾਹੀਦਾ ਹੈ, ਜਦ ਸ਼੍ਰੀ ਰਾਸ ਬਿਹਾਰੀ ਬੋਸ ਨੇ ਗਦਰੀ ਮੁਹਿੰਮ ਦੀ ਕਮਾਨ ਆਕੇ ਸੰਭਾਲ ਲਈ।

ਪਹਿਲਾ ਸੰਸਾਰ ਯੁਧ ਲਗਣ ਸਮੇਂ, ਅਮਰੀਕਾ ਦੀ ਗਦਰ ਪਾਰਟੀ ਅਤੇ ਬੰਗਾਲੀ ਅਥਵਾ ਦੇਸ਼ ਦੇ ਹੋਰ ਇਨਕਲਾਬੀ ਅਨਸਰਾਂ ਦੀ ਆਪਸ ਵਿਚ ਜਾਣ ਪਛਾਣ ਵੀ ਨਹੀਂ ਸੀ। ਗਦਰ ਪਾਰਟੀ ਦੇ ਪ੍ਰਧਾਨ ਸ਼੍ਰੀ ਸੋਹਨ ਸਿੰਘ ‘ਭਕਨਾ’ ਦੇ ਸੰਸਾਰ ਯੁੱਧ ਸ਼ੁਰੂ ਹੋਣ ਤੋਂ ਪਹਿਲੋਂ ਹਿੰਦ ਨੂੰ ਰਵਾਨਾ ਹੋਣ ਦੇ ਮਕਸਦਾਂ ਵਿਚੋਂ ਇਕ ਇਹ ਸੀ ਕਿ ਦੇਸ ਦੇ ਇਨਕਲਾਬੀਆਂ ਨਾਲ ਸੰਬੰਧ ਪੈਦਾ ਕਰਨ, ਪਰ ਉਹ ਰਸਤੇ ਵਿਚ ਹੀ ਸਨ ਜਦ ਜੰਗ ਸ਼ੁਰੂ ਹੋ ਗਈ। ਬੰਗਾਲੀ ਦੇਸ਼ ਭਗਤਾਂ ਦੀ ਵੀ ਇਸ ਵਿਚ ਗਲਤੀ ਸੀ ਕਿ ਉਨ੍ਹਾਂ ਬੰਗਾਲ ਤੋਂ ਬਾਹਰਲੇ ਇਨਕਲਾਬੀਆਂ ਨਾਲ ਸੰਬੰਧ ਪੈਦਾ ਕਰਨ ਵਲ ਵਿਸ਼ੇਸ਼ ਧਿਆਨ ਨਾ ਦਿੱਤਾ[1]। ਇਸ ਦਾ ਨਤੀਜਾ ਇਹ ਹੋਇਆ ਕਿ ਅਮਰੀਕਾ ਤੋਂ ਰਾਜ ਪਲਟਾਊਆਂ ਦੇ ਜਦੋਂ ਜਥੇ ਦੇ ਜਥੇ ਆਪਣੇ ਦੇਸ ਵਿਚ ਆਉਣ ਲੱਗ ਪਏ, ਤਦ ਭਾਰਤ ਵਿਚ ਰਹਿੰਦੇ ਰਾਜ ਪਲਟਾਊ ਉਨ੍ਹਾਂ ਨਾਲ ਦਿਲ ਖੋਲ੍ਹ ਕੇ ਠੀਕ ਸਮੇਂ ਤੇ ਮਿਲ ਜੁਲ ਨਹੀਂ ਸਕੇ[2]"। ਅਮਰੀਕਾ ਤੋਂ ਆਏ ਗਦਰੀ

ਦਲਾਂ ਨੇ ਭਾਰਤ ਵਿਚ ਪੁਜਦਿਆਂ ਹੀ ਬੰਗਾਲ ਦੇ ਰਾਜ ਪਲਟਾਊ ਦਲ ਦਾ ਪਤਾ ਕਰਨਾ ਸ਼ੁਰੂ ਕਰ ਦਿੱਤਾ[3]। ਇਨ੍ਹੀਂ ਦਿਨੀਂ ਸ਼੍ਰੀ ਕਰਤਾਰ ਸਿੰਘ ‘ਸਰਾਭਾ, ਭਾਈ ਪਰਮਾਨੰਦ ਦੀ ਚਿੱਠੀ ਅਤੇ ਦੋ ਹਜ਼ਾਰ ਰੁਪੱਯਾ ਲੈ ਕੇ ਕਲਕੱਤੇ ਇਕ ਇਨਕਲਾਬੀ ਕੋਲੋਂ ਹਥਿਆਰ ਲੈਣ ਵਾਸਤੇ ਆਏ; ਪਰ ਉਹ ਹਥਿਆਰ ਲੈਣ ਵਿਚ ਕਾਮਯਾਬ ਨਾ ਹੋ ਸਕੇ, ਕਿਉਂਕਿ ਪਹਿਲੋਂ ਜਾਣ ਪਛਾਣ ਨਾ ਹੋਣ ਕਰਕੇ ਉਨ੍ਹਾਂ ਨੂੰ ਸ਼ਾਇਦ ਸੀ. ਆਈ. ਡੀ. ਦਾ ਆਦਮੀ ਸਮਝਿਆ ਗਿਆ। ਪਰੰਤੂ ਸ਼੍ਰੀ ਕਰਤਾਰ ਸਿੰਘ ‘ਸਰਾਭਾ' ਇਹ ਪਤਾ ਕੱਢ ਲਿਆਏ ਕਿ ਬੰਗਾਲ ਪਾਰਟੀ ਦਾ ਪੰਜਾਬ ਵਿਚ ਇਨਕਲਾਬੀਆਂ ਦੀ ਕਪੂਰਥਲਾ ਪਾਰਟੀ ਨਾਲ ਸੰਬੰਧ ਹੈ[4]

ਗਦਰੀ ਇਨਕਲਾਬੀਆਂ ਅਤੇ ਬੰਗਾਲੀ ਰਾਜਪਲਟਾਊਆਂ ਵਿਚ ਤਾਲ ਮੇਲ ਪੈਦਾ ਕਰਨ ਵਿਚ ਸਭ ਤੋਂ ਅਹਿਮ ਪਾਰਟ ਸ਼੍ਰੀ ਸਾਨਯਾਲ ਨੇ ਅਦਾ ਕੀਤਾ। ਇਸ ਵਾਸਤੇ ਗਦਰ ਪਾਰਟੀ ਲਹਿਰ ਦੀ ਵਾਰਤਾ ਦੇ ਇਸ ਹਿੱਸੇ ਨੂੰ ਜ਼ਿਆਦਾ ਤਰ ਸ਼੍ਰੀ ਸਾਨਯਾਲ ਦੇ ਆਪਣੇ ਲਫਜ਼ਾਂ ਵਿਚ ਦਿੱਤਾ ਗਿਆ ਹੈ; ਕਿਉਂਕਿ ਉਨ੍ਹਾਂ ਦੀ ਲਿਖਤ ਤੋਂ ਉਸ ਸਮੇਂ ਦੀਆਂ ਗ਼ਦਰੀ ਇਨਕਲਾਬੀਆਂ ਦੀਆਂ ਸਰਗਰਮੀਆਂ ਦੇ ਕਈ ਪਹਿਲੂਆਂ ਅਤੇ ਕਈ ਵਿਯੁੱਕਤੀਆਂ ਬਾਰੇ ਸੋਹਣੀ ਨਿਰਪੱਖ ਰੌਸ਼ਨੀ ਪੈਂਦੀ ਹੈ।

ਸ਼੍ਰੀ ਸਾਨਯਾਲ ਦੇ ਆਪਣੇ ਲਫਜ਼ਾਂ ਵਿਚ, "ਪੰਜਾਬ ਦਲ[5] ਦਾ ਇਕ ਮਨੁਖ ਉਥੋਂ ਦੇ ਬਲਵੇ ਦੀ ਤਿਆਰੀ ਦੀ ਖਬਰ ਲੈਕੇ ਅਸਾਡੇ ਪਾਸ ਆਇਆ। ਜਦ ਉਸ ਦੇ ਮੂੰਹੋਂ ਸੁਣਿਆ ਕਿ ਬਲਵੇ ਵਾਸਤੇ ਦੋ ਤਿੰਨ ਹਜ਼ਾਰ ਸਿੱਖ ਕਮਰ-ਕਸੇ ਕਰੀ

ਤਿਆਰ ਬੈਠੇ ਹਨ ਤਾਂ ਸਾਡਾ ਆਤਮਾ ਅਨੰਦ ਵਿਚ ਆਕੇ ਥਿਰਕਣ ਲਗ ਪਿਆ। ਪੰਜਾਬ ਦਲ ਦੇ ਮੋਢੀਆਂ ਨੇ ਇਸ ਆਦਮੀਂ ਕੋਲ ਅਖਵਾ ਭੇਜਿਆ ਸੀ ਕਿ ਰਾਸ ਬਿਹਾਰੀ ਦੀ ਅਸਾਨੂੰ ਬਹੁਤ ਲੋੜ ਹੈ। ਦਿਲੀ ਸਾਜ਼ਸ ਦੇ ਭਗੌੜੇ ਪ੍ਰਸਿਧ ਬਹਾਦਰ ਰਾਸ ਬਿਹਾਰੀ ਦਾ ਨਾਮ ਇਸ ਵੇਲੇ ਅਮਰੀਕਾ ਤਕ ਮਸ਼ਹੂਰ ਹੋ ਚੁਕਿਆ ਸੀ। ਇਨ੍ਹਾਂ ਲੋਕਾਂ ਨੇ ਅਮਰੀਕਾ ਵਿਚ ਹੀ ਆਪਦਾ ਨਾਮ ਸੁਣਿਆ ਸੀ।

ਕਈ ਕਾਰਨਾਂ ਕਰਕੇ ਰਾਸ ਬਿਹਾਰੀ ਉਸ ਸਮੇਂ ਪੰਜਾਬ ਨਾ ਜਾ ਸਕੇ, ਇਸ ਲਈ ਪਹਿਲਾਂ ਉਥੇ ਮੇਰਾ ਭੇਜਿਆ ਜਾਣਾ ਹੀ ਨਿਸਚੇ ਹੋਇਆ; ਕਿ ਜਦੋਂ ਮੈਂ ਪੰਜਾਬ ਦੀ ਹਾਲਤ ਆਪਣੀ ਅਖੀਂ ਵੇਖ ਆਵਾਂ, ਅਰ ਸਭ ਨੂੰ ਉਥੇ ਦਾ ਹਾਲ ਦਸਾਂ ਤਦ ਅਗੇ ਦਾ ਪ੍ਰੋਗਰਾਮ ਬਣਾਇਆ ਜਾਵੇ।

ਪਹਿਲਾਂ ਹੀ ਪੱਕੀ ਹੋ ਗਈ ਸੀ ਕਿ ਜਾਲੰਧਰ ਸ਼ੈਹਰ ਵਿਚ ਜਾਕੇ ਸਿਖ ਮੁਖੀਆਂ ਨਾਲ ਮੁਲਾਕਾਤ ਕਰਾਂਗਾ। ਉਸ ਸਮੇਂ ਨਵੰਬਰ ਦਾ ਮਹੀਨਾ ਮੁਕਣ ਵਾਲਾ ਸੀ .........ਲੁਧਿਹਾਣੇ ਪਹੁੰਚਦਿਆਂ ਹੀ ਵੇਖਿਆ ਕਿ ਮੇਰੇ ਮਿੱਤ੍ਰ ਦਾ ਸਿਆਣੂ ਇਕ ਸਿੱਖ ਮੁੰਡਾ ਅਸਾਂ ਦੀ ਉਡੀਕ ਕਰ ਰਿਹਾ ਹੈ। ਮਿੱਠੂ ਨੇ ਇਸ ਨਾਲ ਮੇਰੀ ਜਾਣ ਪਛਾਣ ਕਰਾਈ। ਇਹੋ ਕਰਤਾਰ ਸਿੰਘ ਸੀ। ਇਹ ਵੀ ਗੱਡੀ ਤੇ ਸਵਾਰ ਹੋਕੇ ਸਾਡੇ ਨਾਲ ਜਾਲੰਧਰ ਨੂੰ ਵਿਦਿਆ ਹੋ ਪਏ। ਰਾਹ ਵਿਚ ਥੋੜੀਆਂ ਬਹੁਤੀਆਂ ਗੱਲਾਂ ਹੋਈਆਂ, ਜਿਨ੍ਹਾਂ ਤੋਂ ਪਤਾ ਲਗਾ ਕਿ ਇਸ ਵੇਲੇ ਲੁਧਿਹਾਣੇ ਵਿਚ ਦੋ ਤਿੰਨ ਸੌ ਮਨੁਖ ਇਕੱਤਰ ਹੋਏ ਹੋਏ ਹਨ। ਅੱਡ ਅੱਡ ਕੰਮ ਕਰਨ ਲਈ ਇਹ ਲੋਕ ਅਗੇ ਪਿਛੇ ਭੇਜੇ ਜਾਣਗੇ। ਇਹ ਲੋਕ ਗੁਰਦਵਾਰੇ ਵਿਚ ਦੀਵਾਨ ਲਾਉਣ ਦੇ ਬਹਾਨੇ ਇਕੱਠੇ ਹੋਏ ਸਨ।..............

ਇਸ ਤਰ੍ਹਾਂ ਅਸੀਂ ਲੋਕ ਜਾਲੰਧਰ ਸਟੇਸ਼ਨ ਪੁਰ ਪਹੁੰਚ ਗਏ। ਇਥੇ ਕਰਤਾਰ ਸਿੰਘ ਦੇ ਕਈ ਸਜਣ ਮਿਤ੍ਰ ਉਡੀਕ ਰਹੇ ਸਨ। ਇਨ੍ਹਾਂ ਵਿਚੋਂ ਜਿਸ ਜਿਸ ਨੂੰ ਜੋ ਜੋ ਕੁਝ ਕਹਿਣਾ ਸੀ ਨੂੰ ਜੋ ਕਹਿਕੇ, ਅਸੀਂ ਰੋਲ ਦੀ ਪਟੜੀ ਪਾਰ ਕਰਕੇ ਨਾਲ ਵਾਲੇ ਬਗੀਚੇ ਵਿਚ ਗਏ[6]। ਸਾਡੇ ਜਾਣ ਤੋਂ ਪਹਿਲਾਂ ਹੀ ਇਸ ਦਲ ਦੇ ਕਈ ਮੁਖੀ ਪਹੁੰਚੇ ਹੋਏ ਸਨ ..........ਉਸ ਦਿਨ ਓਥੇ ਕਰਤਾਰ ਸਿੰਘ, ਪ੍ਰਿਥਵੀ ਸਿੰਘ, ਅਮਰ ਸਿੰਘ ਅਰ ਰਾਮ ਰਖਾ ਦੇ ਸਿਵਾਇ ਸ਼ਾਇਦ ਇਕ ਦੋ ਆਦਮੀ ਹੋਰ ਸਨ.......... ਪ੍ਰਿਥਵੀ ਸਿੰਘ ਅਤੇ ਅਮਰ ਸਿੰਘ ਦੋਵੇਂ ਹੀ ਰਾਜਪੂਤ ਸਨ, ਕਿੰਤੂ ਮੁਦਤ ਤੋਂ ਹੀ ਪੰਜਾਬ ਵਿਚ ਹੀ ਰਹਿੰਦੇ ਸਨ........ ਇਹ ਲੋਕ ਰਾਸ ਬਿਹਾਰੀ ਨੂੰ ਮਿਲਣ ਲਈ ਠਹਿਰੇ ਹੋਏ ਸਨ।... ਮਿਤ੍ਰ ਨੇ ਮੇਰੀ ਜਾਣ ਪਛਾਣ ਇਹ ਕਹਿਕੇ ਕਰਾਈ ਕਿ ਰਾਸ ਬਿਹਾਰੀ ਤਾਂ ਇਕ ਖਾਸ ਕੰਮ ਪੈ ਜਾਣ ਕਰਕੇ ਨਹੀਂ ਆ ਸਕੇ, ਉਨ੍ਹਾਂ ਨੇ ਆਪਣੀ ਸਜੀ ਬਾਂਹ ਇਨ੍ਹਾਂ (ਮੈਨੂੰ) ਨੂੰ ਭੇਜਿਆ ਹੈ। ਕਰਤਾਰ ਸਿੰਘ ਨੇ ਕਿਹਾ ਕਿ ਅਸਾਨੂੰ ਰਾਸ ਬਿਹਾਰੀ ਨਾਲ ਹੀ ਕੰਮ ਹੈ। ਤਦੋਂ ਮੈਂ ਉਨ੍ਹਾਂ ਨੂੰ ਸਮਝਾਇਆ ਕਿ ਇਥੇ ਆਉਣ ਤੋਂ ਪਹਿਲਾਂ ਉਹ ਇਥੋਂ ਦੀ ਹਾਲਤ ਤੋਂ ਚੰਗੀ ਤਰਾਂ ਜਾਣੂ ਹੋਣਾ ਚਾਹੁੰਦੇ ਹਨ।..........ਮੈਂ ਕਿਹਾ-ਜੋ ਆਪਦੇ ਅਸਲੀ ਆਗੂ ਹਨ ਉਨ੍ਹਾਂ ਨਾਲ ਹੀ ਮੈਂ ਗਲ ਬਾਤ ਅਰ ਜਾਣ ਪਛਾਣ ਕਰਨੀ ਚਾਹੁੰਦਾ ਹਾਂ। ਅਮਰ ਸਿੰਘ ਨੇ ਕਿਹਾ—‘ਸਚ ਪੁਛੋ ਤਾਂ ਅਸਾਡੇ ਵਿਚ ਅਸਲੀ ਆਗੂਆਂ ਦਾ ਖਾਸ ਘਾਟਾ ਹੈ ਅਰ ਇਸੇ ਵਾਸਤੇ ਸਾਨੂੰ ਰਾਸ ਬਿਹਾਰੀ ਦੀ ਲੋੜ ਪਈ ਹੈ। ਇਸ ਜਗ੍ਹਾਂ

੯੦


  1. ਬੰਦੀ ਜੀਵਨ, ਭਾਗ ਪਹਿਲਾ, ਪੰਨਾ ੧੦੧.
  2. ਬਿੰਦੀ ਜੀਵਨ, ਭਾਗ ਪਹਿਲਾ, ਪੰਨੇ ੧੯-੨੦.
  3. ਬੰਦੀ ਜੀਵਨ, ਭਾਗ ਪਹਿਲਾ, ਪੰਨਾ ੨੬।.
  4. First Case, Individual Case of Kartar Singh, pp. 2-4.
  5. ਗਾਲਬਨ ਕਪੂਰਥਲਾ ਪਾਰਟੀ।
  6. ਜਲੰਧਰ ਹੋਈ ਇਸ ਮੀਟਿੰਗ ਦੀ ਪਹਿਤ ਮੁਕਦੱਮੇ ਵਿਚ ਹੋਈਆਂ ਸ਼ਹਾਦਤਾਂ ਤੋਂ ਪੁਸ਼ਟੀ ਹੁੰਦੀ ਹੈ। First Case, Indivi dual Cases of Katar Singh and Pirthi Singh.