ਮਾਨਸਕ ਅਵੱਸਥਾ ਡਾਵਾਂਡੋਲ ਸੀ। ਉਨ੍ਹਾਂ ਨੂੰ ਯੂਰਪ ਦੇ ਮੈਦਾਨ ਜੰਗ ਵਿਚ ਜਾਕੇ ਬਦੇਸ਼ੀ ਹਾਕਮਾਂ ਖਾਤਰ ਅਜਾਈਂ ਜਾਨ ਦੇਣ ਦੇ ਚਾਨਸ ਵਧੇਰੇ ਜਾਪਦੇ ਸਨ। ਇਸ ਕਰਕੇ ਬਹੁਤ ਸੰਭਾਵਨਾ ਸੀ ਕਿ ਹਿੰਦੁਸਤਾਨੀ ਫੌਜੀ, ਬਦੇਸ਼ਾਂ ਵਿਚ ਅਜਾਈਂ ਮਰਨ ਨਾਲੋਂ, ਇਕ ਐਸੇ ਗਦਰ ਵਿਚ ਸ਼ਾਮਲ ਹੋਣ ਨੂੰ ਤਰਜੀਹ ਦੇਣ, ਜਿਸ ਵਿਚ ਦੇਸ ਦਾ ਅਤੇ ਉਨ੍ਹਾਂ ਦਾ ਆਪਣਾ ਭਲਾ ਹੁੰਦਾ ਜਾਪੇ, ਬਸ਼ੱਰਤਿਕ ਇਸ ਗਦਰ ਦੀ ਕਾਮਯਾਬੀ ਦੇ ਚਾਨਸ ਦਿੱਸਣ। ਉਸ ਸਮੇਂ ਦੇ ਇਕ ਅੰਗਰੇਜ਼ ਲੈਫਟੀਨੈਂਟ ਜਰਨੈਲ ਨੇ ਸਾਫ ਮੰਨਿਆ ਹੈ ਕਿ ਹਿੰਦੀ ਫੌਜਾਂ ਦੀ ਵਫਾਦਾਰੀ ਉੱਤੇ ਪੂਰਾ ਭਰੋਸਾ ਨਹੀਂ ਸੀ ਕੀਤਾ ਜਾ ਸਕਦਾ, ਅਤੇ ਗਦਰ ਪਾਰਟੀ ਲਹਿਰ ਤੋਂ ਉਪਜੇ ਹਾਲਾਤ ਦੇ ਸਬੱਬ ਹਿੰਦੁਸਤਾਨ ਦੀ ਫੌਜ ਦੇ ਹਮਾਂਡਰ-ਇਨ-ਚੀਫ, ਸਰ ਬੀ, ਡੱਫ, ਨੂੰ ਹਿੰਦ ਫੌਜਾਂ ਦੀ ਵਫਾਦਾਰੀ ਬਾਰੇ ਤਸੱਲੀ ਕਰਨ ਵਿਚ ਵਕਤ ਲੱਗਾ[1]। ਸਰ ਮਾਈਕਲ ਓਡਵਾਇਰ ਲਿਖਦੇ ਹਨ ਕਿ, “ਸਕੀਮ ਦੇ ਇਸ ਹਿੱਸੇ (ਭਾਵ ਫੌਜਾਂ ਨੂੰ ਪ੍ਰੇਰਨ) ਨੂੰ ਜਿਸ ਗੱਲ ਨੇ ਖਾਸ ਤੌਰ ਉਤੇ ਡਰਾਉਣੀ ( Sinister) ਬਣਾ ਦਿੱਤਾ, ਉਹ ਇਹ ਸੀ ਕਿ ਬਾਕਾਇਦਾ ਗੋਰਾ ਫੌਜ ਦੀ ਬਹੁਤੀ ਗਿਣਤੀ ਫਰਾਂਸ ਜਾ ਚੁਕੀ ਸੀ, ਅਤੇ ਬਦੇਸ਼ਾਂ ਤੋਂ ਵਾਪਸ ਆਇਆਂ ਵਿਚੋਂ ਬਹੁਤੇ ਦਲੇਰ (ਗ਼ਦਰੀ) ਪਹਿਲਾਂ ਫੌਜੀ ਰਹਿ ਚੁਕੇ ਸਨ[2]”। ਕਈ ਵਾਕਿਆਤ, ਜਿਨ੍ਹਾਂ ਬਾਰੇ ਸ਼ੱਕ ਨਹੀਂ ਅਤੇ ਜਿਨ੍ਹਾਂ ਦਾ ਪਿਛਲੇ ਕਾਂਡ ਵਿਚ ਵੀ ਜ਼ਿਕਰ ਆ ਚੁਕਾ ਹੈ, ਵੀ ਇਹ ਜ਼ਾਹਰ ਕਰਦੇ ਹਨ ਕਿ ਇਕ ਵੇਰ ਲਾਹੌਰ ਫੀਰੋਜ਼ਪੁਰ ਗਦਰ ਸ਼ੁਰੂ ਹੋ ਜਾਣ ਉਤੇ ਬਾਕੀ ਦੀਆਂ ਛਾਉਣੀਆਂ ਵਿਚ ਫੌਜੀਆਂ ਦੇ ਗਦਰੀਆਂ ਨਾਲ ਰਲ ਜਾਣ ਦੀ ਬਹੁਤ ਸੰਭਾਵਨਾ ਸੀ। ਇਸ ਵਿਚ ਸ਼ੱਕ ਨੂੰ ਗੁੰਜਾਇਸ਼ ਨਹੀਂ ਹੋ ਸਕਦੀ ਕਿ ਮਲਾਯ ਤੇ ਬਰਮਾਂ ਵਿਚ ਤਈਨਾਤ, ਗਿਣਤੀ ਦੀਆਂ ਕਲੱਮ ਅਕੱਲੀਆਂ ਹਿੰਦੁਸਤਾਨੀ ਪਲਟਨਾਂ ਦੇ ਦਾਦਰ ਦੀ ਸਫਲਤਾ ਦੇ ਚਾਨਸ ਬਹੁਤੇ ਨਹੀਂ ਸਨ ਹੋ ਸਕਦੇ; ਕਿਉਂਕਿ ਓਥੇ ਹੋਰ ਬਹੁਤੀਆਂ ਹਿੰਦੀ ਪਲਟਨਾਂ ਨਹੀਂ ਸਨ, ਜਿਨ੍ਹਾਂ ਦੀ ਉਨ੍ਹਾਂ ਨਾਲ ਪਿਛੋਂ ਆ ਰਲਣ ਦੀ ਆਸ ਹੋ ਸਕਦੀ ਸੀ। ਨਾ ਹੀ ਉਨ੍ਹਾਂ ਮੁਲਕਾਂ ਦੀ ਜਨਤਾ ਕੋਲੋਂ ਆਪਣੇ ਦੇਸ ਵਾਸੀਆਂ ਜਿਤਨੀ ਹਮਦਰਦੀ ਅਤੇ ਸਹਾਇਤਾ ਮਿਲਣ ਦਾ ਭਰੋਸਾ ਕੀਤਾ ਜਾ ਸਕਦਾ ਸੀ। ਇਸ ਦੋ ਬਾਵਜੂਦ ਸਿੰਘਾਪੁਰ ਤਈਨਾਤ ਇਕ ਹਿੰਦੀ ਪਲਟਨ ਨੇ ਗਦਰ ਕੀਤਾ, ਅਤੇ ਰੋਲਟ ਰੀਪੋਟ ਅਨੁਸਾਰ ਇਕ ਹੋਰ ਪਲਟਨ (ਮਲਾਯ ਸਟੇਟਸ ਗਾਈਡਜ਼) ਮਲਾਯ ਵਿਚ, ਅਤੇ ਇਕ ਬਲੋਚ ਪਲਟਨ ਬਰਮਾਂ ਵਿਚ, ਗਦਰ ਕਰਨ ਵਾਸਤੇ ਤਿਆਰ ਸਨ[3]। ਇਸ ਵਾਸਤੇ ਮਲਾਯ ਅਤੇ ਬਰਮਾਂ ਵਿਚ ਸਰੀਹਣ ਨਾ-ਮੁਆਫਕ ਹਾਲਾਤ ਵਿਚ ਜੋ ਹੋਇਆ, ਜਾਂ ਹੋ ਸਕਦਾ ਸੀ, ਉਸ ਦੇ ਆਪਣੇ ਦੇਸ ਦੇ ਵਧੇਰੇ ਮੁਆਫਕ ਹਾਲਾਤ ਵਿਚ ਹੋ ਜਾਣ ਦੀ ਨਿਰਸੰਦੇਹ ਹੋਰ ਵੀ ਸੰਭਾਵਨਾ ਸੀ। ਹਿੰਦੁਸਤਾਨੀ ਫੌਜਾਂ ਦੇ ਗਦਰ ਨੂੰ ਰੋਕਣ ਜਾਂ ਦਬਾਉਣ ਵਾਸਤੇ, ਅੰਗਰੇਜ਼ਾਂ ਦੀ ਤਾਕਤ ਦਾ ਅਸਲੀ ਨਿਗਰ ਆਸਰਾ ਗੋਰਾ ਫੌਜ ਅਤੇ ਤੋਪਖਾਨਾ ਤੇ ਹਵਾਈ ਜਹਾਜ਼ ਆਦਿ ਉਹ ਅਸਲਾ ਸੀ, ਜੋ ਤਕਰੀਬਨ ਗੋਰਿਆਂ ਲਈ ਰਾਖਵਾਂ ਰਖਿਆ ਹੋਇਆ ਸੀ। ਪਰ ਸੰਸਾਰ ਯੁੱਧ ਸ਼ੁਰੂ ਹੋਣ ਉਤੇ ਹਿੰਦ ਵਿਚਲੇ ਨੌਂ ਗੋਰੇ ਰਸਾਲਿਆਂ ਵਿਚੋਂ ਸਤ, ਬਵੰਜਾ ਗੋਰੀਆਂ ਪਲਟਨਾਂ ਵਿਚੋਂ ਚੁਤਾਲੀ, ਅਤੇ ਛਪੰਜਾ ਸ਼ਾਹੀ ਤੋਪਖਾਨਿਆਂ ਵਿਚੋਂ |
ਤਰਤਾਲੀ ਸਮੁੰਦਰੋਂ ਪਾਰ ਭੇਜੇ ਜਾ ਚੁਕੇ ਸਨ, ਅਤੇ ਹਿੰਦੁਸਤਨ ਫੌਜ ਦੇ ਸਾਰੇ ਹਵਾਈ ਜਹਾਜ਼, ਹਿੰਦੀ ਹਵਾਈ ਥੋੜੇ ਦੇ ਆਦਮੀਆਂ ਸਮੇਤ, ਇੰਗਲੈਂਡ ਜਾਂ ਮਿਸਰ ਭੇਜੇ ਗਏ[4]। “ਫੌਜੀ ਲਿਹਾਜ਼ ਨਾਲ ਹਿੰਦ ਨੂੰ ਬਿਲਕੁਲ ਨੰਗਿਆਂ ਕਰ ਦਿਤਾ ਗਿਆ, ਅਤੇ ਸਿਰਫ ਸਰਹੱਦ ਉਤੇ ਪੁਰਾਣੀ (ਗੋਰਾ) ਫੌਜ ਦੀਆਂ ਕੁਝ ਟੁਕੜੀਆਂ ਰਹਿ ਗਈਆਂ[5]”। ਪਿਛੋਂ ਕੁਝ ਟੈਰੇ-ਟੋਰੀਅਲ ਫੌਜ[6] ਦੇ ਸਿਪਾਹੀ ਬਾਕਾਇਦਾ ਗੋਰਾ ਫੌਜ ਦੇ ਸਿਪਾਹੀਆਂ ਥਾਂ ਇੰਗਲੈਂਡ ਤੋਂ ਲਿਆਂਦੇ ਗਏ। ਪਰ, ਇਹ ਹਕੀਕਤ ਹੈ ਕਿ ਇਗਲੈਂਡ ਤੋਂ ਨਾ-ਟਰੇਨ ਹੋਏ ਬੈਟੈਲੀਅਨਾਂ ਦੇ ਆਉਣ ਤੋਂ ਪਹਿਲੋਂ ਕਈ ਹਫਤਿਆਂ ਵਾਸਤੇ ਗੋਰਾ ਫੌਜ ਦੀ ਹਿੰਦ, (ਜਿਹੜਾ ਮੁਲਕ ਯੂਰਪ ਨਾਲੋਂ ਵਡਾ ਹੈ ਅਤੇ ਜਿਥੇ ਉੜ ਪਛਮੀਂ ਸਰਹੱਦ ਉਤੇ ਬੇ-ਯਕੀਨੋ ਅਨਸਰ ਹਨ) ਵਿਚ ਗਿਣਤੀ ੧੫੦੦੦ ਤੋਂ ਘਟ ਰਹਿ ਗਈ। ਇਹ ਬਹੁਤ ਖਤਰਾ ਮੂਲ ਲੈਣ ਵਾਲੀ ਗਲ ਸੀ........[7]”। ਲੜਾਈ ਦੇ ਪਹਿਲੇ ਚੰਦ ਹਫਤਿਆਂ ਵਿਚ ਹਿੰਦ ਨੇ ਇੰਗਲੈਂਡ ਨੂੰ ੫੬੦ ਗੋਰੇ ਫੌਜੀ ਅਫਸਰ, ੬੦੦੦੦ ਬੰਦੂਕਾਂ, ਅਤੇ ਨਵੇਂ ਨਮੂਨੇ ਦੀਆਂ ੫੫੦ ਤੋਪਾਂ ਭੇਜੀਆਂ[8]। ਗਦਰੀ ਇਨਕਲਾਬੀਆਂ ਨੂੰ ਹਿੰਦ ਵਿਚ ਫੌਜੀ ਲਿਹਾਜ ਨਾਲ ਅੰਗਰੇਜਾਂ ਦੀ ਇਸ ਕਮਜ਼ੋਰ ਪੋਜ਼ੀਸ਼ਨ ਦਾ ਪਤਾ ਸੀ। ਸ਼ੀ ਸਾਨਿਯਾਲ ਦੇ ਲਫਜਾਂ ਵਿਚ “ਇਧਰ ਯੁਕਤ ਪ੍ਰਾਂਤ ( ਯੂ. ਪੀ.), ਬਿਹਾਰ ਅਰ ਬੰਗਾਲ ਦੀਆਂ ਅੱਡ ਅੱਡ ਛਾਵਣੀਆਂ ਵਿਚ ਸਾਡੇ ਆਦਮੀਆਂ ਨੇ ਆਉਣਾ ਜਾਣਾ ਆਰੰਭ ਕਰ ਦਿੱਤਾ। ਥੋੜੇ ਹੀ ਦਿਨਾਂ ਵਿਚ ਪੰਜਾਬ ਤੌਂ ਕਰਤਾਰ ਸਿੰਘ ਅਥਵਾ ਹੋਰ ਵੀ ਕਈ ਸਿਖ ਪੰਜਾਬ ਦਾ ਸਮਾਚਾਰ ਲੈ ਕੇ ਕਾਂਸ਼ੀ ਆਏ। ਉਸ ਸਮੇਂ ਉਤ੍ਰੀ ਭਾਰਤ ਦੀਆਂ ਤਮਾਮ ਛਾਵਣੀਆਂ ਦਾ ਹਾਲ ਅਸਾਂ ਮਾਲੂਮ ਕਰ ਲਿਆ ਸੀ। ਸਾਰੀਆਂ ਦਾ ਸਮਾਚਾਰ ਮਿਲਣ ਪੁਰ ਸਮਝ ਵਿਚ ਆ ਜਗਾ ਗਿਆ ਸੀ ਕਿ ਉਸ ਸਮੇਂ ਦੇਸ਼ ਭਰ ਵਿਚ ਗੋਰੀ ਫੌਜ ਬਹੁਤ ਘਟ ਸੀ ਅਰ ਜਿਤਨੇ ਗੋਰੇ ਸਨ ਭੀ ਉਹ ਨਿਰੇ ਰੰਗਰੂਟ ਸਨ। ਟਿੱਡੀ ਦਲ ਦੇ ਛੋਕਰਿਆਂ ਅਰ ਦੁਬਲੇ ਪਤਲੇ ਨੌਜਵਾਨ ਸਿਪਾਹੀਆਂ ਨੂੰ ਵੇਖਕੇ ਅਸੀਂ ਲੋਕ ਚਾਹੁੰਦੇ ਸਾਂ ਕਿ ਹੁਣ ਬਹੁਤ ਛੇਤੀ ਅਸਾਨੂੰ ਤਾਕਤ ਦੀ ਪੜਤਾਲ ਕਰਨ ਦਾ ਮੌਕਾ ਮਿਲ ਜਾਵੇ। ਉਨੀਂ ਦਿਨੀਂ ਸਮੁਚੇ ਉਡ਼ੀ-ਭਾਰਤ ਦੀਆਂ ਦੋ ਤਿੰਨ ਵਡੀਆਂ ੨ ਛਾਵਣੀਆਂ ਅਰ ਕਾਬਲ ਦੇ ਬ੍ਰਹੱਦੀ ਇਲਾਕੇ ਦੇ ਸਵਾਏ ਕਿਧਰੇ ਭੀ ੩੦੦ ਤੋਂ ਵੱਧ ਗੋਰੇ ਸਿਪਾਹੀ ਨਹੀਂ ਸਨ। ਵਡੀਆਂ ਵਡੀਆਂ ਛਾਵਣੀਆਂ ਵਿਚ ਭੀ ਇਨ੍ਹਾਂ ਦੀ ਗਿਣਤੀ ਇਕ ਅਰ ਦੋ ਸੌ ਦੇ ਵਿਚ ਵਿਚ ਹੀ ਸੀ। ਅਡ ਅਡ ਛਾਵਣੀਆਂ ਵਿੱਚ ਜਿਤਨੇ ਸ਼ਸਤ੍ਰ ਅਸਤੂ ਸਨ ਉਨ੍ਹਾਂ ਦੀ ਸਹਾਇਤਾ ਨਾਲ ਘਟ ਤੋਂ ਘਟ ਸਾਲ ਭਰ ਤਕ ਤਾਂ ਮਜ਼ੇ ਨਾਲ ਯੁਧ ਜਾਰੀ ਰੱਖਿਆ ਜਾ ਸਕਦਾ ਸੀ। ਅਸਾਂ ਲੋਕਾਂ ਨੇ ਉਨ੍ਹਾਂ ਸਾਰੀਆਂ ਗੱਲਾਂ ਦਾ ਰਤੀ ਰਤੀ ਭਰ ਦਾ ਪਤਾ ਲਾ ਲਿਆ ਸੀ, ਜਿਨ੍ਹਾਂ ਦਾ ਅਸੀਂ ਲਾ ਸਕਦੇ ਸਾਂ।ਜਿਹਾ ਕਿ ਕਿਸ ਫੌਜ ਵਿਚ ਕਿਤਨੀਆਂ ਰਫਲਾਂ ਹਨ, ਕਿਤਨੀਆਂ ਕਾਰਤੂਸਾਂ ਦੀਆਂ ਸੰਦੂਕਾਂ ਹਨ। ਮੈਗਜ਼ੀਨ ਪੁਰ ਕਿਨ੍ਹਾ ਦਾ ਪਹਿਰਾ ਰਹਿੰਦਾ ਹੈ, ਅਰ ਪਹਿਰਾ ਕਿਹੋ ਜਿਹਾ ਰਹਿੰਦਾ |
੧੧੩