ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/164

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਵਿਚ ਸਨ। ਛਤਵੀਂ ਪਲਟਨ ਦੀ ਟੋਲੀ ਟੰਗਲਿਨ ਬੈਰਕਾਂ ਦੇ ਲਾਗੇ ਸੀ, ਜਿਥੇ ਤਿਨ ਸੌ ਦੇ ਕਰੀਬ ਜਰਮਨ ਸ਼ਹਿਰੀ ਅਤੇ ਸਮੁੰਦਰੀ ਜਹਾਜ਼ਾਂ ਦੇ ਜਹਾਜ਼ੀ ਨਜ਼ਰਬੰਦ ਕੀਤੇ ਹੋਏ ਸਨ। ਨਜ਼ਰਬੰਦਾਂ ਦੇ ਇਸ ਕੈਂਪ ਦੀ ਰਖਵਾਲੀ ਪਹਿਲਾਂ ਪੰਜਵੀਂ ਪਲਟਨ ਦੇ ਸਪੁਰਦ ਸੀ, ਪਰ ਕਿਉਂਕਿ ਇਸ ਨੇ ੧੫ ਫਰਵਰੀ ਨੂੰ ਹਾਂਗਕਾਂਗ ਲਈ ਜਹਾਜ਼ ਉਤੇ ਚਲੇ ਜਾਣਾ ਸੀ, ਇਸ ਵਾਸਤੇ ਪਹਿਰੇ ਦਾ ਕੰਮ ਸਿੰਘਾਪੁਰ ਵਾਲੰਟੀਅਰ ਰਾਈਫਲਜ਼ ਅਤੇ ਕੁਝ ਜੌਹਰ ਰਿਆਸਤ ਦੇ ਫੌਜੀਆਂ ਦੇ ਹਵਾਲੇ ਕੀਤਾ ਗਿਆ। ਜੌਹਰ ਰਿਆਸਤ ਦੇ ਕੁਝ ਹੋਰ ਫੌਜੀ, ਹਥਿਆਰਾਂ ਤੋਂ ਬਿਨਾਂ, ਨਾਲ ਲਗਵੇਂ ਫੌਜੀ ਹਸਪਤਾਲ ਵਿਚ ਸਨ। ੧੪ ਫਰਵਰੀ ਚੰਨਿਆਂ ਦੇ ਨਵੇਂ ਸਾਲ ਦਾ ਤਿਉਹਾਰ ਸੀ, ਜਦੋਂ ਬਹੁਤ ਪਟਾਕੇ ਚਲਾਏ ਜਾਂਦੇ ਹਨ, ਜਿਸ ਦੇ ਖੜਾਕ ਕਰਕੇ ਗੋਲੀ ਚਲਣ ਦੇ ਖੜਾਕ ਵਲ ਬਹੁਤ ਧਿਆਨ ਨਹੀਂ ਸੀ ਦਿਤਾ ਜਾ ਸਕਦਾ।

੧੫ ਫਰਵਰੀ ਨੂੰ ਸਿੰਘਾਪੁਰ ਦੇ ਕਮਾਂਡਰ ਜੈਨਰਲ ਡੀ; ਰਿਡਊਟ ਨੇ ਜਹਾਜ਼ ਚੜਾਉਣ ਤੋਂ ਪਹਿਲੋਂ ਪੰਜਵੀਂ ਪਲਟਨ ਦਾ ਮੁਆਇਨਾ ਕੀਤਾ। ਸਭ ਕੁਝ ਚੁਪ ਚਾਪ ਅਤੇ ਅਮਨ ਅਮਾਨ ਵਿਚ ਜਾਪਦਾ ਸੀ। ਪਰ ਜਦੋਂ ਪਲਟਨ ਦਾ ਗੋਲੀ ਗਠਾ ਅਲੈਂਗਜ਼ੈਂਡਰਾ ਬਾਰਕਾਂ ਤੌਂ ਲਾਰੀਆਂ ਵਿਚ ਚੜਾਇਆ ਜਾ ਰਿਹਾ ਸੀ, ਇਕ ਗੋਲੀ ਚਲ ਗਈ। ਇਕ ਦੱਮ ਗਦਰ ਸ਼ੁਰੂ ਹੋ ਗਿਆ, ਅਤੇ ਜਿਨ੍ਹਾਂ ਅਮਨ ਬਹਾਲ ਕਰਨ ਦੀ ਕੋਸ਼ਸ਼ ਕੀਤੀ ਉਨ੍ਹਾਂ ਨੂੰ ਗੋਲੀ ਦਾ ਨਿਸ਼ਾਨਾ ਬਣਾਇਆ ਗਿਆ। ਦੋ ਬਰਤਾਨਵੀਂ ਅਫਸਰ ਜਿਵੇਂ ਕਿਵੇਂ ਲਾਗੇ ਠਹਿਰੀ ਹੋਈ ਮਲਾਯ ਸਟੇਟਸ ਵਾਲੰਟੀਅਰ ਰਾਈਫਲਜ਼ ਦੇ ਪਾਸ ਆਏ, ਅਤੇ ਉਸ ਦੇ ਕਮਾਂਡਰ ਪਾਸ ਇਹ ਵਾਕਫੀਅਤ ਪੁਚਾਣ ਵਿਚ ਕਾਮਯਾਬ ਹੋਏ ਕਿ ਉਨ੍ਹਾਂ ਦੀ ਪਲਟਨ ਨੇ ਬਗਾਵਤ ਕਰ ਦਿੱਤੀ ਹੈ।

‘ਮਲਾਯ ਵਾਲੰਟੀਅਰ ਰਾਈਫਲਜ਼' ਦਾ ਕਮਾਂਡਰ ਕੈਪਟਨ ਸਮਿੱਥ ਆਪਣੇ ਜਵਾਨ ਲੈਕੇ ਬਾਗੀਆਂ ਦੀਆਂ ਲਾਈਨਾਂ ਵਲ ਆਇਆ, ਅਤੇ ਪੰਜਵੀਂ ਪਲਟਨ ਦੇ ਕਰਨੈਲ, ਲੈਫਟੀਨੈਂਟ ਕਰਨਲ ਮਾਰਟਨ ਦੇ ਘਰ ਪੁਜਿਆ, ਜਿਥੇ ਕਰਨੈਲ ਆਪ, ਤਿੰਨ ਅਫਸਰ ਅਤੇ ਇਕ ਇਸਤ੍ਰੀ ਪਨਾਹ ਲੈ ਰਹੇ ਸਨ। ਜਿਉਂ ਹੀ ਮਲਾਯ ਵਾਲੰਟੀਅਰਜ਼ ਵਧੇ, ਬਾਗੀਆਂ ਨੇ ਉਨ੍ਹਾਂ ਉਤੇ ਗੋਲੀਆਂ ਚਲਾਈਆਂ; ਪਰ ਬਗੈਰ ਨੁਕਸਾਨ ਉਠਾਣ ਦੇ ਉਹ ਕਰਨੈਲ ਦੇ ਘਰ ਪੁਜ ਗਏ, ਅਤੇ ਉਨ੍ਹਾਂ ਵੇਖਿਆ ਕਿ ਪੰਜਵੀਂ ਪਲਟਨ ਦੇ ਅਫਸਰ ਸਹੀ ਸਲਾਮਤ ਹਨ। ਘਰ ਦੇ ਬਚਾ ਲਈ ਇਕ ਦਮ ਪ੍ਰਬੰਧ ਕੀਤਾ ਗਿਆ।

ਬਾਗੀਆਂ ਨੂੰ ਪਹਿਲਾਂ ਤਾਂ ਕੁਝ ਸੁਝਿਆ ਨਾ ਕਿ ਉਹ ਕੀ ਕਰਨ। ਫਿਰ ਉਹ ਤਿੰਨਾਂ ਟੋਲੀਆਂ ਵਿਚ ਹੋ ਗਏ। ਵਿਕ ਟੋਲੀ ਜਰਮਨ ਨਜ਼ਰਬੰਦਾਂ ਦੇ ਕੈਂਪ ਦੇ ਪਹਿਰੇਦਾਰਾਂ ਉਤੇ ਕਾਬੂ ਪਾਕੇ ਕੈਦੀਆਂ ਨੂੰ ਰਿਹਾ ਕਰਨ ਵਾਸਤੇ, ਇਕ ਕਰਨੈਲ ਦੇ ਘਰ ਉਤੇ ਹੱਲਾ ਕਰਨ ਵਾਸਤੇ, ਅਤੇ ਤੀਸਰੀ ਸਿੰਘਾਪੁਰੋਂ ਆਉਂਦੀ ਕਿਸੇ ਮਦਦ ਨੂੰ ਰੋਕਣ ਵਾਸਤੇ। ਕੁਝ ਛੋਟੀਆਂ ਛੋਟੀਆਂ ਟੋਲੀਆਂ ਇੱਕੜ ਦੁੱਕੜ ਯੂਰਪੀਨਾਂ ਨੂੰ ਮਾਰਨ ਵਾਸਤੇ ਨਿਕਲ ਤੁਰੀਆਂ।

ਪਹਿਲਾਂ ਕਿਸੇ ਨੂੰ ਸੁਫਨਾ ਨਹੀਂ ਸੀ ਕਿ ਗਦਰ ਹੋ ਗਿਆ ਹੈ। ਗੋਲੀ ਦਾ ਖੜਾਕ ਜੋ ਸੁਣਿਆ ਵੀ ਗਿਆ ਤਾਂ ਇਹ ਸਮਝਿਆ ਗਿਆ ਕਿ ਚੀਨੇ ਪਟਾਕੇ ਚਲਾ ਰਹੇ ਹਨ। ਮੇਜਰ ਜੈਨਰਲ ਰਿੱਡਊਟ ਦਾ ਬੰਗਲਾ ਟੈਂਗਲਿਨ ਸੀ, ਜਿਥੇ ਉਹ ਮਲੇਰੀਏ ਦੇ ਹੱਲੇ ਪਿਛੋਂ ਆਰਾਮ ਕਰ ਰਿਹਾ ਸੀ। ਸੁਹਾਵਣੀ ਸ਼ਾਮ ਸੀ ਅਤੇ ਕਈ ਆਦਮੀ ਗੋਲਫ ਖੇਡ ਰਹੇ ਸਨ। ਅਚਾਨਕ ਜੈਨਰਲ ਨੂੰ ਕਰਨਲ ਮਾਰਟਿਨ ਦਾ ਟੈਲੀਫੋਨ ਆਇਆ ਕਿ ਉਸ

ਦੀ ਪਲਟਨ ਨੇ ਬਗਾਵਤ ਕਰ ਦਿੱਤੀ ਹੈ, ਕਿ ਉਹ ਮਲਾਯ ਸਟੇਟਸ ਵਾਲੰਟੀਅਰਾਂ ਨਾਲ ਆਪਣੇ ਬੰਗਲੇ ਵਿਚ ਹੈ, ਅਤੇ ਸਵੇਰ ਤਕ ਉਹ ਮੁਕਾਬਲਾ ਕਰ ਸਕੇਗਾ। ਜੈਨਰਲ ਨੇ ਗਵਰਨਰ ਸਰ ਆਰਥਰ ਯੰਗ ਵਲ ਇਕ ਦਮ ਸੁਨੇਹਾ ਭੇਜ ਦਿਤਾ, ਅਤੇ ਆਪਣੀ ਸੁਪੱਤਨੀ ਨੂੰ ਕਹਿ ਦਿੱਤਾ ਕਿ ਨਜ਼ਰਬੰਦਾਂ ਦੇ ਕਮਾਂਡਰ ਨੂੰ ਟੈਲੀਫੋਨ ਕਰ ਦੇਵੇ। ਆਪ ਜੈਨਰਲ ਜਲਦੀ ਜਲਦੀ ਕਪੜੇ ਪਾਕੇ ਮੋਟਰਕਾਰ ਵਿਚ ਸਿੰਘਾਪੁਰ ਨੂੰ ਚਲਾ ਗਿਆ, ਤਾਕਿ ਜਿਹੜੇ ਬਚੇ ਖੁਚੇ ਸਿਪਾਹੀ ਮਿਲਣ ਉਨ੍ਹਾਂ ਨੂੰ ਅਕੱਠਿਆਂ ਕਰੋ। ਜੈਨਰਲ ਦੀ ਸੁਪੱਤਨੀ ਨੇ ਜਦ ਨਜ਼ਰਬੰਦਾਂ ਦੇ ਕੈਂਪ ਨੂੰ ਫੋਨ ਕੀਤਾ ਤਾਂ ਉਸ ਨੇ ਓਹ ਗੋਲੀ ਦੀ ਆਵਾਜ਼ ਸੁਣੀ ਜਿਸ ਨਾਲ ਲੈਫਟੀਨੈਂਟ ਮੌਂਟਗੁਮਰੀ, ਜੋ ਉਸਦਾ ਟੈਲੀਫੋਨ ਸੁਣ ਰਿਹਾ ਸੀ, ਮਾਰਿਆ ਗਿਆ। ਖਬਰਦਾਰ ਹੋ ਜਾਣ ਦੀ ਇਤਲਾਹ ਮਿਲਣ ਤੋਂ ਪਹਿਲੋਂ ਬਾਗੀਆਂ ਨੇ ਕੈਂਪ ਉਤੇ ਹੱਲਾ ਕਰ ਦਿੱਤਾ ਸੀ। ਕੈਂਪ ਦਾ ਕਮਾਂਡਰ, ਤਿੰਨ ਅਫਸਰ ਅਤੇ ਸਤ ਛੋਟੇ ਹੁਦੇਦਾਰ ਅਤੇ ਜਵਾਨ ਉਥੇ ਹੀ ਚਿੱਤ ਕੀਤੇ ਗਏ। ਇਕ ਜਰਮਨ ਜੰਗੀ ਕੈਦੀ ਅਤੇ ਜੌਹਰ ਰਿਆਸਤ ਦਾ ਫੌਜੀ ਮਾਰਿਆ ਗਿਆ। ਤਿੰਨ ਹੋਰ ਗੋਰੇ ਅਤੇ ਇਕ ਜਰਮਨ ਜ਼ਖਮੀ ਕੀਤੇ ਗਏ ਅਤੇ ਮੁਰਦੇ ਸਮਝਕੇ ਛਡੇ ਗਏ। ਪਾਸ ਹੀ ਜੋ ਛਤਵੀਂ ਪਲਟਣ ਦੀ ਟੋਲੀ ਸੀ ਉਹ ਹਥਿਆਰ ਲੈਕੇ ਨਿਕਲੀ, ਪਰ ਉਸ ਪਾਸ ਗੋਲੀ ਗੱਠਾ ਨਾ ਹੋਣ ਕਰਕੇ ਬਤੌਨੀਕਲ ਗਾਰਡਨਜ਼ ਨੂੰ ਚਲੀ ਗਈ। ਅਗਲੇ ਦਿਨ ਉਨ੍ਹਾਂ ਨੂੰ ਗੋਲੀ ਗੱਠਾ ਦਿੱਤਾ ਗਿਆ, ਅਤੇ ਉਹ ਜਨਰਲ ਰਿੱਡਊਟ ਦੇ ਅਕੱਠੇ ਕੀਤੇ ਸਿਪਾਹੀਆਂ ਵਿਚ ਸ਼ਾਮਲ ਹੋ ਗਈ!

ਨਜ਼ਰਬੰਦਾਂ ਦੇ ਕੈਂਪ ਦੇ ਪਹਿਰੇਦਾਰਾਂ ਦਾ ਖਾਤਮਾ ਕਰਕੇ ਬਾਗੀਆਂ ਨੇ ਕੈਂਪ ਦੀ ਤਾਰਾਂ ਵਾਲੀ ਵਾੜ ਤੋੜ ਦਿੱਤੀ, ਅਤੇ ਕੈਦੀਆਂ ਨਾਲ ਹੱਥ ਮਿਲਾਕੇ ਉਨ੍ਹਾਂ ਨੂੰ ਨਾਲ ਮਿਲਾਉਣ ਦੀ ਕੋਸ਼ਸ਼ ਕੀਤੀ। ਦੋ ਜਰਮਨ ਮਰ ਚੁੱਕੇ ਸਨ। ਐਮਡਨ ਦੇ ਇਕ ਅਫਸਰ ਅਤੇ ਪੰਜ ਜਹਾਜ਼ੀਆਂ ਨੇ ਨਾਲ ਮਿਲਣੋਂ ਨਾਂਹ ਕਰ ਦਿੱਤੀ, ਅਤੇ ਸਾਰੇ ਕੈਦੀਆਂ ਨੇ ਉਹ ਹਥਿਆਰ ਅਤੇ ਗੋਲੀ ਗੱਠਾ ਲੈਣੋਂ ਨਾਂਹ ਕਰ ਦਿੱਤੀ, ਜੋ ਉਨ੍ਹਾਂ ਨੂੰ ਪੇਸ਼ ਕੀਤਾ ਗਿਆ। ਇਸ ਦਾ ਵੱਡਾ ਕਾਰਨ ਸ਼ਾਇਦ ਡਾਕਟਰ ਮੇਜਰ ਵਿਲੀਅਮਸਨ ਦੀ ਪ੍ਰੇਰਨਾ ਸੀ, ਜਿਸ ਨੇ ਜਾਨ ਦਾ ਖਤਰਾ ਮੂਲ ਲੈਂਦਿਆਂ ਹੋਇਆਂ ਨਜ਼ਰਬੰਦਾਂ ਨੂੰ ਖਬਰਦਾਰ ਕੀਤਾ ਕਿ ਬਾਗੀਆਂ ਦਾ ਜਲਦੀ ਹੀ ਖਾਤਮਾ ਕਰ ਦਿੱਤਾ ਜਾਵੇਗਾ। ਸ਼ਾਮ ਦੇ ਪੰਜ ਵਜੇ ਬਾਗੀ ਮਾਯੂਸ ਹੋ ਕੇ ਚਲੇ ਗਏ, ਅਤੇ ਕੈਦੀਆਂ ਨੇ ਜ਼ਖਮੀਆਂ ਨੂੰ ਅਕੱਠਿਆਂ ਕਰਨ ਅਤੇ ਉਨ੍ਹਾਂ ਦੀ ਸਹਾਇਤਾ ਕਰਨ ਵਿਚ ਡਾਕਟਰਾਂ ਦੀ ਮਦਦ ਕੀਤੀ।

ਦੂਸਰੀ ਟੋਲੀ, ਜੋ ਜਰਨਲ ਮਾਰਟਨ ਦੇ ਘਰ ਉਤੇ ਹੱਲਾ ਕਰ ਰਹੀ ਸੀ, ਨੂੰ ਵੀ ਕੋਈ ਕਾਮਯਾਬੀ ਨਾ ਹੋਈ। ਕੇਵਲ ਸਾਰੀ ਰਾਤ ਗੋਲੀ ਚਲਦੀ ਰਹੀ।

ਤੀਸਰੀ ਟੋਲੀ ਜੋ ਸਿੰਘਾਪੁਰ ਸੜਕ ਵਲ ਗਈ ਸੀ, ਨੇ ਜੋ ਯੂਰਪੀਨ ਸਾਹਮਣੇ ਆਇਆ ਮਾਰ ਦਿੱਤਾ। ਬਾਗੀਆਂ ਦੀਆਂ ਇੱਕੜ ਦੁੱਕੜ ਟੋਲੀਆਂ ਵਿਚੋਂ ਇਕ ਕੇਂਦ੍ਰੀ ਪੋਲੀਸ ਦੇ ਠਾਣੇ ਪੁਜ ਗਈ, ਜਿਥੇ ਸਿਖ ਪੁਲਸ ਦਾ ਪਹਿਰਾ ਸੀ। ਬਾਗੀਆਂ ਨੇ ਇਨ੍ਹਾਂ ਵਿਚੋਂ ਦੋ ਨੂੰ ਗੋਲੀ ਮਾਰ ਕੇ ਜ਼ਖਮੀ ਕਰ ਦਿਤਾ, ਜਿਸ ਕਰਕੇ ਸਿਖ ਪੁਲਸ ਬਾਗੀਆਂ ਦੇ ਵਿਰੁਧ ਭੜਕ ਉਠੀ। ਇਸੇ ਤਰ੍ਹਾਂ ਬਾਗੀਆਂ ਦੀਆਂ ਇੱਕੜ ਦੁੱਕੜ ਟੋਲੀਆਂ ਸ਼ਹਿਰ ਦਾ ਚੱਕਰ ਕਰਦੀਆਂ ਰਹੀਆਂ ਅਤੇ ਯੂਰਪੀਨਾਂ ਨੂੰ ਮਾਰਦੀਆਂ ਰਹੀਆਂ।

ਡੁੱਬਣ ਤੋਂ ਪਹਿਲੋਂ ਬਗਾਵਤ ਬਾਰੇ

੧੨੮