ਸਮੱਗਰੀ 'ਤੇ ਜਾਓ

ਪੰਨਾ:ਗ਼ਦਰ ਪਾਰਟੀ ਲਹਿਰ.pdf/55

ਵਿਕੀਸਰੋਤ ਤੋਂ
ਇਸ ਸਫ਼ੇ ਦੀ ਪਰੂਫ਼ਰੀਡਿੰਗ ਨਹੀਂ ਕੀਤੀ ਗਈ

ਸੰਬੰਧੀ ਚਲੇ ਮੁਕੱਦਮਿਆਂ ਵਿਚ ਵੀ ਇਹ ਜ਼ਿਕਰ ਆਉਂਦਾ ਹੈ ਕਿ ਗਦਰ ਪਾਰਟੀ ਬਣਨ ਤੋਂ ਪਹਿਲੋਂ ਸ਼੍ਰੀ ਜਵਾਲਾ ਸਿੰਘ ‘ਠਟੀਆਂ’ ਨੇ ਆਪਣੇ ਪਾਸੋਂ ਵਜ਼ੀਫੇ ਦੇ ਕੇ ਦੇਸੋਂ ਵਿਦਿਆਰਥੀ ਅਮਰੀਕਾ ਪੜਾਈ ਲਈ ਮੰਗਵਾਉਣ ਦਾ ਪ੍ਰਬੰਧ ਕੀਤਾ ਸੀ[1]।ਬਾਬੂ ਤਾਰਕਾ ਨਾਥ ਦਾਸ, ਸ਼੍ਰੀ ਜੀ. ਡੀ. ਕੁਮਾਰ ਅਤੇ ਸ਼੍ਰੀ ਹਰਨਾਮ ਸਿੰਘ ‘ਕਾਹਰੀ ਸਾਰੀ’ ਨੇ ਹਿੰਦੀ ਕਾਮਿਆਂ ਵਿਚ ਦੇਸ਼ ਭਗਤੀ ਦਾ ਪ੍ਰਚਾਰ ਕਰਨ ਲਈ ਇਕ ਸੁਸਾਇਟੀ ਬਣਾਈ ਜੋ ਥੋੜੇ ਮਹੀਨੇ ਅਖਬਾਰ ਵੀ ਕਢਦੀ ਰਹੀ[2]।ਇਸੇ ਤਰ੍ਹਾਂ ਹਿੰਦੀ ਕਾਮਿਆਂ ਵਿਚ ਦੇਸ਼ ਭਗਤੀ ਦਾ ਪ੍ਰਚਾਰ ਕਰਨ ਲਈ ਅਸਟੋਰੀਆ (ਆਰੇਗਨ ਸਟੇਟ) ਵਿਚ ਹਿੰਦੁਸਤਾਨੀ ਐਸੋਸੀਏਸ਼ਨ ਬਣੀ ਜਿਸ ਦੇ ਪ੍ਰਧਾਨ ਸ਼੍ਰੀ ਕੇਸਰ ਸਿੰਘ ‘ਠਨਗੜ੍ਹ' ਸਨ[3]।ਸ਼੍ਰੀ ਜਵਾਲਾ ਸਿੰਘ ‘ਠਟੀਆਂ' ਨੇ ਲਿਖਿਆ ਹੈ ਕਿ ਉਨ੍ਹਾਂ, ‘ਸੰਤ’ ਵਸਾਖਾ ਸਿੰਘ ‘ਦਦੇਹਰ’ ਅਤੇ ਹੋਰ ਸੱਜਣਾਂ ਨੇ ਦੇਸ਼ ਸੇਵਾ ਲਈ ਆਪਣੇ ਜੀਵਨ ਅਰਪਨ ਕਰਨ ਦਾ ਅਰਦਾਸਾ ਸੋਧ ਦਿੱਤਾ। ਇਸੇ ਤਰ੍ਹਾਂ ਹਿੰਦੀ ਕਾਮਿਆਂ ਵਿਚ ਦੇਸ਼ ਭਗਤੀ ਦਾ ਪ੍ਰਚਾਰ ਕਰਨ ਲਈ ਹੋਰ ਕੋਸ਼ਸ਼ਾਂ ਵੀ ਸ਼ਾਇਦ ਹੁੰਦੀਆਂ ਹੋਣਗੀਆਂ ਜਿਨ੍ਹਾਂ ਦਾ ਪਤਾ ਨਹੀਂ ਲੱਗ ਸਕਿਆ।ਕੂਕਾ ਲਹਿਰ (ਸ਼੍ਰੀ ਸੋਹਨ ਸਿੰਘ ‘ਭਕਨਾ), ਅਤੇ ੧੯੦੭ ਵਾਲੀ ਪੰਜਾਬ ਵਿਚ ਚਲੀ ਲਹਿਰ ਤੋਂ ਜਾਗ ਲਗੇ ਇਕੜ ਦੁਕੜ ਅਨਸਰ ਵੀ ਸਨ (ਸ਼੍ਰੀ ਠਾਕਰ ਦਾਸ ਅਤੇ ਸ਼੍ਰੀ ਰਾਮ ਚੰਦ ਪਸ਼ਾਵਰੀਆ), ਜਿਨ੍ਹਾਂ ਵਿਚ ਅੰਗਰੇਜ਼ਾਂ ਵਿਰੁਧ

ਅਮਰੀਕਾ ਆਉਣ ਤੋਂ ਪਹਿਲੋਂ ਹੀ ਜਜ਼ਬਾ ਮੌਜੂਦ ਸੀ। ਧੁੰਧਲੀ ਹਾਲਤ ਵਿਚ ਇਨਕਲਾਬੀ ਚਰਚਾ ਵੀ ਹੁੰਦੀ[4]।ਪਰ ਗਦਰ ਪਾਰਟੀ ਬਣਨ ਤੋਂ ਪਹਿਲੋਂ ਅਮਰੀਕਾ ਵਿਚਲੇ ਹਿੰਦੀ ਕਾਮਿਆਂ ਵਿਚ ਰਾਜਸੀ ਜਾਗਰਤੀ ਨਾ ਇਕ ਥਾਂ ਤੋਂ ਪ੍ਰੇਰਨਾ ਲੈਂਦੀ ਅਤੇ ਨਾ ਇਕ ਲੜੀ ਵਿਚ ਪਰੋਈ ਹੋਈ ਸੀ। ਇਹ ਰਾਜਸੀ ਜਾਗਰਤੀ ਹਾਲਾਤ ਦੇ ਅਸਰ ਹੇਠ ਸ੍ਵੈਸਿਤ (Sponraneously) ਪ੍ਰੋਗਟ ਰੋ ਰਹੀ ਸੀ, ਪਰ ਇਹ ਸੋਚੇ ਵੀਚਾਰੇ ਨਿਸ਼ਾਨਿਆਂ ਅਤੇ ਸਾਧਨਾਂ ਨੂੰ ਤਹਿ ਕੀਤੇ ਬਿਨਾਂ ਹਨੇਰੇ ਵਿਚ ਹੱਥ ਮਾਰ ਰਹੀ ਸੀ। ਬਲਕਿ ਅਮਰੀਕਾ ਦੇ ਹਿੰਦੀ ਕਾਮਿਆਂ ਨਾਲੋਂ ਕੈਨੇਡਾ ਦੇ ਹਿੰਦੀ ਕਾਮਿਆਂ ਦਾ ਕੌਮੀ ਉਭਾਰ, ਹਾਲਾਤ ਦੀ ਮਜਬੂਰੀ ਹੇਠ, ਪਹਿਲੋਂ ਜਥੇਬੰਦ ਹੋਇਆ।

ਚੌਥਾ ਕਾਂਡ
ਜਦੋ ਜਹਿਦ ਦਾ ਆਰੰਭ

ਅਮਰੀਕਨ ਦੀਪ ਵਿਚ ਹਿੰਦੀਆਂ ਦੀ ਰਾਜਸੀ ਜਦੋ ਜਹਿਦ ਦਾ ਮੁੱਢ ਕੈਨੇਡਾ ਵਿਚ ਬੱਝਾ। ਅਮਰੀਕਾ ਵਾਂਗੂੰ ਇਸ ਦੀ ਤਹਿ ਵਿਚ ਵੀ ਅਸਲੀ ਕਾਰਨ ਨਸਲੀ ਅਤੇ ਚਮੜੀ ਦੀ ਰੰਗਤ ਵਿਰੁਧ ਨਫਰਤ ਸੀ, ਜਿਸ ਨੂੰ ਆਰਥਕ ਹਾਲਾਤ ਚਮਕਾਉਂਦੇ ਸਨ। ਪਰ ਅਮਰੀਕਾ ਅਤੇ ਕੈਨੇਡਾ ਦੇ ਆਰਥਕ, ਰਾਜਸੀ ਅਤੇ ਭਾਈ ਚਾਰਕ ਹਾਲਾਤ ਵਿਚ ਫਰਕ ਸਨ। ਇਸ ਕਰਕੇ ਦੋਹਾਂ ਮੁਲਕਾਂ ਵਿਚ ਹਿੰਦੀਆਂ ਵਿਰੁਧ ਰਵੱਈਏ ਅਤੇ ਜਦੋ ਜਹਿਦ ਦੀ ਸ਼ਕਲ ਵਿਚ ਵੀ ਫਰਕ ਪ੍ਰਗਟ ਹੋਏ। ਕੈਨੇਡਾ ਵਿਚ ਖੇਤੀ ਬਾੜੀ ਅਤੇ ਸੱਨਅਤੀ ਤਰੱਕੀ ਦੀ ਰਫਤਾਰ ਅਮਰੀਕਾ ਨਾਲੋਂ ਘਟ ਸੀ, ਇਸ ਕਰਕੇ ਕਾਮਿਆਂ ਅਤੇ ਮਜ਼ਦੂਰਾਂ ਦੀ ਉਹ ਲੋੜ ਜਾਂ ਮਾਂਗ ਨਹੀਂ ਸੀ ਜੋ ਅਮਰੀਕਾ ਵਿਚ ਸੀ। ਅਮਰੀਕਨ ਭਾਈਚਾਰਾ ਵਖੋ ਵੱਖ ਯੂਰਪੀਨ ਕੌਮੀ ਅਨਸਰਾਂ ਦਾ ਬਣਿਆ ਹੋਇਆ ਸੀ, ਜਿਨ੍ਹਾਂ ਦੀ ਯੂਰਪ ਵਿਚ ਅਕਸਰ ਟਕੱਰ ਹੁੰਦੀ ਰਹਿੰਦੀ ਸੀ। ਅਮਰੀਕਾ ਵਿਚ ਐਂਗਲੋਸੈਕਸਨ ਨਸਲ ਦੇ ਪੁਰਾਣੇ ਆਬਾਦਕਾਰ ਪੂਰਬੀ ਅਤੇ ਦਖਣ-ਪੂਰਬੀ ਯੂਰਪ ਤੋਂ ਆਏ ਨਵੇਂ ਆਬਾਦਕਾਰਾਂ ਨੂੰ ਪਸੰਦ ਨਹੀਂ ਸਨ ਕਰਦੇ। ਯੂਰਪ ਤੋਂ ਨਵੇਂ ਆਬਾਦਕਾਰ ਹਰ ਸਾਲ ਬੜੀ ਭਾਰੀ ਗਿਣਤੀ ਵਿਚ ਲਗਾਤਾਰ ਆ ਰਹੇ ਸਨ, ਅਤੇ ਉਨ੍ਹਾਂ ਨੂੰ ਨਵੇਂ ਮੁਲਕ ਵਿਚ ਸਭ ਤੋਂ ਵੱਡਾ ਫਿਕਰ ਆਪਣੇ ਪੈਰ ਜਮਾਉਣ ਦਾ ਲਗਾ ਰਹਿੰਦਾ। ਇਸ ਵਾਸਤੇ ਅਮਰੀਕਾ ਵਿਚ ਏਸ਼ੀਆਈਆਂ ਵਿਰੁਧ ਨਸਲੀ ਵਿਤਕਰੇ ਨੂੰ ਸਪੱਸ਼ਟ ਰੂਪ ਵਿਚ ਪ੍ਰਤੱਖ (Crystallize) ਹੋਣ ਵਿਚ ਵਕਤ ਲੱਗਾ। ਪਰ ਕੈਨੇਡਾ ਵਿਚ ਅੰਗਰੇਜ਼ ਅਤੇ ਫਰਾਂਸੀਸੀ ਦੋ ਹੀ ਕੌਮਾਂ ਦੇ ਅਨਸਰਾਂ ਦੀ ਬਹੁਗਿਣਤੀ ਸੀ, ਅਤੇ ਸੰਨ ੧੯੦੦ ਤੋਂ ੧੯੧੪ ਦੇ ਜ਼ਮਾਨੇ ਵਿਚ ਦੋਹਾਂ ਦਾ ਜਰਮਨੀ ਵਿਰੁਧ ਸਾਂਝਾ ਫਰੰਟ ਬਣਿਆ ਹੋਇਆ ਸੀ। ਕੈਨੇਡਾ ਅੰਦਰ ਅੰਗਰੇਜ਼ ਅਤੇ ਫਰਾਂਸੀਸੀ ਅਨਸਰਾਂ ਵਿਚਕਾਰ ਵਿਤਕਰਾ ਸੀ, ਪਰ ਏਸ਼ੀਆਈਆਂ ਵਿਰੁਧ ਸਾਂਝਾ ਮੁਹਾਜ਼ ਬਣਨ ਦੇ ਰਾਹ ਵਿਚ ਇਹ ਰੁਕਾਵਟ ਨਹੀਂ ਸੀ। ਇੰਗਲੈਂਡ ਅਤੇ ਫਰਾਂਸ ਸ਼ਹਿਨਸ਼ਾਹੀ ਤਾਕਤਾਂ (Colonial Powers) ਸਨ ਜਿਨ੍ਹਾਂ ਦੀਆਂ ਏਸ਼ੀਆ ਵਿਚ ਬਸਤੀਆਂ ਸਨ। ਇਸ ਕਰਕੇ ਅੰਗਰੇਜ਼ ਅਤੇ ਫਰਾਂਸੀਸੀ ਅਨਸਰ, ਭਾਵੇਂ ਉਹ ਕੈਨੇਡਾ ਆ ਵੱਸਿਆ ਸੀ, ਏਸ਼ੀਆਈਆਂ ਅਤੇ ਖਾਸ ਕਰ ਹਿੰਦੀਆਂ ਵਰਗੇ ਗੁਲਾਮਾਂ ਨੂੰ ਹੇਚ ਸਮਝਦਾ ਸੀ।

ਕੈਨੇਡਾ ਗਏ ਹਿੰਦੀਆਂ ਵਿਚੋਂ ਕਾਫੀ ਗਿਣਤੀ ਮਾਇਕ ਤਰੱਕੀ ਕਰਕੇ ਦੁਕਾਨਾਂ ਅਤੇ ਜ਼ਮੀਨਾਂ ਦੀ ਮਾਲਕ ਬਣ ਗਈ ਸੀ ਅਤੇ ਵਪਾਰ ਅਤੇ ਠੇਕੇਦਾਰੀਆਂ ਕਰਨ ਲੱਗ ਪਈ ਸੀ। ਇਸ ਕਰਕੇ ਕੈਨੇਡੀਅਨ, ਖਾਸ ਕਰ ਓਹ ਜੋ ਹਿੰਦ ਵਿਚ ਕਦੇ ਨੌਕਰੀ ਕਰ ਗਏ ਸਨ, ਗੁਲਾਮ ਹਿੰਦੀਆਂ ਦਾ ਆਰਥਕ ਮੈਦਾਨ ਵਿਚ ਆਪਣੇ ਬਰਾਬਰ ਮੋਢੇ ਨਾਲ ਮੋਢਾ ਖਹਿਣਾ ਬਰਦਾਸ਼ਤ ਨਹੀਂ ਸਨ ਕਰ ਸਕਦੇ। ਨਾ ਹੀ ਕੈਨੇਡਾ ਵਿਚ ਅਮਰੀਕਾ ਵਾਗੂੰ ਆਜ਼ਾਦੀ ਬਰਾਬਰੀ ਅਤੇ ਏਕਤਾ' ਦੀਆਂ ਜ਼ਬਰਦਸਤ ਰਵਾਇਤਾਂ ਸਨ, ਜੋ ਕੈਨੇਡੀਅਨਾਂ ਦੀ ਜ਼ਮੀਰ ਨੂੰ ਵੇਲੇ ਕੁਵੇਲੇ ਟੁੰਬਦੀਆਂ ਜਾਂ ਵਿੰਗੇ ਸਾਧਨ ਅਖਤਿਆਰ ਕਰਨ ਲਈ ਪ੍ਰੇਰਦੀਆਂ। ਇਨ੍ਹਾਂ


੧੯

  1. First Case, Individual case of Jawala Singh, v. Thathian,p. 2.
  2. First Case, The beginning of the Conspiracy and War, p. 2.
  3. Ibid
  4. ਕਿਰਤੀ ਰਸਾਲਾ